ਜੇ ਰੱਬ ਸਬੱਬ ਲਾੜੇ ਦਾ ਪਿਉ ਕਾਲੇ ਰੰਗ ਦਾ ਹੁੰਦਾ ਸੀ, ਫੇਰ ਤਾਂ ਮੇਲਣਾਂ ਲਾੜੇ ਦੇ ਪਿਉ ਦੇ ਰੰਗ ਤੇ ਖੂਬ ਪਲੇਥਣ ਲਾਉਂਦੀਆਂ ਸਨ –
ਤੁਸੀਂ ਗੈਸ ਬੁਝਾ ਦਿਓ ਜੀ,
ਸਾਡਾ ਕੁੜਮ ਬੈਟਰੀ ਵਰਗਾ।
ਲਾੜੇ ਦੇ ਪਿਉ ਤੋਂ ਪਿਛੋਂ ਫੇਰ ਲਾੜੇ ਦੀ ਮਾਂ, ਭੈਣ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ। ਸਿੱਠਣੀਆਂ ਦੇਣ ਵਿਚ ਸਾਲੀਆਂ ਸਭ ਤੋਂ ਅੱਗੇ ਹੁੰਦੀਆਂ ਸਨ-
ਚੁੱਟਕੀ ਮਾਰਾਂ ਖਾਕ ਦੀ ਜੀਜਾ,
ਤੈਨੂੰ ਬਾਂਦਰ ਲਵਾਂ ਬਣਾ।
ਟੁੱਕ ਦੀ ਬੁਰਕੀ ਪਾ ਕੇ,
ਤੈਥੋਂ ਖੇਡਾਂ ਲਵਾਂ ਪਵਾ।
ਮਨੁੱਖ ਤਾਂ ਫੇਰ ਵੀ ਬਾਂਦਰ ਦਾ ਸੁਧਰਿਆ ਰੂਪ ਹੈ। ਪਰ ਸਾਲੀਆਂ ਤਾਂ ਜੀਜੇ ਨੂੰ ਬਾਂਦਰ ਤੋਂ ਖੋਤਾ ਬਣਾਉਣ ਤੇ ਤੁਲੀਆਂ ਹੁੰਦੀਆਂ ਸਨ-
ਚੁੱਟਕੀ ਮਾਰਾਂ ਖਾਕ ਦੀ ਜੀਜਾ,
ਤੈਨੂੰ ਖੋਤਾ ਲਵਾਂ ਬਣਾ।
ਨੌਂ ਮਣ ਛੋਲੇ ਲੱਦ ਕੇ,
ਤੈਨੂੰ ਪਾਵਾਂ ਕੋਟਲੇ ਦੇ ਰਾਹ।
ਸਿੱਠਣੀਆਂ ਦੀ ਮਿੱਠੀ ਨੋਕ ਝੋਕ ਵਿਚ ਸਰਬਾਲੇ ਦੀ ਵੀ ਵਾਰੀ ਆ ਜਾਂਦੀ ਸੀ –
ਅੱਜ ਤਾਂ ਖਾ ਲਈ ਸ਼ੀਰਨੀ ਵੇ ਸੁੱਖਿਆ,
ਕੋਈ ਕੱਲ੍ਹ ਨੂੰ ਖਾ ਲਈ ਵੇ ਦਾਲ।
ਪਰਸੋਂ ਨੂੰ ਖਾ ਲਈ ਖਿਚੜੀ,
ਵੇ ਤੂੰ ਖੱਟੀ ਲੱਸੀ ਦੇ ਨਾਲ।
ਜੇਕਰ ਬਰਾਤ ਵਿਚ ਬਾਜਾ ਨਹੀਂ ਆਉਂਦਾ ਸੀ ਤਾਂ ਲਾੜੇ ਦਾ ਬਾਜਾ ਬਜਾ ਦਿੱਤਾ ਜਾਂਦਾ ਸੀ –
ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ,
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ।
ਜੰਨ ਤੇ ਸਜਦੀ ਨਹੀਂ,
ਨਿਜੱਲਿਓ, ਲੱਜ ਤੁਹਾਨੂੰ ਨਹੀਂ।
ਦੁਪਹਿਰ ਦੀ ਰੋਟੀ ਸਮੇਂ ਹੀ ਜੇਕਰ ਪਿੰਡ ਵਿਚ ਲਾੜੇ ਦੇ ਪਿੰਡ ਦੀ ਕੋਈ ਕੁੜੀ ਵਿਆਹੀ ਹੁੰਦੀ ਸੀ ਤਾਂ ਉਸ ਦੇ ਘਰ ਪੱਤਲ ਭੇਜੀ ਜਾਂਦੀ ਸੀ । ਥਾਲ ਵਿਚ ਮਠਿਆਈ ਅਤੇ ਕੁਝ ਰੁਪਈਏ ਭੇਜੇ ਜਾਣ ਨੂੰ ਪੱਤਲ ਕਿਹਾ ਜਾਂਦਾ ਸੀ। ਇਹ ਪੱਤਲ ਇਕ