ਕਿਸਮ ਦੀ ਆਪਣੇ ਪਿੰਡ ਦੀ ਧੀ ਲਈ ਪਿਆਰ ਦੀ, ਮੋਹ ਦੀ ਪ੍ਰਤੀਕ ਹੁੰਦੀ ਸੀ। ਪੱਤਲ ਪਿੰਡ ਦੇ ਨਾਈ ਰਾਹੀਂ ਜਾਂ ਬਰਾਤ ਵਿਚ ਆਏ ਕਿਸੇ ਸਿਆਣੇ ਬਰਾਤੀ ਰਾਹੀਂ ਭੇਜੀ ਜਾਂਦੀ ਸੀ। ਦੁਪਹਿਰ ਦੀ ਰੋਟੀ ਖਾਣ ਤੋਂ ਪਿੱਛੋਂ ਪ੍ਰਾਹੁਣੇ ਨੂੰ ਸ਼ਗਨ ਦੇਣ ਲਈ ਘਰ ਅੰਦਰ ਬੁਲਾਇਆ ਜਾਂਦਾ ਸੀ। ਲਾੜੇ ਦੇ ਨਾਲ ਸਰਬਾਲਾ ਅਤੇ ਇਕ ਦੋ ਹੋਰ ਮੁੰਡੇ ਵੀ ਉਸ ਨਾਲ ਆ ਜਾਂਦੇ ਸਨ। ਲਾੜੇ ਅਤੇ ਸਰਬਾਲੇ ਨੂੰ ਲਾੜੀ ਦੀ ਮਾਂ ਲੱਡੂ ਨਾਲ ਮੂੰਹ ਮਿੱਠਾ ਕਰਵਾਉਂਦੀ ਸੀ ਅਤੇ ਨਾਲ ਹੀ ਇਕ ਰੁਪਇਆ ਸ਼ਗਨ ਦਿੰਦੀ ਸੀ। ਲਾੜੇ ਦੇ ਦੁਆਲੇ ਮੇਲਣਾਂ ਅਤੇ ਸਾਲੀਆਂ ਦਾ ਝੁਰਮਟ ਪਿਆ ਹੁੰਦਾ ਸੀ। ਸਾਲੀਆਂ ਲਾੜੇ ਤੋਂ ਛੰਦ ਸੁਣਦੀਆਂ ਸਨ। ਆਮ ਤੌਰ ਤੇ ਲਾੜਾ ਛੰਦਾਂ ਵਿਚ ਆਪਣੀ ਸੱਸ, ਸਹੁਰੇ, ਸਾਲੇ, ਸਾਲੀਆਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੰਦਾ ਸੀ-
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਕੇਸਰ।
ਸੱਸ ਤਾਂ ਮੇਰੀ ਪਾਰਬਤੀ, ਸਹੁਰਾ ਮੇਰਾ ਪਰਮੇਸ਼ਰ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਬਰੂਟੀ।
ਸਹੁਰਾ ਫੁੱਲ ਗੁਲਾਬ ਦਾ, ਸੱਸ ਚੰਬੇ ਦੀ ਬੂਟੀ।
ਛੰਦਾਂ ਵਿਚ ਸਾਲੇ, ਸਾਲੀਆਂ ਨੂੰ ਕੁਝ ਜ਼ਿਆਦਾ ਹੀ ਮਸਕਾ ਲਾਇਆ ਜਾਂਦਾ ਸੀ-
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਆਲਾ।
ਅਕਲਾਂ ਵਾਲੀ ਸਾਲੀ ਮੇਰੀ, ਸੋਹਣਾ ਮੇਰਾ ਸਾਲਾ।
ਹੋਣ ਵਾਲੀ ਘਰ ਵਾਲੀ ਨੂੰ ਵੀ ਪੂਰੇ ਸਬਜ਼ ਬਾਗ਼ ਵਿਖਾਏ ਜਾਂਦੇ ਸਨ –
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ।
ਧੀ ਤੁਹਾਡੀ ਐਦਾਂ ਰੱਖੂ, ਜਿਉਂ ਮੁੰਦਰੀ ਵਿਚ ਹੀਰਾ।
ਸ਼ਾਮ ਨੂੰ ਬਰਾਤ ਨੂੰ ਖੱਟ ਵਿਖਾਉਣ ਲਈ ਬੁਲਾਉਂਦੇ ਸਨ। ਨੈਣ ਸਾਰੇ ਸ਼ਰੀਕੇ ਵਾਲਿਆਂ ਦੇ ਘਰ ਖੱਟ ਵੇਖਣ ਦਾ ਬੁਲਾਵਾ ਦੇ ਕੇ ਆਉਂਦੀ ਸੀ। ਖੱਟ ਸਮੇਂ ਲਾੜੇ ਨੂੰ ਚੌਕੀ 'ਤੇ ਬਿਠਾਇਆ ਜਾਂਦਾ ਸੀ। ਲਾੜੇ ਨੂੰ ਕੈਂਠਾ, ਨੱਤੀਆਂ ਜਾਂ ਜੋ ਕੁਝ ਵੀ ਗਹਿਣਾ ਪਾਉਣਾ ਹੁੰਦਾ ਸੀ, ਖੱਟ ਸਮੇਂ ਹੀ ਪਾਇਆ ਜਾਂਦਾ ਸੀ। ਲਾੜੀ ਨੂੰ ਜੋ ਗਹਿਣੇ, ਕਪੜੇ, ਸੂਟ, ਬਿਸਤਰੇ, ਗਦੈਲੇ, ਰਜਾਈਆਂ, ਭਾਂਡੇ ਦੇਣੇ ਹੁੰਦੇ ਸਨ, ਉਨ੍ਹਾਂ ਸਭ ਨੂੰ ਮੰਜਿਆਂ 'ਤੇ ਰੱਖ ਕੇ ਦਿਖਾਇਆ ਜਾਂਦਾ ਸੀ। ਏਸੇ ਤਰ੍ਹਾਂ ਜੋ ਕਪੜੇ, ਸੂਟ, ਖੇਸ, ਦੁਪੱਟੇ ਲਾੜੇ ਨੂੰ, ਲਾੜੇ ਦੀ ਮਾਂ, ਪਿਉ, ਭੈਣ, ਭਾਈਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਦੇਂਦੇ ਹੁੰਦੇ ਸਨ, ਉਹ ਵੀ ਮੰਜਿਆਂ 'ਤੇ ਰੱਖ ਕੇ ਵਿਖਾਏ ਜਾਂਦੇ ਸਨ।
ਉਨ੍ਹਾਂ ਸਮਿਆਂ ਵਿਚ ਬਰਾਤਾਂ ਆਮ ਤੌਰ 'ਤੇ ਤਿੰਨ ਦਿਨ ਜ਼ਰੂਰ ਠਹਿਰਦੀਆਂ ਸਨ। ਸ਼ਾਮ ਨੂੰ ਲੜਕੀ ਨੂੰ ਵਿਦਾ ਕੀਤਾ ਜਾਂਦਾ ਸੀ, ਜਿਸ ਨੂੰ ਡੋਲੀ ਤੋਰਨਾ ਕਹਿੰਦੇ