ਪਰ ਲਾੜਾ ਬਰਾਤ ਨਾਲ ਨਹੀਂ ਜਾਂਦਾ ਸੀ। ਲਾੜੇ ਨੂੰ ਰੋਟੀ ਫੇਰ ਧਰਮਸਾਲਾ ਵਿਚ ਹੀ ਖਵਾਈ ਜਾਂਦੀ ਸੀ। ਜਦ ਬਰਾਤ ਰੋਟੀ ਖਾ ਕੇ ਵਾਪਸ ਧਰਮਸਾਲਾ ਵਿਚ ਆ ਜਾਂਦੀ ਸੀ, ਫੇਰ ਲਾੜਾ, ਸਰਬਾਲਾ, ਉਸ ਦੇ ਘਰ ਵਾਲੇ ਅਤੇ ਕੁਝ ਨਜ਼ਦੀਕੀ ਰਿਸ਼ਤੇਦਾਰ ਫੇਰਿਆਂ ਲਈ ਜਾਂਦੇ ਸਨ। ਫੇਰਿਆਂ ਸਮੇਂ ਹੀ ਲਾੜੇ ਨੂੰ ਪਹਿਲੀ ਵਾਰ ਘਰ ਵਾਲੇ, ਰਿਸ਼ਤੇਦਾਰ, ਸ਼ਰੀਕੇ ਵਾਲੇ ਤੇ ਆਂਢੀ ਗੁਆਂਢੀ ਵੇਖਦੇ ਹੁੰਦੇ ਸਨ। ਫੇਰਿਆਂ ਸਮੇਂ ਗੀਤ ਗਾਏ ਜਾਂਦੇ ਸਨ। ਲਾੜੇ ਨੂੰ ਸਿੱਠਣੀਆਂ ਵੀ ਦਿੱਤੀਆਂ ਜਾਂਦੀਆਂ ਸਨ । ਲਾੜੇ ਦੀ ਬੇਬੇ, ਬਾਪੂ ਭੈਣਾਂ ਆਦਿ ਦਾ ਪੂਰਾ ਮਜ਼ਾਕ ਉਡਾਇਆ ਜਾਂਦਾ ਸੀ –
ਹੋਰ ਜਾਨੀ ਲਿਆਏ ਊਠ ਘੋੜੇ,
ਲਾੜਾ ਲਿਆਇਆ ਟੱਟੂ ਨੀ।
ਨੀ ਮਨੋਂ ਦੇ ਜਾਣਾ,
ਵਿਹੜੇ ਦੀ ਜੜ੍ਹ ਪੱਟੂ ਨੀ।
ਫੇਰ ਲਾੜੇ ਦੀ ਭੈਣ ਦੀ ਵਾਰੀ ਆ ਜਾਂਦੀ ਸੀ-
ਲਾੜੇ ਦੀ ਭੈਣ, ਚੜ੍ਹ ਗਈ ਡੇਕ,
ਟੁੱਟ ਗਿਆ ਡਾਹਣਾ, ਡਿੱਗ ਪਈ ਹੇਠ ।
ਪੁੱਛ ਲਓ ਮੁੰਡਿਓ ਰਾਜੀ ਆ?
ਫੇਰੇ ਖ਼ਤਮ ਹੋਣ ਤੇ ਕੁੜੀਆਂ ਗੀਤ ਗਾਉਂਦੀਆਂ ਸਨ –
ਖਾਰੇ ਬਦਲ ਗਏ,
ਬੀਬੀ ਹੋ ਗਈ ਪਰਾਈ।
ਅਗਲੇ ਦਿਨ ਸਵੇਰ ਦਾ ਚਾਹ ਪਾਣੀ ਬਰਾਤੀਆਂ ਨੂੰ ਫੇਰ ਧਰਮਸ਼ਾਲਾ ਵਿਚ ਹੀ ਪਿਆਇਆ ਜਾਂਦਾ ਸੀ। ਫੇਰ ਬਰੀ ਲਿਆ ਕੇ ਕੁੜੀ ਵਾਲਿਆਂ ਨੂੰ ਵਿਖਾਈ ਜਾਂਦੀ ਸੀ। ਬਰੀ ਵਿਚ ਵਹੁਟੀ ਲਈ ਗਹਿਣੇ, ਸੂਟ ਤੇ ਹਾਰ ਸ਼ਿੰਗਾਰ ਦਾ ਸਾਮਾਨ ਹੁੰਦਾ ਸੀ। ਮੁੰਡੇ ਵਾਲੇ ਪੂਰਾ ਜ਼ੋਰ ਲਾ ਕੇ ਬਰੀ ਬਣਾ ਕੇ ਲਿਆਉਂਦੇ ਸਨ, ਪਰ ਫੇਰ ਵੀ ਬਰੀ ਵਿਚ ਨਿਗੋਚਾਂ ਕੱਢ ਕੇ ਗਹਿਣਿਆਂ ਸਬੰਧੀ ਰੱਜ ਕੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ-
ਫੁੱਲ ਗਹਿਣਾ ਕੁੜੇ, ਫੁੱਲ ਗਹਿਣਾ ਕੁੜੇ,
ਪੁਰਾਣਾ ਲਿਆਂਦਾ ਗਹਿਣਾ ਕੁੜੇ।
X X X
ਇਹ ਕੀ ਗੱਲ ਵੇ ਕੁੜਮਾ?
ਸੱਸ ਦੇ ਗਹਿਣੇ ਨੂੰਹ ਨੂੰ ਢੋਏ।
ਗਹਿਣਿਆਂ ਵਿਚ ਪੂਰੀ ਖੋਟ ਪਾਈ ਦੱਸ ਕੇ ਗਹਿਣੇ ਹੀ ਚਾਂਦੀ ਦੇ ਹੋਣ ਸਬੰਧੀ