ਸਨ। ਕੁੜੀ ਦੀ ਮਾਂ ਡੋਲੀ ਵਿਚ ਬੈਠੀ ਕੁੜੀ ਨੂੰ, ਲਾੜੇ ਨੂੰ ਸ਼ਗਨ ਦਿੰਦੀ ਸੀ। ਡੋਲੀ ਤੁਰਦੇ ਸਮੇਂ ਡੋਲੀ ਉਪਰ ਦੀ ਲਾੜੇ ਦਾ ਪਿਉ, ਚਾਚੇ, ਤਾਏ, ਨਾਨੇ, ਮਾਮੇ, ਫੁੱਫੜ, ਮਾਸੜ ਆਦਿ ਪੈਸੇ ਸਿੱਟਦੇ ਸਨ। ਡੋਲੀ ਤੁਰਨ ਸਮੇਂ ਦੇ ਗੀਤ ਸਭ ਦੇ ਦਿਲਾਂ ਨੂੰ ਮੋਮ ਕਰ ਦਿੰਦੇ ਸਨ –
ਅੱਜ ਦੀ ਦਿਹਾੜੀ ਰੱਖ ਲੈ ਡੋਲੀ ਨੀ ਮਾਂ,
ਰਹਾਂ ਬਾਪ ਦੀ ਬਣ ਕੇ ਗੋਲੀ ਨੀ ਮਾਂ।
ਨਾ ਮੈਂ ਲੜੀ ਆਂ, ਨਾ ਮੈਂ ਬੋਲੀ ਨੀ ਮਾਂ,
ਅੱਜ ਦੀ ਦਿਹਾੜੀ ਰੱਖ ਲੈ ਡੋਲੀ ਨੀ ਮਾਂ।
ਕੋਲੋਂ ਹੀ ਕੋਈ ਹੋਰ ਲਾੜੀ ਨੂੰ ਧਰਵਾਸ ਦਿੰਦੀ ਹੋਈ ਗੀਤ ਛੁਹ ਲੈਂਦੀ ਸੀ-
ਨਾ ਰੋ ਭੈਣੇ ਨਾ ਰੋ,
ਗੁਝੜੇ ਰੋਣ ਨਾ ਰੋ।
ਮਾਪਿਆਂ ਡੋਲੀ ਪਾ ਦਿੱਤੀ,
ਤੂੰ ਬੁੱਢ ਸੁਹਾਗਣ ਹੋ।
ਵਾਪਸ ਜਾਂਦੀ ਬਰਾਤ ਨੂੰ ਚੋਭਾਂ, ਟਕੋਰਾਂ ਲਾਈਆਂ ਜਾਂਦੀਆਂ ਸਨ-
ਆਉਂਦੇ ਜਾਨੀ ਇਉਂ ਆਏ,
ਜਿਵੇਂ ਸਰ੍ਹੋਂ ਦਾ ਖਿੜਿਆ ਖੇਤ।
ਜਾਂਦੇ ਜਾਨੀ ਇਉਂ ਚੱਲੇ,
ਜਿਵੇਂ ਉੱਡੇ ਟਿੱਬਿਆਂ ਦੀ ਰੇਤ।
X X X
ਬੰਨਾ ਬੰਨੀ ਲੈ ਚੱਲਿਆ,
ਕੁੜਮ ਲੈ ਗਏ ਦਾਤ।
ਜਾਨੀ ਪਿੱਛੇ ਪਏ ਫਿਰਨ,
ਕੋਈ ਨਾ ਪੁੱਛੋ ਬਾਤ।
ਵਹੁਟੀ ਰਥ ਵਿਚ ਲਾੜੇ ਦੇ ਨਾਲ ਬੈਠਦੀ ਸੀ। ਰਥ ਨੂੰ ਤਰਖਾਣ ਚਲਾਉਂਦੇ ਸਨ। ਕਈ ਮਨਚਲੇ ਰਥਵਾਨ ਬਲਦਾਂ ਨੂੰ ਤੇਜ ਕਰਨ ਲਈ ਆਰ ਲਾ ਕੇ ਵਹੁਟੀ ਨਾਲ ਆਈ ਨੈਣ ਨੂੰ ਗੁੱਝੀਆਂ ਟਕੋਰਾਂ ਲਾਉਣ ਤੋਂ ਨਹੀਂ ਝਿਜਕਦੇ ਸਨ –
ਬੱਗਿਆ ਚੱਕ ਚੌਕੜੀ,
ਨੈਣ ਨਫ਼ੇ ਵਿਚ ਆਈ।
ਡੋਲੀ ਤੋਰਨ ਤੋਂ ਪਿੱਛੋਂ ਸ਼ੱਕਰ ਦੀ ਸੁੱਕੀ ਪੰਜੀਰੀ ਵੰਡੀ ਜਾਂਦੀ ਸੀ। ਰਾਤ ਨੂੰ ਨਾਨਕੀਆਂ ਜਾਗੋ ਕੱਢਦੀਆਂ ਸਨ, ਛੱਜ ਕੁੱਟਦੀਆਂ ਸਨ, ਗਿੱਧਾ ਪਾਉਂਦੀਆਂ