Back ArrowLogo
Info
Profile

ਗੁਠਲੀਆਂ ਵੀ ਕਈ ਦਵਾਈਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ।

ਹੁਣ ਦੁਆਬੇ ਵਿਚ ਵੀ ਦੇਸੀ ਅੰਬਾਂ ਦੇ ਰੁੱਖ ਤੁਹਾਨੂੰ ਸ਼ਾਇਦ ਘੱਟ ਹੀ ਮਿਲਣ। ਹਾਂ, ਅੱਜ ਦੇ ਸੁਧਰੇ ਹੋਏ ਕਿਸਮਾਂ ਦੇ ਅੰਬਾਂ ਦੇ ਬਾਗ਼ ਦੁਆਬੇ ਵਿਚ ਜ਼ਰੂਰ ਲੱਗੇ ਹੋਏ ਹਨ।

ਤੂਤ: ਤੂਤ ਨੂੰ ਵਿਸ਼ੇਸ਼ ਤੌਰ 'ਤੇ ਖੂਹਾਂ ਦੀਆਂ ਪੈੜਾਂ ਤੇ ਪਸ਼ੂਆਂ ਦੇ ਵਾੜਿਆਂ ਵਿਚ ਲਾਇਆ ਜਾਂਦਾ ਸੀ । ਤੂਤਾਂ ਦੀ ਛਾਂ ਸੰਘਣੀ ਹੁੰਦੀ ਸੀ। ਤੂਤ ਬਹੁ-ਮੰਤਵੀ ਕੰਮ ਦਿੰਦਾ ਸੀ। ਤੂਤ ਦਾ ਫਲ ਤੂਤੀਆਂ ਖਾਣ ਦੇ ਕੰਮ ਆਉਂਦੀਆਂ ਸਨ। ਤੂਤ ਦੀਆਂ ਛਿਟੀਆਂ ਦੇ ਟੋਕਰੇ ਟੋਕਰੀਆਂ, ਰੋਟੀਆਂ ਰੱਖਣ ਲਈ ਛਾਬੇ, ਛਿੱਕੂ ਆਦਿ ਬਣਦੇ ਸਨ। ਤੂਤ ਦੀਆਂ ਛਿਟੀਆਂ ਲੰਬੀਆਂ ਹੁੰਦੀਆਂ ਸਨ। ਜੋ ਕਿਸੇ ਲੰਮੀ ਮੁਟਿਆਰ ਦਾ ਕਿਸੇ ਮਧਰੇ, ਅਣਜੋੜ ਮੁੰਡੇ ਨਾਲ ਵਿਆਹ ਹੋ ਜਾਂਦਾ ਸੀ ਤਾਂ ਉਸ ਮੁਟਿਆਰ ਬਾਰੇ ਕਿਹਾ ਜਾਂਦਾ ਸੀ-

ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ,

ਵਿਆਹ ਕੇ ਲੈ ਗਿਆ ਤੂਤ ਦੀ ਛਿਟੀ

X        X        X

ਨੀ ਮੈਂ ਲਗਰ ਤੂਤ ਦੀ,

ਲੜ ਮਧਰੇ ਦੇ ਲਾਈ।

ਬਰਾਤੀਆਂ ਨੂੰ ਸਿੱਠਣੀਆਂ ਦੇਣ ਵਿਚ ਵੀ ਤੂਤ ਦੇ ਰੁੱਖ ਦਾ ਜ਼ਿਕਰ ਆਉਂਦਾ ਹੈ-

ਬਰਾਤੀ ਉਥੋਂ ਆਏ, ਜਿੱਥੇ ਤੂਤ ਨਹੀਂ।

ਇਨ੍ਹਾਂ ਦੀ ਬਾਂਦਰ ਵਰਗੀ ਬੂਥੀ,

ਉਤੇ ਰੂਪ ਨਹੀਂ।

ਤੂਤ ਦੀ ਲੱਕੜ ਵੀ ਬਹੁਤ ਮਜ਼ਬੂਤ ਮੰਨੀ ਜਾਂਦੀ ਸੀ/ਹੈ।

ਯਾਰੀ ਜੱਟ ਦੀ ਤੂਤ ਦਾ ਮੋਛਾ,

ਕਦੇ ਨਾ ਵਿਚਾਲਿਓਂ ਟੁੱਟਦੀ।

ਤੂਤ ਦੀ ਲੱਕੜ ਤੋਂ ਖੇਡਾਂ ਦਾ ਸਮਾਨ ਵਿਸ਼ੇਸ਼ ਤੌਰ ਤੇ ਕ੍ਰਿਕਟ ਦੇ ਬੈਟ, ਵਿਕਟਾਂ, ਹਾਕੀ, ਟੈਨਿਸ ਦੇ ਰੈਕਟ ਬਣਾਏ ਜਾਂਦੇ ਹਨ। ਤੂਤ ਦੇ ਫਲਾਂ ਤੋਂ ਸ਼ਰਾਬ ਵੀ ਕੱਢੀ ਜਾਂਦੀ ਹੈ। ਤੂਤ ਦੀ ਲੱਕੜ ਵਿਚੋਂ ਨਿਕਲੇ ਰਸ ਨਾਲ ਚਮੜਾ ਵੀ ਰੰਗਿਆ ਜਾਂਦਾ ਹੈ।

ਪਹਿਲੇ ਸਮਿਆਂ ਵਿਚ ਵਿਆਹ ਤੋਂ ਪਿਛੋਂ ਲਾੜਾ ਲਾੜੀ ਦੀ ਛਿਟੀਆਂ ਖੇਡਣ ਦੀ ਇਕ ਰਸਮ ਹੁੰਦੀ ਸੀ। ਇਹ ਰਸਮ ਤੂਤ ਦੀਆਂ ਛਿਟੀਆਂ ਨਾਲ ਲਾੜਾ ਲਾੜੀ

21 / 361
Previous
Next