ਇਕ ਦੂਜੇ ਦੀਆਂ ਪਿੱਠਾਂ 'ਤੇ ਮਾਰ ਕੇ ਖੇਡਦੇ ਸਨ। ਹੁਣ ਇਹ ਰਸਮ ਖ਼ਤਮ ਹੋ ਗਈ ਹੈ। ਹੁਣ ਪੰਜਾਬ ਵਿਚੋਂ ਖੂਹ ਵੀ ਤਕਰੀਬਨ ਖ਼ਤਮ ਹੋ ਗਏ ਹਨ। ਏਸ ਲਈ ਖੂਹਾਂ ਦੀਆਂ ਪੈੜਾਂ ਵੀ ਨਹੀਂ ਰਹੀਆਂ। ਤੂਤ ਤਾਂ ਫੇਰ ਕਿੱਥੇ ਲੱਗਣੇ ਸਨ? ਪਸ਼ੂਆਂ ਦਿਆਂ ਵਾੜਿਆਂ ਵਿਚ ਤੂਤਾਂ ਦੀ ਥਾਵੇਂ ਹੁਣ ਆਮ ਤੋਰ ਤੇ ਡੇਕਾਂ ਤੇ ਬਕਰੈਣਾਂ ਨੂੰ ਲਾਇਆ ਜਾਂਦਾ ਹੈ। ਤੂਤ ਹੁਣ ਪੰਜਾਬ ਦੇ ਪਿੰਡਾਂ ਵਿਚ ਕਿਤੇ ਕਿਤੇ ਹੀ ਲੱਗੇ ਮਿਲਦੇ ਹਨ।
ਕਰੀਰ: ਪਹਿਲਾਂ ਬਹੁਤੀਆਂ ਜ਼ਮੀਨਾਂ ਗ਼ੈਰ-ਆਬਾਦ ਹੁੰਦੀਆਂ ਸਨ। ਪਿੰਡਾਂ ਦੀਆਂ ਸਾਂਝੀਆਂ, ਸ਼ਾਮਲਾਟ ਜ਼ਮੀਨਾਂ ਤਾਂ ਸਾਰੀਆਂ ਹੀ ਉਨ੍ਹਾਂ ਸਮਿਆਂ ਵਿਚ ਗ਼ੈਰ- ਆਬਾਦ ਸਨ। ਇਨ੍ਹਾਂ ਗ਼ੈਰ-ਆਬਾਦ ਜ਼ਮੀਨਾਂ ਵਿਚ ਹਰ ਕਿਸਮ ਦੇ ਦਰੱਖਤ, ਝਾੜੀਆਂ ਉਗੇ ਹੁੰਦੇ ਸਨ। ਕਰੀਰ ਦੀਆਂ ਝਾੜੀਆਂ ਵੀ ਆਮ ਹੁੰਦੀਆਂ ਸਨ। ਇਨ੍ਹਾਂ ਝਾੜੀਆਂ ਨੂੰ ਡੇਲੇ ਲਗਦੇ ਸਨ। ਕੱਚੇ ਡੇਲਿਆਂ ਦਾ ਆਚਾਰ ਬਣਾਇਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਡੇਲਿਆਂ ਦਾ ਆਚਾਰ ਲੋਕਾਂ ਦਾ ਮਨ ਭਾਉਂਦਾ ਆਚਾਰ ਹੁੰਦਾ ਸੀ-
ਆਮ ਖਾਸ ਨੂੰ ਡੇਲੇ,
ਮਿੱਤਰਾਂ ਨੂੰ ਖੰਡ ਦਾ ਕੜਾਹ।
ਏਸੇ ਲਈ ਅਖਾਣ ਹੈ, 'ਆਪਣੇ ਮਨ ਭਾਵੇ ਤਾਂ ਡੇਲਾ ਵੀ ਸੁਪਾਰੀ'। ਪੱਕੇ ਡੋਲਿਆਂ ਨੂੰ ਲੋਕੀਂ ਖਾ ਲੈਂਦੇ ਸਨ । ਡੋਲਿਆਂ ਦੀਆਂ ਝਾੜੀਆਂ ਦੀਆਂ ਝੋਗਾਂ ਨੂੰ ਵੱਢ ਕੇ ਇਨ੍ਹਾਂ ਉਪਰ ਵੱਟੀਆਂ ਸੇਵੀਆਂ ਨੂੰ ਪਾ ਕੇ ਸੁਕਾਇਆ ਜਾਂਦਾ ਸੀ। ਲਓ, ਡੇਲਿਆਂ ਸਬੰਧੀ ਇਕ ਲੋਕ ਗੀਤ ਵੀ ਹਾਜ਼ਰ ਹੈ-
ਡੇਲੇ ਡੇਲੇ ਡੇਲੇ
ਇਨ੍ਹਾਂ ਨਾਨਕੀਆਂ ਦੀ
ਰੜੇ ਭੰਬੀਰੀ ਬੋਲੇ।
ਕਰੀਰ ਦੀ ਲੱਕੜ ਨੂੰ ਸਿਉਂਕ ਨਹੀਂ ਲੱਗਦੀ ਸੀ। ਇਸ ਦੀ ਕਈ ਦਵਾਈਆਂ ਵਿਚ ਵੀ ਵਰਤੋਂ ਹੁੰਦੀ ਸੀ। ਹੁਣ ਪੰਜਾਬ ਵਿਚ ਸ਼ਾਇਦ ਹੀ ਕਿਤੇ ਕਰੀਰ ਦੀਆਂ ਝਾੜੀਆਂ ਮਿਲਣ। ਹਾਂ, ਡੇਲਿਆਂ ਦਾ ਆਚਾਰ ਸ਼ਹਿਰਾਂ ਦੀਆਂ ਆਚਾਰ ਵੇਚਣ ਵਾਲੀਆਂ ਦੁਕਾਨਾਂ ਤੋਂ ਜ਼ਰੂਰ ਮਿਲ ਜਾਂਦਾ ਹੈ। ਪਰ ਏਸ ਆਚਾਰ ਨੂੰ ਪੁਰਾਣੇ ਬਜ਼ੁਰਗ ਹੀ ਖਾਂਦੇ ਹਨ।
ਨਿੱਕੇ ਬੇਰਾਂ ਵਾਲੀਆਂ ਝਾੜੀਆਂ- ਗ਼ੈਰ-ਆਬਾਦ ਪਈਆਂ ਜ਼ਮੀਨਾਂ ਵਿਚ ਨਿੱਕ ਬੇਰਾਂ ਵਾਲੀਆਂ ਝਾੜੀਆਂ ਆਮ ਹੁੰਦੀਆਂ ਸਨ। ਇਹ ਝਾੜੀਆਂ ਤਿੰਨ ਕੁ ਫੁੱਟ ਤੱਕ ਉਚੀਆਂ ਹੁੰਦੀਆਂ ਸਨ। ਇਨ੍ਹਾਂ ਨੂੰ ਨਿੱਕੇ ਨਿੱਕੇ ਬੇਰ ਲਗਦੇ ਸਨ, ਨਾਲ ਨਿੱਕੇ ਨਿੱਕ ਕੰਡੇ ਵੀ ਹੁੰਦੇ ਸਨ। ਮੁੰਡਿਆਂ ਦੀਆਂ ਟੋਲੀਆਂ ਦੀਆਂ ਟੋਲੀਆਂ ਇਨ੍ਹਾਂ ਝਾੜੀਆਂ ਦੇ