Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
    • ਲੌਗਿਨ
੩ ਜੇਠ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼
Back ArrowLogo
Info
Profile

ਉਥੇ ਕਿੱਕਰਾਂ ਨੂੰ ਲੱਗਦੇ ਮੋਤੀ,

ਜਿੱਥੋਂ ਦੀ ਮੇਰਾ ਵੀਰ ਲੰਘਦਾ।

ਜੰਡ: ਜੰਡ ਦੇ ਰੁੱਖ ਪਹਿਲੇ ਸਮਿਆਂ ਦੀਆਂ ਰੇਤਲੀਆਂ ਤੇ ਗ਼ੈਰ ਆਬਾਦ ਜ਼ਮੀਨਾਂ ਵਿਚ ਆਮ ਹੁੰਦੇ ਸਨ। ਜੰਡ ਦੀ ਲੱਕੜ ਘਰ ਬਣਾਉਣ ਦੇ ਕੰਮ ਵੀ ਆਉਂਦੀ ਸੀ। ਏਸੇ ਕਰਕੇ ਤਾਂ ਉਸ ਸਮੇਂ ਦੀ ਮੁਟਿਆਰ ਜੰਡ ਨੂੰ ਵੱਢ ਕੇ ਆਪਣੇ ਲਈ ਚੁਬਾਰਾ ਬਣਾਉਣ ਦੀ ਫਰਮਾਇਸ਼ ਆਪਣੇ ਪਤੀ ਨੂੰ ਕਰਦੀ ਸੀ –

ਰੋਹੀ ਵਾਲਾ ਜੰਡ ਵੱਢਕੇ,

ਮੈਨੂੰ 'ਕੱਲੀ ਨੂੰ ਚੁਬਾਰਾ ਪਾ ਦੇ।

ਜੰਡ ਨੂੰ ਫਲੀਆਂ ਲਗਦੀਆਂ ਸਨ। ਜਦ ਇਹ ਫਲੀਆਂ ਸੁੱਕ ਜਾਂਦੀਆਂ ਸਨ ਤਾਂ ਆਪਣੇ ਆਪ ਧਰਤੀ 'ਤੇ ਡਿਗ ਪੈਂਦੀਆਂ ਸਨ । ਲੋਕੀਂ ਇਨ੍ਹਾਂ ਨੂੰ ਆਮ ਖਾਂਦੇ ਸਨ। ਇਹ ਬਕਰੀਆਂ, ਭੇਡਾਂ ਦਾ ਮਨ ਭਾਉਂਦਾ ਖਾਜਾ ਹੁੰਦਾ ਸੀ। ਜੰਡ ਦਾ ਰੁੱਖ ਜਦ ਬਹੁਤ ਪੁਰਾਣਾ ਹੋ ਜਾਂਦਾ ਸੀ, ਤਾਂ ਉਸ ਦੇ ਅੰਦਰ ਖੋਲ ਪੈ ਜਾਂਦਾ ਸੀ। ਇਸ ਖੋਲ ਵਿਚ ਸੱਪ ਆਮ ਤੌਰ 'ਤੇ ਆਪਣੀ ਖੁੱਡ ਬਣਾ ਲੈਂਦੇ ਸਨ। ਪੰਜਾਬ ਦੀ ਹਰਮਨ ਪਿਆਰੀ ਲੋਕ ਕਹਾਣੀ 'ਮਿਰਜ਼ਾ ਸਾਹਿਬਾਂ' ਦੇ ਮਿਰਜ਼ੇ ਦਾ ਕਤਲ ਵੀ ਸਾਹਿਬਾਂ ਦੇ ਭਰਾਵਾਂ ਨੇ ਜੰਡ ਥੱਲੇ ਪਏ ਦਾ ਹੀ ਕੀਤਾ ਸੀ-

ਨੀ ਤੂੰ ਮੰਦਾ ਕੀਤਾ ਸਾਹਿਬਾਂ,

ਮੇਰਾ ਤਰਕਸ਼ ਟੰਗਿਆ ਜੰਡ।

ਹੁੰਦੀਆਂ ਤਾਂ ਜੇ ਅੱਜ ਕਾਨੀਆਂ,

ਦਿੰਦਾ ਸਿਆਲੀਂ ਵੰਡ।

ਫਲਾਂ ਵਾਲੇ ਤੇ ਹੋਰ ਬਹੁਤ ਸਾਰੇ ਰੁੱਖਾਂ ਨੂੰ ਪਿਉਂਦ ਕਰਕੇ ਉਨ੍ਹਾਂ ਵਿਚ ਸੁਧਾਰ ਲਿਆਂਦਾ ਗਿਆ ਹੈ। ਪਰ ਕਈ ਰੁੱਖ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਪਿਉਂਦ ਹੀ ਨਹੀਂ ਹੋ ਸਕਦੀ। ਜੰਡ ਦਾ ਰੁੱਖ ਵੀ ਅਜਿਹੇ ਰੁੱਖਾਂ ਵਿਚ ਆਉਂਦਾ ਹੈ।

ਕੜਕ ਨਾ ਜਾਂਦੀ ਕੁਪਿਓ,

ਰਹਿੰਦੀ ਤੇਲ ਭਰੇ।

ਕਿੱਕਰ, ਜੰਡ, ਕਰੀਰ ਨੂੰ,

ਪਿਉਂਦ ਕੌਣ ਕਰੇ?

ਲੋਕੀਂ ਜੰਡ ਦੀ ਪੂਜਾ ਵੀ ਕਰਦੇ ਸਨ। ਕਈ ਲੋਕ ਵਿਸ਼ਵਾਸ ਵੀ ਜੰਡ ਨਾਲ ਜੁੜੇ ਹੋਏ ਸਨ। ਇਸ ਦੇ ਰੁੱਖ ਦੁਆਲੇ ਧਾਗੇ, ਲੀਰਾਂ ਵੀ ਬੰਨ੍ਹੀਆਂ ਜਾਂਦੀਆਂ ਸਨ। ਹੁਣ ਪੰਜਾਬ ਦੀ ਧਰਤੀ ਦਾ ਹਰ ਓਰਾ ਆਬਾਦ ਹੋ ਗਿਆ ਹੈ। ਇਸ ਲਈ ਹੁਣ ਜੰਡ ਦਾ ਰੁੱਖ ਪੰਜਾਬ ਵਿਚੋਂ ਭਾਲਿਆਂ ਵੀ ਸ਼ਾਇਦ ਨਾ ਮਿਲੇ।

19 / 361
Previous
Next