Back ArrowLogo
Info
Profile

ਗਿੱਧਾ ਪਾਉਂਦੀਆਂ ਰਹਿੰਦੀਆਂ ਸਨ। ਬੋਲੀ ਦੇ ਅਖੀਰਲੇ ਟੱਪੇ ਨੂੰ ਸਾਰੀਆਂ ਕੁੜੀਆਂ ਚੁੱਕ ਲੈਂਦੀਆਂ ਸਨ। ਫੇਰ ਗੋਲੇ ਘੇਰੇ ਵਿਚੋਂ ਖੜੀਆਂ ਕੁੜੀਆਂ ਵਿਚੋਂ ਦੋ ਕੁੜੀਆਂ ਘੇਰੇ ਅੰਦਰ ਆ ਕੇ ਨੱਚਣਾ ਸ਼ੁਰੂ ਕਰ ਦਿੰਦੀਆਂ ਸਨ। ਨੱਚਦੀਆਂ ਹੋਈਆਂ ਕੁੜੀਆਂ ਆਪਣੇ ਸਰੀਰ ਅਤੇ ਬਾਹਾਂ ਨੂੰ ਕਈ ਕਿਸਮਾਂ ਨਾਲ ਹਿਲਾ ਹਿਲਾ ਕੇ ਤਾੜੀ ਮਾਰਦੀਆਂ ਸਨ। ਨੱਚਣ ਸਮੇਂ ਕਈ ਵੇਰ ਘੁੰਡ ਕੱਢ ਲੈਂਦੀਆਂ ਸਨ। ਮੂੰਹ ਨਾਲ ਕਈ ਕਿਸਮ ਦੀਆਂ ਆਵਾਜਾਂ ਵੀ ਕੱਢਦੀਆਂ ਸਨ। ਨੱਚ ਨੱਚ ਕੇ ਧਰਤੀ ਨੂੰ ਕੰਬਣੀ ਲਿਆ ਦਿੰਦੀਆਂ ਸਨ। ਜਦੋਂ ਕੁੜੀਆਂ ਟੱਪਾ ਬੋਲਣਾ ਬੰਦ ਕਰ ਦਿੰਦੀਆਂ ਸਨ, ਤਾਂ ਘੇਰੇ ਵਿਚ ਨੱਚਣ ਵਾਲੀਆਂ ਕੁੜੀਆਂ ਮੁੜ ਘੇਰੇ ਵਿਚ ਆ ਜਾਂਦੀਆਂ ਸਨ। ਫੇਰ ਇਕ ਕੁੜੀ ਬੋਲੀ ਪਾਉਂਦੀ ਸੀ। ਬੋਲੀ ਦੇ ਅਖ਼ੀਰਲੇ ਟੱਪੇ ਨੂੰ ਫੇਰ ਸਾਰੀਆਂ ਕੁੜੀਆਂ ਚੁੱਕ ਲੈਂਦੀਆਂ ਸਨ। ਘੇਰੇ ਵਿਚੋਂ ਫੇਰ ਦੇ ਕੁੜੀਆਂ ਘੇਰੇ ਦੇ ਵਿਚਾਲੇ ਆ ਕੇ ਨੱਚਦੀਆਂ ਸਨ। ਨੱਚਦੀਆਂ ਕੁੜੀਆਂ ਆਪਣੇ ਸਰੀਰ ਤੇ ਬਾਹਾਂ ਨੂੰ ਕਈ ਕਿਸਮਾਂ ਨਾਲ ਹਿਲਾ ਹਿਲਾ ਕੇ ਨੱਚਦੀਆਂ ਰਹਿੰਦੀਆਂ ਸਨ। ਇਸ ਤਰ੍ਹਾਂ ਗਿੱਧਾ ਪੈਂਦਾ ਰਹਿੰਦਾ ਸੀ –

'ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ,

ਇਕੋ ਜਿਹੀਆਂ ਮੁਟਿਆਰਾਂ।

ਚਾਨਣ ਦੇ ਵਿਚ ਏਦਾਂ ਚਮਕਣ,

ਜਿਉਂ ਸੋਨੇ ਦੀਆਂ ਤਾਰਾਂ।

Page Image

ਗਲੀਂ ਉਨ੍ਹਾਂ ਦੇ ਰੇਸ਼ਮੀ ਕੁੜਤੀਆਂ,

ਤੇੜ ਲੰਮੀਆਂ ਸਲਵਾਰਾਂ।

ਦੂਹਰੀਆਂ ਹੋ ਹੋ ਨੱਚਣ ਕੁੜੀਆਂ,

202 / 361
Previous
Next