Back ArrowLogo
Info
Profile

ਨਹੀਂ ਹੁੰਦੀ ਸੀ, ਜਿਵੇਂ ਰਜਾਈਆਂ, ਗਦੈਲ, ਖੇਸ, ਚਤਹੀਆਂ ਰੱਖਆਂ ਜਾਂਦੀਆਂ ਸਨ, ਫੇਰ ਸੰਦੂਖ ਵਿਚ ਫੱਟੇ ਰੱਖ ਦਿੱਤੇ ਜਾਂਦੇ ਸਨ। ਇਨ੍ਹਾਂ ਫੱਟਿਆਂ ਉਪਰ ਫੇਰ ਹੋਰ ਕਪੜੇ, ਲੀੜੇ, ਸਾਮਾਨ ਰੱਖਿਆ ਜਾਂਦਾ ਸੀ । ਸੰਦੂਖ ਦੇ ਅੰਦਰ ਸਾਹਮਣੇ ਕਰ ਕੇ ਇਕ ਟਾਂਡ ਵੀ ਬਣਾਈ ਹੁੰਦੀ ਸੀ, ਜਿਥੇ ਨਿਤ ਵਰਤੋਂ ਦਾ ਨਿੱਕਾ ਮੋਟਾ ਸਮਾਨ ਰੱਖਿਆ ਜਾਂਦਾ ਸੀ । ਸੰਦੂਖ ਅੰਦਰ ਸਮਾਨ ਰੱਖਣ ਲਈ ਇਕ ਛੋਟੀ ਜਿਹੀ ਦਰਵਾਜ਼ੀ ਹੁੰਦੀ ਸੀ। ਸੰਦੂਖ ਨੂੰ ਕਈ ਰੰਗਾਂ ਦਾ ਰੰਗ ਕੀਤਾ ਹੁੰਦਾ ਸੀ। ਸੰਦੂਖ ਨੂੰ ਆਮ ਤੌਰ 'ਤੇ ਜਨਾਨੀਆਂ ਜਿੰਦਾ ਲਾ ਕੇ ਰੱਖਦੀਆਂ ਹੁੰਦੀਆਂ ਸਨ।

ਸੰਦੂਖ ਟਾਹਲੀ, ਨਿੰਮ ਦੀ ਲੱਕੜ ਦੇ ਵਧੀਆ ਗਿਣੇ ਜਾਂਦੇ ਸਨ। ਅੱਜ ਦੀ ਪੀੜ੍ਹੀ ਨੇ ਆਪਣੀਆਂ ਦਾਦੀਆਂ, ਨਾਨੀਆਂ ਦੇ ਵਿਆਹਾਂ ਵਿਚ ਮਿਲੇ ਇਹ ਸੰਦੂਖ ਘਰਾਂ ਦੇ ਕਿਸੇ ਖੱਲ ਖੂੰਜੇ ਵਿਚ ਪਏ ਜ਼ਰੂਰ ਵੇਖੇ ਹੋਣਗੇ। ਕਿਸੇ ਸਮੇਂ ਸੰਦੂਖ ਨਿਤ ਵਰਤੋਂ ਦੀ ਇਕ ਅਹਿਮ ਵਸਤ ਹੁੰਦੀ ਸੀ । ਹੁਣ ਸੰਦੂਖ ਅਲੋਪ ਹੋ ਗਿਆ ਹੈ। ਸੰਦੂਖ ਹੁਣ ਅਜਾਇਬ ਘਰਾਂ ਵਿਚ ਹੀ ਵੇਖਣ ਨੂੰ ਮਿਲਿਆ ਕਰਨਗੇ।

