ਹੁਣ ਬਹੁਤੇ ਰਿਸ਼ਤੇ ਸਿੱਧ ਭਾਲ ਜਾਂਦੇ ਹਨ। ਕੁਝ ਅਖ਼ਬਾਰਾਂ, ਮੈਰਿਜ ਬਿਉਰਾਂ ਅਤੇ ਵਿਚੋਲਿਆਂ ਰਾਹੀਂ ਵੀ ਹੁੰਦੇ ਹਨ। ਪਿੰਡਾਂ ਵਿਚ ਹੁਣ ਕੋਈ ਵੀ ਪਰਿਵਾਰ ਪੰਡਤਾਂ ਤੋਂ ਪੁੱਛ ਕੇ ਵਿਆਹ ਦਾ ਦਿਨ ਨੀਯਤ ਨਹੀਂ ਕਰਦਾ। ਬਹੁਤੇ ਵਿਆਹ ਐਤਵਾਰ ਨੂੰ ਰੱਖੇ ਜਾਂਦੇ ਹਨ। ਵਿਆਹਾਂ ਦੀਆਂ ਜਿਥੇ ਪਹਿਲਾਂ ਨਾਈਆਂ ਰਾਹੀਂ ਗੰਢਾਂ ਭੇਜੀਆਂ ਜਾਂਦੀਆਂ ਸਨ, ਹੁਣ ਵਿਆਹਾਂ ਦੀ ਇਤਲਾਹ ਵਿਆਹ ਦੇ ਕਾਰਡਾਂ ਰਾਹੀਂ ਡਾਕ ਰਾਹੀਂ ਭੇਜਣ ਦਾ ਰਿਵਾਜ ਚੱਲ ਪਿਆ ਹੈ। ਵਿਆਹਾਂ ਵਿਚ ਗੀਤ ਗਾਉਣ ਦਾ ਰਿਵਾਜ ਹੁਣ ਬਿਲਕੁਲ ਹਟ ਗਿਆ ਹੈ। ਵਿਆਹ ਤੋਂ ਇਕ ਦਿਨ ਪਹਿਲਾਂ ਗੀਤ ਗਾਏ ਜਾਂਦੇ ਹਨ, ਜਿਸ ਨੂੰ ਅੱਜ ਦੇ ਨਵੇਂ ਯੁੱਗ ਨੇ ਲੇਡੀਜ਼ ਸੰਗੀਤ ਦਾ ਨਾਂ ਦਿੱਤਾ ਹੋਇਆ ਹੈ। ਹੁਣ ਵਟਣਾ ਮਲਣ ਦਾ ਸ਼ਗਨ ਜਿਹਾ ਹੀ ਕੀਤਾ ਜਾਂਦਾ ਹੈ। ਮੁੰਡਾ, ਕੁੜੀ ਆਪਣੀ ਆਪਣੀ ਪਸੰਦ ਦੇ ਸਾਬਨਾਂ ਨਾਲ ਨਹਾਉਂਦੇ ਹਨ। ਵਿਆਹੁਲੀ ਨੂੰ ਬਿਊਟੀ ਪਾਰਲਰ ਤੋਂ ਤਿਆਰ ਕਰਵਾ ਕੇ ਲਿਆਉਣ ਦਾ ਰਿਵਾਜ ਚੱਲ ਪਿਆ ਹੈ।
ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮੁੰਡੇ ਦਾ ਮੰਗਣਾ ਕੀਤਾ ਜਾਂਦਾ ਹੈ। ਜਿੱਥੇ ਪਹਿਲਾਂ ਸਿਰਫ਼ ਕੁੜੀ ਨੂੰ ਸ਼ਗਨ ਭੇਜਿਆ ਜਾਂਦਾ ਸੀ, ਹੁਣ ਕੁੜੀਆਂ ਦੇ ਮੰਗਣੇ ਕਰਨ ਦਾ ਰਿਵਾਜ ਵੀ ਚੱਲ ਪਿਆ ਹੈ, ਜਿਸ ਨੂੰ ਚੁੰਨੀ ਚੜ੍ਹਾਉਣ ਦੀ ਰਸਮ ਦਾ ਨਾਂ ਦਿੱਤਾ ਗਿਆ ਹੈ। ਵਿਆਹ ਤੋਂ ਪਹਿਲਾ ਮੁੰਡੇ, ਕੁੜੀ ਨੂੰ ਪੰਜੀਰੀ ਰਲਾ ਕੇ ਦੇਣ ਦਾ ਰਿਵਾਜ ਵੀ ਖ਼ਤਮ ਹੋਣ ਦੇ ਨੇੜੇ ਹੈ। ਕਿਉਂ ਜੋ ਮਿੱਠਾ ਖਾ ਕੇ ਹੁਣ ਕੋਈ ਰਾਜੀ ਨਹੀਂ। ਦਰਜੀ ਨੂੰ ਘਰ ਬਿਠਾ ਕੇ ਹੁਣ ਕੋਈ ਕਪੜਿਆਂ ਦੀ ਸਲਾਈ ਨਹੀਂ ਕਰਵਾਉਂਦਾ। ਮੁੰਡੇ ਅਤੇ ਕੁੜੀਆਂ ਦੇ ਕਪੜੇ ਸਿਲਾਉਣ ਲਈ ਆਪਣੀ ਆਪਣੀ ਪਸੰਦ ਦੇ ਦਰਜੀ ਹਨ। ਬਰੀ ਦੇ ਬਹੁਤੇ ਸੂਟ ਅਣਸੀਤੇ ਹੀ ਹੁੰਦੇ ਹਨ। ਰੋਪਣਾ ਭੇਜਣ ਦਾ ਰਿਵਾਜ ਹੁਣ ਬਿਲਕੁਲ ਹਟ ਗਿਆ ਹੈ। ਬਰਾਤਾਂ ਕਾਰਾਂ, ਜੀਪਾਂ, ਬੱਸਾਂ ਤੇ ਸਵੇਰੇ ਜਾਂਦੀਆਂ ਹਨ ਤੇ ਸ਼ਾਮ ਨੂੰ ਮੁੰਡੇ ਨੂੰ ਵਿਆਹ ਕੇ ਘਰ ਵਾਪਸ ਆ ਜਾਂਦੀਆਂ ਹਨ। ਮੁੰਡੇ ਅਤੇ ਕੁੜੀ ਦੇ ਦੋਵੇਂ ਪਰਿਵਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮੁੰਡੇ, ਕੁੜੀ ਨੂੰ ਪਹਿਲਾਂ ਹੀ ਦੇਖਿਆ ਹੁੰਦਾ ਹੈ। ਘਰਾਂ ਵਿਚ ਮਠਿਆਈ ਵੀ ਹੁਣ ਘੱਟ ਹੀ ਪਕਾਈ ਜਾਂਦੀ ਹੈ। ਬਣੀ ਬਣਾਈ ਬਾਜ਼ਾਰ ਵਿਚੋਂ ਖਰੀਦਣ ਦਾ ਰਿਵਾਜ ਚੱਲ ਪਿਆ ਹੈ। ਬਹੁਤੇ ਵਿਆਹ ਹੁਣ ਮੈਰਿਜ ਪੈਲਿਸਾਂ ਵਿਚ ਹੁੰਦੇ ਹਨ, ਜਿਥੇ ਮੁੰਡੇ ਅਤੇ ਕੁੜੀ ਦੇ ਪਰਿਵਾਰ ਅਤੇ ਰਿਸ਼ਤੇਦਾਰ ਸਿੱਧੇ ਪਹੁੰਚਦੇ ਹਨ। ਵਿਆਹ ਦੇਖ ਕੇ ਉਥੋਂ ਹੀ ਵਾਪਸ ਚਲੇ ਜਾਂਦੇ ਹਨ। ਵਿਆਹਾਂ ਵਿਚ ਹੁਣ ਪਹਿਲੇ ਸਮਿਆਂ ਵਾਲੀ ਭਾਈਚਾਰਕ ਸਾਂਝ ਨਹੀਂ ਰਹੀ। ਜਿਥੇ ਪਹਿਲਾਂ ਅਨੰਦ ਕਾਰਜ ਦੀ ਰਸਮ ਵਿਚ ਸਾਰੀ ਬਰਾਤ ਸ਼ਾਮਲ ਹੁੰਦੀ ਸੀ ਤੇ ਅਨੰਦ ਕਾਰਜ 12 ਵਜੇ ਤੋਂ ਪਹਿਲਾਂ ਪਹਿਲਾਂ ਕੀਤੇ ਜਾਂਦੇ ਸਨ, ਉਥੇ ਹੁਣ ਬਰਾਤਾਂ ਹੀ 12/1 ਵਜੇ ਪਹੁੰਚਦੀਆਂ ਹਨ। ਅਨੰਦ ਕਾਰਜ ਦੀ ਰਸਮ ਵਿਚ ਗਿਣਤੀ ਦੇ ਨਜ਼ਦੀਕੀ ਰਿਸ਼ਤੇਦਾਰ