ਅੰਬ: ਪਹਿਲੇ ਸਮਿਆਂ ਵਿਚ ਦੁਆਬੇ ਦੇ ਹਰ ਪਿੰਡ ਦੇ ਹਰ ਜ਼ਿਮੀਂਦਾਰ ਦੇ ਖੇਤ ਵਿਚ ਕੁਝ ਨਾ ਕੁਝ ਅੰਬ ਦੇ ਰੁੱਖ ਲਾਏ ਹੁੰਦੇ ਸਨ। ਮਾਲਵੇ ਦੇ ਇਲਾਕੇ ਦਾ ਪੌਣ ਪਾਣੀ ਅੰਬਾਂ ਲਈ ਸੁਖਾਵਾਂ ਨਹੀਂ ਸੀ। ਏਸੇ ਕਰਕੇ ਤਾਂ ਜੇਕਰ ਕਿਸੇ ਮੁਟਿਆਰ ਨੂੰ ਵਿਆਹ ਕਰਕੇ ਜਾਂ ਕਿਸੇ ਹੋਰ ਮਜਬੂਰੀ ਕਰਕੇ ਦੁਆਬਾ ਛੱਡਣਾ ਪੈਂਦਾ ਸੀ ਤਾਂ ਉਸ ਨੂੰ ਸੁਣੋਤ ਕੀਤੀ ਜਾਂਦੀ ਸੀ-
ਛੱਡ ਕੇ ਦੇਸ ਦੁਆਬਾ,
ਅੰਬੀਆਂ ਨੂੰ ਤਰਸੇਂਗੀ।
ਜੇਕਰ ਕਿਸੇ ਮੁਟਿਆਰ ਜਾਂ ਗੱਭਰੂ ਦੇ ਨਾਨਕੇ ਮਾਲਵੇ ਵਿਚ ਹੁੰਦੇ ਸਨ ਤਾਂ ਦਾਦਕੀਆਂ ਸਿੱਠਣੀਆਂ ਦੇਣ ਸਮੇਂ ਕਹਿੰਦੀਆਂ ਹੁੰਦੀਆਂ ਸਨ-
ਨਾਨਕੀਆਂ ਉਸ ਦੇਸ਼ ਤੋਂ ਆਈਆਂ,
ਜਿੱਥੇ ਅੰਬ ਵੀ ਨਾ।
ਇਨ੍ਹਾਂ ਦੀ ਬਾਂਦਰ ਵਰਗੀ ਬੂਥੀ,
ਮੂੰਹ ਵਿਚ ਦੰਦ ਵੀ ਨਾ।
ਅੰਬ ਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਕ ਧਾਰਨਾ ਹੈ ਕਿ ਜਿਹੜਾ ਅੰਬ ਦੇ ਬੂਟੇ ਦੀ ਪੂਜਾ ਕਰੇ, ਉਸਦੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਦੁਆਬੇ ਵਿਚ ਉਸ ਸਮੇਂ ਦੇਸੀ ਅੰਬ ਹੀ ਹੁੰਦੇ ਸਨ। ਇਹ ਚੂਪੇ ਹੀ ਜਾਂਦੇ ਸਨ ਤੇ ਆਚਾਰ ਵੀ ਪਾਇਆ ਜਾਂਦਾ ਸੀ। ਅੰਬਾਂ ਨੂੰ ਚੂਪਣ ਤੋਂ ਬਾਅਦ ਅੰਬਾਂ ਦੀਆਂ