0

ਪੱਖੀਆਂ

ਪਹਿਲੇ ਸਮਿਆਂ ਵਿਚ ਜਦ ਸਾਉਣ ਤੇ ਭਾਦੋਂ ਦੀ ਅਤਿ ਦੀ ਗਰਮੀ ਵਿਚ ਲੋਕ ਮੱਕੀ ਤੇ ਕਪਾਹ ਦੀ ਗੋਡੀ ਕਰਦੇ ਸਨ, ਸਰੀਰ ਗਰਮੀ ਨਾਲ ਗੱਚ ਹੋ ਜਾਂਦੇ ਸਨ। ਮੱਕੀ ਦੇ ਟਾਂਡਿਆਂ ਦੇ ਪੱਛ ਲੱਗ ਲੱਗ ਕੇ ਲੱਤਾਂ ਤੇ ਬਾਹਾਂ ਤੇ ਝਰੀਟਾਂ ਆ ਜਾਂਦੀਆਂ ਸਨ। ਲੱਤਾਂ, ਬਾਹਾਂ ਦੁਖਣ ਲੱਗ ਜਾਂਦੀਆਂ ਸਨ। ਉਸ ਗਰਮੀ ਤੋਂ ਡਰਦੇ ਹੀ ਕਈ ਵੇਰ ਜੱਟਾਂ ਦੇ ਪੁੱਤ ਸਾਧ ਵੀ ਬਣ ਜਾਂਦੇ ਸਨ। ਜੇਠ, ਹਾੜ, ਸਾਉਣ ਤੇ ਭਾਦੋਂ ਦੇ ਮਹੀਨਿਆਂ ਵਿਚ ਕਹਿਰਾਂ ਦੀ ਗਰਮੀ ਪੈਂਦੀ ਹੁੰਦੀ ਸੀ। ਸਾਰੀ ਜ਼ਮੀਨ ਬਰਾਨੀ ਹੁੰਦੀ ਸੀ। ਬਰਨੋਂ ਉਡਦੀ ਹੁੰਦੀ ਸੀ। ਧਰਤੀ ਭੱਠ ਦੀ ਤਰ੍ਹਾਂ ਤਪਦੀ ਹੁੰਦੀ ਸੀ। ਜੇਠ, ਹਾੜ ਵਿਚ ਕਾਲੀਆਂ ਬੋਲੀਆਂ ਨ੍ਹੇਰੀਆਂ ਵੱਗਦੀਆਂ ਹੁੰਦੀਆਂ ਸਨ। ਜਨਾਨੀਆਂ ਨੂੰ ਰੋਟੀਆਂ ਪਕਾਉਣੀਆ ਵੀ ਮੁਸ਼ਕਲ ਹੋ ਜਾਂਦੀਆਂ ਸਨ। ਕਿਉਂ ਜੋ ਉਨ੍ਹਾਂ ਸਮਿਆਂ ਵਿਚ ਕਿਹੜਾ ਰਸੋਈਆਂ ਬਣੀਆਂ ਹੁੰਦੀਆਂ ਸਨ। ਬਾਹਰ ਵਿਹੜਿਆਂ ਵਿਚ ਧੁੱਪੇ ਹੀ ਰੋਟੀਆਂ ਪਕਾਉਣੀਆਂ ਪੈਂਦੀਆਂ ਸਨ। ਉਸ ਸਮੇਂ ਦਾ ਟੱਪਾ ਹੈ-

ਰੰਗ 'ਚੋ ਕੇ ਪ੍ਰਾਂਤ ਵਿਚ ਪੈ ਗਿਆ,

ਧੁੱਪੇ ਤੈਂ ਪਕਾਈਆਂ ਰੋਟੀਆਂ।

ਹਾੜੀ ਦੀ ਫ਼ਸਲ ਵੱਢਣ ਅਤੇ ਕੱਢਣ ਦੇ ਵੀ ਇਹੀ ਮਹੀਨੇ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਖੇਤੀ ਸਾਰੀ ਹੱਥੀਂ ਕੀਤੀ ਜਾਂਦੀ ਸੀ । ਵਾਢੀ ਹੱਥੀਂ ਕੀਤੀ ਜਾਂਦੀ ਸੀ। ਫਲਿਆਂ ਨਾਲ ਗਾਹੀ ਕੀਤੀ ਜਾਂਦੀ ਸੀ। ਹੱਥੀਂ ਧੜਾਂ ਲਾਈਆਂ ਜਾਂਦੀਆਂ ਸਨ।

30 / 361
Previous
Next