Back ArrowLogo
Info
Profile

ਚੌੜੀ ਝਾਲਰ ਲੱਗੀ ਹੁੰਦੀ ਸੀ, ਇਸ ਨੂੰ ਛੱਤ ਵਾਲਾ ਪੱਖਾ ਕਹਿੰਦੇ ਸਨ। ਇਸ ਪੱਖੋ ਨੂੰ ਇਕ ਬੰਦਾ ਮੋਟੀ ਰੱਸੀ ਨਾਲ ਖਿੱਚਦਾ ਹੁੰਦਾ ਸੀ। ਇਹ ਰੱਸੀ ਪੱਖ ਤੋਂ ਦਰਵਾਜ਼ੇ ਦੀ ਚੁਗਾਠ ਵਿਚ ਲੱਗੀ ਭੌਣੀ ਜਾਂ ਦੀਵਾਰ ਵਿਚ ਲੱਗੀ ਭੌਣੀ ਵਿਚ ਦੀ ਹੁੰਦੀ ਹੋਈ ਪੱਖੋ ਖਿੱਚਣ ਵਾਲੇ ਬੰਦੇ ਦੇ ਹੱਥ ਵਿਚ ਫੜੀ ਹੁੰਦੀ ਸੀ।

ਗਰਮੀ ਦੇ ਮੌਸਮ ਵਿਚ ਵਿਆਹੁਲੀਆਂ ਅਤੇ ਲਾੜੇ ਨੂੰ ਰੱਬ ਵਿਚ ਬੈਠਿਆਂ ਨੂੰ ਝੱਲ ਮਾਰਨ ਲਈ ਵੀ ਪੱਖੀਆਂ ਦਿੱਤੀਆਂ ਜਾਂਦੀਆਂ ਸਨ। ਸਹੁਰੀਂ ਆਏ ਪ੍ਰਾਹੁਣੇ ਨੂੰ ਵੀ ਪੱਖੀ ਹੀ ਝੱਲ ਮਾਰਨ ਵਾਸਤੇ ਦਿੱਤੀ ਜਾਂਦੀ ਸੀ।

ਹੁਣ ਪਿੰਡਾਂ, ਸ਼ਹਿਰਾਂ ਵਿਚ ਕੋਈ ਵੀ ਪੱਖੀਆਂ ਨਹੀਂ ਬਣਾਉਂਦਾ। ਏਸ ਲਈ ਦਾਜ ਵਿਚ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੱਖੀਆਂ ਹੁਣ ਸਟੇਜੀ ਪ੍ਰੋਗਰਾਮਾਂ 'ਤੇ ਟੀ.ਵੀ. ਪ੍ਰੋਗਰਾਮਾਂ ਵਿਚ ਮੁੰਡਿਆਂ ਕੁੜੀਆਂ ਦੇ ਹੱਥੀਂ ਫੜੀਆਂ ਜ਼ਰੂਰ ਵੇਖੀਆਂ ਜਾਂਦੀਆਂ ਹਨ। ਪੱਖੀਆਂ ਹੁਣ ਸਾਡੇ ਵਿਰਸੇ ਵਿਚੋਂ ਅਲੋਪ ਹੋਣ ਦੇ ਨੇੜੇ ਹਨ।

