ਸਨ। ਪੱਖੀਆਂ ਦੇ ਝਾਲਰਾਂ ਵੀ ਵੱਖ-ਵੱਖ ਕਿਸਮ ਦੀਆਂ ਲਾਈਆਂ ਜਾਂਦੀਆਂ ਸਨ। ਕੋਈ ਚਿੱਟੀ ਝਾਲਰ ਵਾਲੀ ਹੁੰਦੀ ਸੀ, ਕੋਈ ਛੀਂਟ ਦੀ ਝਾਲਰ ਵਾਲੀ ਹੁੰਦੀ ਸੀ। ਕਿਸੇ ਦੀ ਝਾਲਰ ਕਰੋਸ਼ੀਏ ਨਾਲ ਬੁਣੀ ਹੁੰਦੀ ਸੀ। ਕੋਈ ਮਖਮਲ ਦੀ ਪੱਖੀ ਬਣੀ ਹੁੰਦੀ ਸੀ ਤੇ ਝਾਲਰ ਵੀ ਮਖਮਲ ਦੀ ਲਾਈ ਹੁੰਦੀ ਸੀ। ਕਈ ਪੱਖੀਆਂ ਦੇ ਹੈਂਡਲ ਅਤੇ ਪਿਛਲੇ ਪਾਸੇ 'ਤੇ ਚਾਂਦੀ ਦੇ ਪੋਲਰੇ ਚੜ੍ਹੇ ਹੁੰਦੇ ਸਨ, ਜਿਨ੍ਹਾਂ ਵਿਚ ਘੁੰਗਰੂ ਲੱਗੇ ਹੁੰਦੇ ਸਨ। ਕਈ ਪੱਖੀ ਨੂੰ ਘੁੰਗਰੂ ਲਵਾਉਣ ਦੀ ਮੰਗ ਵੀ ਕਰਦੀਆਂ ਹੁੰਦੀਆਂ ਸਨ। ਕਈ ਮੋਰ ਦੀਆਂ ਪੱਖੀਆਂ ਦੀ ਮੰਗ ਕਰਦੀਆਂ ਸਨ-
ਬੀਬਾ। ਰੁੱਤ ਗਰਮੀ ਦੀ ਆਈ,
ਪੱਖੀ ਨੂੰ ਲਵਾ ਦੇ ਘੁੰਗਰੂ।
X X X
ਪੱਖੀ ਮੋਰ ਦੀ ਲਿਆ ਦੇ ਮਾਹੀਆ,
ਤ੍ਰਿੰਞਣਾਂ 'ਚੋਂ ਵੱਟ ਲਗਦਾ।
X X X
ਵੇ ਲੈ ਦੇ ਮੈਨੂੰ ਮਖਮਲ ਦੀ,
ਪੱਖੀ ਘੁੰਗਰੂਆਂ ਵਾਲੀ।
ਮਰਦ ਦੀ ਪਰਵਿਰਤੀ ਸ਼ੁਰੂ ਤੋਂ ਹੀ ਆਪਣੀ ਘਰ ਵਾਲੀ ਤੇ ਧੱਕਾ ਕਰਨ ਵਾਲੀ ਰਹੀ ਹੈ। ਗਰਮੀ ਵਿਚ ਇਕ ਤਾਂ ਮੌਸਮ ਗਰਮ ਹੁੰਦਾ ਸੀ, ਦੂਜੇ ਜਿਸ ਦੇ ਘਰ ਵਾਲੇ ਦਾ ਮਜਾਜ਼ ਗਰਮ ਹੁੰਦਾ ਸੀ, ਉਸ ਦੀ ਤ੍ਰੀਮਤ ਦੀ ਤਾਂ ਸ਼ਾਮਤ ਆ ਜਾਂਦੀ ਸੀ-
ਦੌੜੀ ਦੌੜੀ ਨੀ ਮੈਂ ਗੋਲੀ ਵਿਹੜੇ ਜਾਨੀਆਂ,
ਮੇਰੇ ਮਾਹੀਏ ਨੂੰ ਪੱਖਾ ਝੁਲਾ,
ਨੀ ਮੌਸਮ ਗਰਮੀ ਦਾ।
ਮੇਰੇ ਮਾਹੀਏ ਦਾ ਤਲਖ਼ ਸੁਭਾ,
ਨੀ ਮੌਸਮ ਗਰਮੀ ਦਾ।
ਕਈ ਦਾਜ ਵਿਚ ਪੱਖੇ ਵੀ ਦਿੰਦੇ ਸਨ। ਇਹ ਪੱਖੀ ਦਾ ਹੀ ਬੜਾ ਰੂਪ ਹੁੰਦੇ ਸਨ । ਇਹ ਪੱਖੇ ਇਕੱਠਾਂ ਵਿਚ ਜਿਵੇਂ ਬਰਾਤਾਂ ਸਮੇਂ, ਗੁਰੂਦੁਆਰੇ ਅਤੇ ਸਮਾਜਿਕ ਇਕੱਠਾਂ ਵਿਚ ਸਮੂਹਕ ਤੌਰ ਤੇ ਝੱਲ ਮਾਰਨ ਲਈ ਵਰਤੇ ਜਾਂਦੇ ਸਨ। ਇਕ ਆਦਮੀ ਖੜ੍ਹ ਕੇ ਝੱਲ ਮਾਰਦਾ ਹੁੰਦਾ ਸੀ।
ਆਮ ਤੌਰ ਤੇ ਗ਼ਰੀਬ ਗੁਰਬੇ ਖੰਜੂਰ ਦੀਆਂ ਬਣੀਆਂ ਹੋਈਆਂ ਪੱਖੀਆਂ ਹੀ ਵਰਤਦੇ ਹੁੰਦੇ ਸਨ। ਸਰਦੇ ਵਜਦੇ ਘਰਾਂ ਵਿਚ ਛੱਤ ਨਾਲ ਲਮਕਦੇ ਬੜੇ ਪੱਖੇ ਵੀ ਲਾਏ ਹੁੰਦੇ ਸਨ। 6/7 ਕੁ ਫੁੱਟ ਲੰਮਾ 2 ਕੁ ਫੁੱਟ ਚੌੜਾ ਫੱਟਾ ਜਿਸ ਦੇ ਹੇਠ ਡੇਢ ਕੁ ਫੁੱਟ