ਹੀ ਸ਼ਾਮਲ ਹੁੰਦੇ ਹਨ। ਬਾਕੀ ਸਾਰੀ ਬਰਾਤ ਸ਼ਰਾਬ ਪੀਣ ਤੇ ਖਾਣ ਪੀਣ ਵਿਚ ਮਸਤ ਹੋ ਜਾਂਦੀ ਹੈ।
ਹੁਣ ਨਾਨਕੇ ਮੇਲ ਦਾ ਵਿਆਹਾਂ ਵਿਚ ਆਉਣ ਅਤੇ ਜਾਣ ਦਾ ਪਤਾ ਹੀ ਨਹੀਂ ਲੱਗਦਾ। ਹੁਣ ਬੰਬੀਹਾ ਨਹੀਂ ਬੋਲਦਾ। ਹੁਣ ਡੀ.ਜੇ. ਬੋਲਦਾ ਹੈ, ਜਿਹੜਾ ਸਾਰੇ ਵਿਆਹ ਵਿਚ ਕੰਨ ਪਈ ਸੁਣਨ ਨਹੀਂ ਦਿੰਦਾ। ਗਾਨਾ ਬੰਨ੍ਹਣ ਦਾ ਰਿਵਾਜ ਵੀ ਹੁਣ ਦਿਨੋ ਦਿਨ ਘੱਟਦਾ ਜਾ ਰਿਹਾ ਹੈ। ਸਿੱਠਣੀਆਂ ਦੇਣਾ, ਜੰਨ ਬੰਨ੍ਹਣਾ ਅਤੇ ਛੁਡਾਉਣਾ, ਲਾੜੇ ਤੋਂ ਛੰਦ ਸੁਣਨ ਦਾ ਰਿਵਾਜ ਬਿਲਕੁਲ ਹੀ ਖ਼ਤਮ ਹੋ ਗਿਆ ਹੈ। ਪੱਤਲ ਦੇਣੀ ਕੀਹਨੂੰ ਕਹਿੰਦੇ ਸਨ, ਇਹ ਵੀ ਅੱਜ ਦੀ ਪੀੜ੍ਹੀ ਨਹੀਂ ਜਾਣਦੀ। ਜਾਗੋ ਕੱਢਣੀ ਅਤੇ ਛੱਜ ਕੁਟਣ ਦਾ ਰਿਵਾਜ ਵੀ ਦਿਨੋ ਦਿਨ ਘਟ ਰਿਹਾ ਹੈ। ਖੱਟ ਦਿਖਾਉਣ ਦਾ ਰਿਵਾਜ ਹੁਣ ਬਿਲਕੁਲ ਹੀ ਨਹੀਂ ਰਿਹਾ। ਮੁੰਡੇ ਅਤੇ ਕੁੜੀ ਵਾਲਿਆਂ ਦੇ ਪਰਿਵਾਰ ਦੇਣ ਲੈਣ ਦਾ ਫ਼ੈਸਲਾ ਪਹਿਲਾਂ ਹੀ ਕਰ ਲੈਂਦੇ ਹਨ। ਹੁਣ ਨਿਉਂਦੇ ਦੀ ਥਾਂ ਮੁੰਡੇ ਕੁੜੀ ਨੂੰ ਸਿੱਧਾ ਹੀ ਵਿਆਹ ਸਮੇਂ ਸ਼ਗਨ ਪਾ ਦਿੱਤਾ ਜਾਂਦਾ ਹੈ, ਜਿਸ ਦੀ ਕੋਈ ਲਿਖਾ ਪੜ੍ਹੀ ਨਹੀਂ ਕੀਤੀ ਜਾਂਦੀ।