0

ਰੂੰ ਵੇਲਨਾ

ਰੂੰ ਵੇਲਨੇ ਦੀ ਬਣਤਰ ਦੱਸਣ ਤੋਂ ਪਹਿਲਾਂ ਮੈਂ ਪੁਰਾਣੇ ਸਮਿਆਂ ਵਿਚ ਵੇਲਨੇ ਦੀ ਮਹੱਤਤਾ ਬਾਰੇ ਥੋੜ੍ਹਾ ਜਿਹਾ ਦੱਸ ਦਿਆਂ ਤਾਂ ਉਚਿਤ ਹੋਵੇਗਾ। ਮਨੁੱਖੀ ਜੀਵਨ ਦੀਆਂ ਤਿੰਨ ਮੁੱਢਲੀਆਂ ਲੋੜਾਂ ਰੋਟੀ, ਕਪੜਾ ਅਤੇ ਮਕਾਨ ਹਨ। ਜਦ ਮਨੁੱਖ ਨੇ ਪੇਟ ਲਈ ਰੋਟੀ ਦਾ ਪ੍ਰਬੰਧ ਕਰ ਲਿਆ ਤਾਂ ਉਸ ਦੀ ਅਗਲੀ ਲੋੜ ਤਨ ਢਕਣ ਦੀ ਸੀ। ਤਨ ਢਕਣ ਲਈ ਮਨੁੱਖ ਬਿਰਛਾਂ ਦੀਆਂ ਛਿਲਕਾਂ ਤੇ ਬਿਲਕਾਂ ਤੋਂ ਹੁੰਦਾ ਹੋਇਆ ਕਪੜਾ ਬੁਣਨ ਦੀ ਵਿਧੀ ਤੱਕ ਪਹੁੰਚਿਆ। ਕਪਾਹ ਤੋਂ ਕਪੜਾ ਬਣਾਉਣ ਲਈ ਸਭ ਤੋਂ ਪਹਿਲਾਂ ਕਪਾਹ ਦੀਆਂ ਫੁੱਟੀਆਂ ਵਿਚੋਂ ਵੜੇਵੇਂ ਵੱਖਰੇ ਕਰਨ ਦੀ ਲੋੜ ਪਈ, ਜਿਸ ਲਈ ਵੇਲਨੇ ਦੀ ਈਜਾਦ ਹੋਈ।

ਮਨੁੱਖ ਦੀ ਉਤਪਤੀ ਤੇ ਵਿਕਾਸ ਵਿਚ ਪਹਿਲੀ ਇਕਾਈ ਪਿੰਡ ਬਣੇ। ਪਿੰਡ ਉਨ੍ਹਾਂ ਸਮਿਆਂ ਵਿਚ ਸਵੈ ਨਿਰਭਰ ਹੁੰਦੇ ਸਨ। ਲੋੜਾਂ ਹੀ ਬਹੁਤ ਘੱਟ ਹੁੰਦੀਆਂ ਸਨ, ਜਿਨ੍ਹਾਂ ਵਿਚੋਂ ਬਹੁਤੀਆਂ ਦੀ ਪੂਰਤੀ ਪਿੰਡ ਪੱਧਰ ਤੇ ਹੀ ਹੋ ਜਾਂਦੀ ਸੀ। ਤਨ ਢਕਣ ਲਈ ਕਪੜਾ ਵੀ ਪਿੰਡਾਂ ਵਿਚ ਹੀ ਬਣਾਇਆ ਜਾਂਦਾ ਸੀ। ਪਹਿਲਾਂ ਦੇਸੀ ਕਪਾਹ ਹੀ ਬੀਜੀ ਜਾਂਦੀ ਸੀ। ਲੜਕੀਆਂ ਨੂੰ ਉਨ੍ਹਾਂ ਸਮਿਆਂ ਵਿਚ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਕਪਾਹ ਦੀ ਚੁਗਾਈ ਵੀ ਕੁੜੀਆਂ, ਬਹੂਆਂ ਅਤੇ ਬੁੜੀਆਂ ਕਰਦੀਆਂ ਹੁੰਦੀਆਂ ਸਨ। ਉਨ੍ਹਾਂ ਸਮਿਆਂ ਦੀ ਕਪਾਹ ਦੇ ਪੌਦਿਆਂ ਦੀ ਬਹੁਤ ਲੰਬਾਈ ਹੁੰਦੀ ਸੀ। ਕਈ ਵੇਰ ਲਗਾਤਾਰ ਕਪਾਹ ਚੁਗਣ ਨਾਲ ਨਾਜੋ ਗੋਰੀ ਥੱਕ ਵੀ ਜਾਂਦੀ ਸੀ। ਉਸ ਸਮੇਂ ਦਾ ਲੋਕਗੀਤ ਹੈ -

33 / 361
Previous
Next