Back ArrowLogo
Info
Profile

ਨਾਲੇ ਉਸ ਤੋਂ ਮੱਕੀ ਪਿਆਹੀਏ,

ਨਾਲੇ ਪਿਆਹੀਏ ਛੋਲੇ।

ਜੱਟੀਏ ਲਾ ਦਬਕਾ,

ਫੇਰ ਜੱਟ ਨਾ ਬਰਾਬਰ ਬੋਲੇ।

ਮਾਂ-ਬਾਪ ਦੀ ਮੌਤ ਤੋਂ ਬਾਅਦ ਧੀਆਂ ਦਾ ਪੇਕੇ ਘਰਾਂ ਵਿਚ ਪਹਿਲਾ ਜਿੰਨਾ ਜੋਰ ਨਹੀਂ ਰਹਿੰਦਾ। ਕਈ ਵੇਰ ਭੈਣ ਦਾ ਭਰਾਵਾਂ ਨਾਲ ਦੇਣ ਲੈਣ ਸਬੰਧੀ ਆਪਸ ਵਿਚ ਤਕਰਾਰ ਵੀ ਹੋ ਜਾਂਦੇ ਸਨ –

ਇਕ ਚਰਖਾ, ਸੰਦੂਖ ਦੀਆਂ ਫੱਟੀਆਂ,

ਤੈਂ ਕੀ ਦਿੱਤਾ ਸੀ ਵੱਡਿਆ ਵੀਰਨਾ?

ਕਈ ਵੇਰ ਗੁੱਸੇ ਵਿਚ ਆਈ ਭੈਣ ਦਿੱਤੇ ਸੰਦੂਖ ਨੂੰ ਵਾਪਸ ਚੁੱਕ ਲਿਆਉਣ ਲਈ ਕਹਿਣ ਤੋਂ ਵੀ ਨਹੀਂ ਝਿਜਕਦੀ ਸੀ-

ਚੱਕ ਲਿਆਈਂ ਤੂੰ ਸੰਦੂਖ ਦੀਆਂ ਫੱਟੀਆਂ,

ਜਦੋਂ ਵੀਰਾ ਲੋੜ ਪਈ।

ਉਨ੍ਹਾਂ ਸਮਿਆਂ ਵਿਚ ਸੰਦੂਖ ਬਹੁ-ਮੰਤਵੀ ਕੰਮ ਦਿੰਦਾ ਸੀ। ਕਪੜੇ ਵੀ ਸੰਦੂਖ ਵਿਚ ਰੱਖੇ ਜਾਂਦੇ ਸਨ, ਦਰੀਆਂ, ਰਜਾਈਆਂ ਗਦੈਲੇ, ਖੇਸ, ਗੱਲ ਕੀ ਹਰ ਕੱਪੜਾ ਸੰਦੂਖ ਵਿਚ ਹੀ ਰੱਖਿਆ ਜਾਂਦਾ ਸੀ। ਨਿੱਤ ਵਰਤੋਂ ਦੇ ਭਾਂਡਿਆਂ ਨੂੰ ਛੱਡ ਕੇ ਬਾਕੀ ਸਾਰੇ ਭਾਂਡੇ ਵੀ ਸੰਦੂਖ ਵਿਚ ਰੱਖੇ ਜਾਂਦੇ ਸਨ। ਹਾਰ ਸ਼ਿੰਗਾਰ ਦਾ ਥੋੜ੍ਹਾ ਬਹੁਤਾ ਜਿਹੜਾ ਸਮਾਨ ਹੁੰਦਾ ਸੀ, ਉਹ ਵੀ ਸੰਦੂਖ ਵਿਚ ਰੱਖਿਆ ਜਾਂਦਾ ਸੀ। ਗਹਿਣੇ ਰੱਖਣ ਲਈ ਵੀ ਸੰਦੂਖ ਵਿਚ ਇਕ ਚੋਰ ਰਖਨਾ ਬਣਾਇਆ ਹੁੰਦਾ ਸੀ, ਜਿਹੜਾ ਸੰਦੂਖ ਦੇ ਸਭ ਤੋਂ ਹੇਠਲੇ ਹਿੱਸੇ ਵਿਚ ਹੁੰਦਾ ਸੀ।

ਹੁਣ ਮੈਂ ਤੁਹਾਨੂੰ ਸੰਦੂਖ ਦੀ ਬਣਤਰ ਦੱਸਦਾ ਹਾਂ।

ਸੰਦੂਖ ਆਮ ਤੌਰ ਤੇ ਪਾਵਿਆਂ ਸਮੇਤ ਸੱਤ ਕੁ ਫੁੱਟ ਉੱਚਾ ਹੁੰਦਾ ਸੀ। ਛੇ ਕੁ ਫੁੱਟ ਚੌੜਾ ਹੁੰਦਾ ਸੀ। ਸਾਢੇ ਕੁ ਤਿੰਨ ਫੁੱਟ ਡੂੰਘਾ ਹੁੰਦਾ ਸੀ। ਏਸ ਦੇ ਉਪਰਲੇ ਹਿੱਸੇ ਵਿਚ ਸੱਜਾ ਲੱਗਿਆ ਹੁੰਦਾ ਸੀ, ਜਿਸ ਵਿਚ ਆਮ ਤੌਰ 'ਤੇ ਰੰਗ ਬਰੰਗੇ ਸ਼ੀਸ਼ੇ ਲੱਗੇ ਹੁੰਦੇ ਸਨ। ਸੰਦੂਖ ਦੇ ਸਾਹਮਣੇ ਅਗਲੇ ਹਿੱਸੇ ਵਿਚ ਸੱਤ, ਸੱਤ, ਅੱਠ ਅੱਠ ਇੰਚ ਕੁ ਦੇ ਪਤਾਮਾਂ ਵਾਲੇ ਡੱਬੇ ਬਣੇ ਹੁੰਦੇ ਸਨ। ਮਜ਼ਬੂਤੀ ਲਈ ਇਨ੍ਹਾਂ ਡੱਬਿਆਂ ਉਪਰ ਪੱਤੀਆਂ ਵੀ ਲੱਗੀਆਂ ਹੁੰਦੀਆਂ ਸਨ। ਕਈ ਸੰਦੁਖਾਂ ਉਪਰ ਜਿੱਥੇ ਪੱਤੀਆਂ ਦਾ ਕਰਾਸ ਬਣਦਾ ਸੀ, ਉਥੇ ਪਿੱਤਲ ਦੇ ਕੋਕੇ ਵੀ ਲਾਏ ਹੁੰਦੇ ਸਨ। ਕਈ ਸੰਦੂਖ ਦੋ ਛੱਤੇ ਵੀ ਹੁੰਦੇ ਸਨ। ਦੋ ਛੱਤੇ ਬਣਾਉਣ ਲਈ ਸੰਦੂਖ ਦੇ ਅੰਦਰ ਫੱਟੇ ਰੱਖਣ ਲਈ ਜਗ੍ਹਾ ਬਣਾਈ ਹੁੰਦੀ ਸੀ। ਪਹਿਲਾ ਸੰਦੂਖ ਦੇ ਹੇਠਲੇ ਹਿੱਸੇ ਵਿਚ, ਜਿਹੜੇ ਕੱਪੜਿਆਂ ਦੀ ਵਰਤੋਂ ਦੀ ਆਮ ਲੋੜ

29 / 361
Previous
Next