

ਜਾਵੇ।
ਪਹਿਰ ਦੇ ਤੜਕੇ ਉੱਠ ਕੇ ਏਸ ਚਾਟੀ ਵਿਚ ਜੰਮੇ ਹੋਏ ਦੁੱਧ ਨੂੰ ਰਿੜਕਣ ਲਈ ਮਧਾਣੀ ਪਾਈ ਜਾਂਦੀ ਸੀ। ਜਦੋਂ ਨਵੀਂ ਬਹੂ ਦੁੱਧ ਰਿੜਕਦੀ ਹੁੰਦੀ ਸੀ ਤਾਂ ਉਸ ਦੀਆਂ ਚੂੜੀਆਂ ਦੀ ਛਣਕਾਰ, ਮਧਾਣੀ ਦੀ ਘੁੰਮਕਾਰ ਕਈ ਵੇਰ ਉਸ ਦੇ ਪਤੀ ਦੀ ਨੀਂਦ ਵੀ ਉਚਾਟ ਕਰ ਦਿੰਦੀ ਸੀ-
ਨਵੀਂ ਬਹੂ ਦੁੱਧ ਰਿੜਕੇ,
ਉੱਠ ਕੇ ਪਹਿਰ ਦੇ ਤੜਕੇ।
ਚੂੜੀਆਂ ਨੇ ਰਾਗ ਛੇੜ ਲਿਆ,
ਮੇਰੇ ਨੀਂਦ ਅੱਖਾਂ ਵਿਚ ਰੜਕੇ।
ਉਨ੍ਹਾਂ ਸਮਿਆਂ ਦੀਆਂ ਮੁਟਿਆਰਾਂ ਤੇ ਚੂੜੇ ਵਾਲੀਆਂ ਨਾਰਾਂ ਤੇ ਕਹਿਰਾਂ ਦੀ ਜੁਆਨੀ ਹੁੰਦੀ ਸੀ। ਏਸ ਲਈ ਉਨ੍ਹਾਂ ਦੇ ਦੁੱਧ ਰਿੜਕਣ ਨਾਲ ਝੱਟ ਮੱਖਣ ਆ ਜਾਂਦਾ ਸੀ-
ਚੂੜੇ ਵਾਲੀ ਦੁੱਧ ਰਿੜਕੇ,
ਵਿਚੋਂ ਮੱਖਣ ਝਾਤੀਆਂ ਮਾਰੇ।
ਪਹਿਲੇ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਦੀਆਂ ਹੁੰਦੀਆਂ ਸਨ। ਜਿਸ ਸੱਜ-ਵਿਆਹੀ ਦਾ ਪਤੀ ਫ਼ੌਜ ਵਿਚ ਹੁੰਦਾ ਸੀ ਤੇ ਜੰਗ ਲੜਣ ਲਈ ਗਿਆ ਹੁੰਦਾ ਸੀ, ਉਸ ਦੀ ਦੁੱਧ ਰਿੜਕਦੀ ਦੀ ਸੁਰਤ ਵੀ ਆਪਣੇ ਪਤੀ ਵੱਲ ਰਹਿੰਦੀ ਸੀ-
ਮਾਹੀ ਮੇਰਾ ਲਾਮ (ਜੰਗ) ਨੂੰ ਗਿਆ,
ਨਾਲੇ ਦੁੱਧ ਰਿੜਕਾਂ, ਨਾਲੇ ਰੋਵਾਂ।
ਹੁਣ ਮੈਂ ਤੁਹਾਨੂੰ ਮਧਾਣੀ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ।
ਜਿਸ ਚੌਰਸ ਲੱਕੜ ਦੇ ਫਰੇਮ 'ਤੇ ਚਾਟੀ ਰੱਖੀ ਜਾਂਦੀ ਸੀ, ਉਸ ਨੂੰ ਨੇਂਹੀ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਘੜੇਸਣੀ ਵੀ ਕਹਿੰਦੇ ਸਨ। ਏਸ ਚੌਰਸ ਫਰੇਮ ਦੇ ਇਕ ਪਾਸੇ ਬਾਹਰ ਵੱਲ ਇਕ ਲਰ ਲੱਗੀ ਹੁੰਦੀ ਸੀ, ਜਿਸ ਤੇ ਇਕ ਲੰਮੀ ਗੋਲ ਕਰ ਕੇ ਲੱਕੜ/ਬਾਹੀ ਲਾਈ ਹੁੰਦੀ ਸੀ। ਏਸ ਲੰਮੀ ਲੱਕੜ ਦੇ ਸਿਰੇ ਤੋਂ ਥੋੜ੍ਹਾ ਹੇਠਾਂ ਕਈ ਵਾਢੇ ਪਾਏ ਹੁੰਦੇ ਸਨ । ਮਧਾਣੀ ਦੇ ਉਪਰਲੇ ਹਿੱਸੇ ਵਿਚ ਵੀ ਗੋਲ ਲੱਕੜ ਲਾਈ ਹੁੰਦੀ ਸੀ, ਜਿਸ ਦੇ ਸਿਰੇ ਤੋਂ ਥੋੜ੍ਹਾ ਹੇਠਾਂ ਕਈ ਗੋਲ ਵਾਢੇ ਪਾਏ ਹੁੰਦੇ ਸਨ। ਮਧਾਣੀ ਦੀ ਏਸ ਲੱਕੜ ਦੇ ਹੇਠਾਂ ਸਰੀਆ ਲੱਗਿਆ ਹੁੰਦਾ ਸੀ, ਜਿਸ ਨੂੰ ਸਰੀ ਕਹਿੰਦੇ ਸਨ। ਏਸ ਸਰੀ ਹੇਠਾਂ ਸਿਰਿਆਂ ਤੋਂ ਢਾਲਮੀ ਕਰ ਕੇ ਲੱਕੜ ਵਿਚ ਲੱਕੜ ਕਰਾਸ ਕਰ ਕੇ ਮਧਾਣੀ ਲੋਟ ਲਾਈ ਹੁੰਦੀ ਸੀ, ਜਿਸ ਦੀ ਬਣਤਰ ਫੁੱਲ ਦੀ ਤਰ੍ਹਾਂ ਬਣ ਜਾਂਦੀ ਸੀ। ਏਸ ਨੂੰ ਮਧਾਣੀ ਦੇ ਫੁੱਲ ਹੀ ਕਹਿੰਦੇ ਸਨ। ਇਹ ਮਧਾਣੀ ਦੇ ਫੁੱਲ ਹੀ