ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਪੰਜਾਬ ਤਾਂ ਸਾਰਾ ਹੀ ਖੇਤੀਬਾੜੀ 'ਤੇ ਨਿਰਭਰ ਹੈ। ਪਹਿਲੇ ਸਮਿਆਂ ਵਿਚ ਸਾਰੀ ਖੇਤੀ ਬਾਹੂਬਲ, ਸਰੀਰਕ ਤਾਕਤ ਤੇ ਨਿਰਭਰ ਸੀ। ਸਰੀਰਕ ਤਾਕਤ ਲਈ ਦੁੱਧ, ਦਹੀਂ, ਮੱਖਣੀ, ਘੀ ਸਭ ਤੋਂ ਉਤਮ ਖ਼ੁਰਾਕ ਹੁੰਦੀ ਸੀ। ਦੁੱਧ ਦੇਣ ਲਈ ਦੁਧਾਰੂ ਪਸ਼ੂ ਬੱਕਰੀਆਂ, ਗਾਈਆਂ ਅਤੇ ਮੱਝਾਂ ਹੁੰਦੀਆਂ ਸਨ। ਮੱਝ ਦਾ ਦੁੱਧ ਗਾੜਾ ਹੋਣ ਕਰਕੇ ਬੱਕਰੀਆਂ ਤੇ ਗਾਈਆਂ ਦੇ ਦੁੱਧ ਨਾਲੋਂ ਚੰਗਾ ਮੰਨਿਆ ਜਾਂਦਾ ਸੀ। ਏਸੇ ਕਰ ਕੇ ਪੁਰਾਣੇ ਸਿਆਣੇ ਮੱਝਾਂ ਪਾਲਣ ਨੂੰ ਤਰਜੀਹ ਦਿੰਦੇ ਸਨ-
ਬੱਕਰੀ ਫੱਕਰੀ, ਗਾਂ ਜੰਜਾਲ।
ਦੁੱਧ ਪੀਣਾ ਤਾਂ ਮੱਝ ਨੂੰ ਪਾਲ।
ਪਹਿਲੇ ਸਮਿਆਂ ਵਿਚ ਸਵੇਰੇ ਉੱਠ ਕੇ ਦੁੱਧ, ਦਹੀਂ, ਅੱਧ ਰਿੜਕ ਤੇ ਤਿਓੜ