Back ArrowLogo
Info
Profile

ਚਾਟੀ ਵਿਚ ਪਾਏ ਦੁੱਧ ਵਿਚ ਘੁੰਮਦੇ ਹੁੰਦੇ ਸਨ। ਮਧਾਣੀ ਦੀ ਲੱਕੜ ਦੇ ਵਾਢੇ ਵਿਚ ਦੀ ਤੇ ਨੇਂਹੀ ਦੀ ਲੱਕੜ ਵਿਚ ਪਏ ਹੋਏ ਵਾਢੇ ਵਿਚ ਦੀ ਇਕ ਰੱਸਾ ਪਾਇਆ ਜਾਂਦਾ ਸੀ, ਜਿਹੜਾ ਮਧਾਣੀ ਨੂੰ ਚਾਟੀ ਦੇ ਵਿਚਾਲੇ ਰਹਿਣ ਲਈ ਮਦਦਗਾਰ ਹੁੰਦਾ ਸੀ।

ਮਧਾਣੀ ਵਿਚ ਜਿਥੇ ਸਰੀ ਲੱਗੀ ਹੁੰਦੀ ਸੀ, ਉਸ ਸਰੀ ਵਿਚ ਇਕ ਲੱਕੜ ਦੀ ਫੱਟੀ, ਜਿਸ ਦਾ ਅਗਲਾ ਹਿੱਸਾ ਗੋਲ ਜਿਹਾ ਹੁੰਦਾ ਸੀ ਤੇ ਜਿਸ ਦੇ ਪਿਛਲੇ ਹਿੱਸੇ ਦੇ ਵਿਚਾਲੇ ਵੱਡਾ ਸਾਰਾ ਵਾਢਾ ਪਾਇਆ ਹੁੰਦਾ ਸੀ ਤੇ ਪਿਛਲੇ ਵਾਢਿਆਂ ਦੇ ਬਾਹਰ ਦੀ ਇਕ ਲੋਹੇ ਦੀ ਸੰਗਲੀ ਨੂੰ ਨੇਂਹੀ ਦੀ ਲੱਕੜ ਦੀ ਉਪਰ ਦੀ ਘੁੰਮਾ ਕੇ ਇਹ ਫੱਟੀ ਚਾਟੀ ਵਿਚ ਲਟਕਾਈ ਹੁੰਦੀ ਸੀ। ਏਸ ਫੱਟੀ ਨੂੰ ਕੁੜ੍ਹ ਕਹਿੰਦੇ ਸਨ। ਇਹ ਕੁੜ੍ਹ ਜਦ ਮਧਾਣੀ ਚਾਟੀ ਵਿਚ ਘੁੰਮਦੀ ਸੀ ਤਾਂ ਚਾਟੀ ਦੇ ਦੁੱਧ ਨੂੰ ਬਾਹਰ ਨਿਕਲਣ ਤੋਂ ਰੋਕਦੀ ਹੁੰਦੀ ਸੀ।

ਮਧਾਣੀ ਦੀ ਗੋਲ ਲੱਕੜ ਦੁਆਲੇ ਸਣ ਦਾ ਵੱਟ ਕੇ ਤੇ ਮੇਲ ਕੇ ਕਈ ਗੇੜੇ ਦੇ ਕੇ ਇਕ ਰੱਸਾ ਪਾਇਆ ਹੁੰਦਾ ਸੀ। ਏਸ ਰੱਸੇ ਦੇ ਸਿਰਿਆਂ ਤੇ ਲੱਕੜ ਦੀਆਂ ਗੁੱਲੀਆਂ ਲੱਗੀਆਂ ਹੁੰਦੀਆਂ ਸਨ। ਏਸ ਰੱਸੇ ਨੂੰ ਨੇਤੀ ਕਹਿੰਦੇ ਸਨ। ਇਸ ਨੇਤੀ ਦੀਆਂ ਗੁੱਲੀਆਂ ਨੂੰ ਦੋਵੇਂ ਹੱਥਾਂ ਵਿਚ ਫੜ ਕੇ ਕਦੇ ਇਕ ਪਾਸੇ ਨੂੰ, ਕਦੇ ਦੂਸਰੇ ਪਾਸੇ ਨੂੰ ਖਿੱਚਆ ਜਾਂਦਾ ਸੀ, ਜਿਸ ਨਾਲ ਮਧਾਣੀ ਘੁੰਮਦੀ ਸੀ। ਮਧਾਣੀ ਦੇ ਘੁੰਮਣ ਨਾਲ ਹੀ ਦੁੱਧ ਰਿੜਕਿਆ ਜਾਂਦਾ ਸੀ ਤੇ ਮੱਖਣ ਆਉਂਦਾ ਸੀ।

ਇਹ ਸੀ ਮਧਾਣੀ ਤੇ ਨੇਂਹੀ ਦੀ ਬਣਤਰ। ਇਹ ਸੀ ਮਧਾਣੀ ਦਾ ਕਰਤਵ। ਪੰਜਾਬ ਵਿਚ ਦੁੱਧ ਹੁਣ ਪਹਿਲੇ ਸਮਿਆਂ ਨਾਲੋਂ ਜ਼ਿਆਦਾ ਪੈਦਾ ਹੁੰਦਾ ਹੈ। ਪਰ ਬਹੁਤੇ ਲੋਕੀਂ ਦੁੱਧ ਵੇਚ ਦਿੰਦੇ ਹਨ। ਬਹੁਤ ਘੱਟ ਲੋਕ ਹੀ ਦੁੱਧ ਰਿੜਕਦੇ ਹਨ। ਜਿਹੜੇ ਦੁੱਧ ਰਿੜਕਦੇ ਵੀ ਹਨ, ਉਹ ਹੱਥਾਂ ਵਾਲੀ ਮਧਾਣੀ ਨਾਲ ਨਹੀਂ ਰਿੜਕਦੇ, ਉਹ ਬਿਜਲੀ ਵਾਲੀ ਮਧਾਣੀ ਨਾਲ ਦੁੱਧ ਰਿੜਕਦੇ ਹਨ। ਲੋਕ ਹੁਣ ਲੱਸੀ ਘੱਟ ਹੀ ਪੀ ਕੇ ਰਾਜ਼ੀ ਹਨ। ਹੁਣ ਤਾਂ ਸਾਰਾ ਦਿਨ ਚੁੱਲ੍ਹੇ ਉੱਤੇ ਚਾਹ ਹੀ ਰਿੱਝਦੀ ਰਹਿੰਦੀ ਹੈ।  

26 / 361
Previous
Next