ਹੁਣ ਘੁੰਡ ਕੱਢਣ ਦਾ ਰਿਵਾਜ ਨਹੀਂ ਰਿਹਾ। ਇਸ ਲਈ ਕਿਸੇ ਨੂੰਹ ਨੂੰ ਨਾ ਸਹੁਰੇ ਦੀਆਂ ਅੱਖਾਂ ਵਿਚ ਮਿਰਚਾਂ ਪਾਉਣ ਅਤੇ ਨਾ ਹੀ ਗਲ ਵਿਚ ਟੱਲ ਪਾਉਣ ਦੀ ਲੋੜ ਮਹਿਸੂਸ ਹੁੰਦੀ ਹੈ। ਹੁਣ ਨਾ ਕੋਈ ਕੰਗਣਾ ਖੇਡਦਾ ਹੈ ਅਤੇ ਨਾ ਗੋਤ ਕਨਾਲਾ ਦੀ ਰਸਮ ਹੁੰਦੀ ਹੈ, ਨਾ ਕੋਈ ਛਿਟੀਆਂ ਖੇਡਦਾ ਹੈ। ਹੁਣ ਇਨ੍ਹਾਂ ਸਾਰੀਆਂ ਰਸਮਾਂ ਦਾ ਪੁਰਾਣੇ ਸਭਿਆਚਾਰ ਦੀਆਂ ਕਿਤਾਬਾਂ ਪੜ੍ਹਨ ਤੋਂ ਹੀ ਪਤਾ ਲੱਗਿਆ ਕਰੇਗਾ। ਜਿਥੇ ਕਈ ਮਹੀਨੇ ਪਹਿਲਾਂ ਵਿਆਹ ਬਾਰੇ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ, ਹੁਣ ਵਿਆਹ ਬਾਰੇ ਗਲੀ ਗੁਆਂਢ ਨੂੰ ਵੀ ਦੋ ਤਿੰਨ ਦਿਨ ਪਹਿਲਾਂ ਹੀ ਪਤਾ ਲੱਗਦਾ ਹੈ। ਹੁਣ ਵਿਆਹ ਸਬੰਧੀ ਬਹੁਤ ਕੁਝ ਬਣਿਆ ਬਣਾਇਆ ਮਿਲ ਜਾਂਦਾ ਹੈ। ਹੁਣ ਵਿਆਹ ਦਿਖਾਵੇਬਾਜ਼ੀ ਤੇ ਸ਼ੋਸ਼ੇਬਾਜ਼ੀ ਦਾ ਅਖਾੜਾ ਬਣ ਕੇ ਰਹਿ ਗਏ ਹਨ। ਵਿਆਹਾਂ ਤੇ ਹੋਣ ਵਾਲੇ ਖਰਚਾਂ ਦੀ ਹੁਣ ਕੋਈ ਸੀਮਾ ਹੀ ਨਹੀਂ ਰਹੀ।
0
ਗਿੱਧਾ
ਪਹਿਲੇ ਸਮਿਆਂ ਵਿਚ ਹਰ ਖ਼ੁਸ਼ੀ ਮੌਕੇ ਗਿੱਧਾ ਪਾਇਆ ਜਾਂਦਾ ਸੀ। ਪੁੱਤਰ ਦੇ ਜੰਮਣ, ਛਟੀ ਕਰਨ, ਮੰਗਣਾ ਕਰਨ ਤੇ ਵਿਆਹ ਕਰਨ ਸਮੇਂ ਗਿੱਧਾ ਪਾਉਣ ਦਾ ਰਿਵਾਜ ਹੁੰਦਾ ਸੀ। ਪਰ ਸਭ ਤੋਂ ਜ਼ਿਆਦਾ ਗਿੱਧਾ ਤੀਆਂ ਵਿਚ ਪੈਂਦਾ ਸੀ। ਗਿੱਧਾ ਪਾਉਣ ਲਈ ਮੁਟਿਆਰਾਂ ਪਹਿਲਾਂ ਗੋਲ ਘੇਰਾ ਬਣਾਉਂਦੀਆਂ ਸਨ। ਫੇਰ ਇਕ ਕੁੜੀ ਬੋਲੀ ਪਾਉਂਦੀ ਸੀ, ਬਾਕੀ ਦੀਆਂ ਗੋਲ ਘੇਰੇ ਵਿਚ ਖੜੀਆਂ ਕੁੜੀਆਂ ਹੌਲੀ ਹੌਲੀ