Back ArrowLogo
Info
Profile

ਝੁਕ ਜਾ ਕਪਾਹ ਦੀਏ ਛਿਟੀਏ,

ਪਤਲੋ ਦੀ ਬਾਂਹ ਥੱਕ ਗਈ।

Page Image

ਹੁਣ ਤਾਂ ਕਪਾਹ, ਨਰਮੇ ਦੀਆਂ ਬੌਣੀਆਂ ਕਿਸਮਾਂ ਆ ਗਈਆਂ ਹਨ। ਚੁਗਾਈ ਤੋਂ ਬਾਅਦ ਜਿੰਨੀ ਕਪਾਹ ਕਪੜੇ ਬੁਣਨ, ਖੇਸ ਬੁਣਨ, ਰਜਾਈਆਂ, ਗਦੈਲਿਆਂ ਆਦਿ ਲਈ ਲੋੜੀਂਦੀ ਹੁੰਦੀ ਸੀ, ਉਨੀ ਕਪਾਹ ਨੂੰ ਹੀ ਵੇਲਿਆ ਜਾਂਦਾ ਸੀ। ਬਾਕੀ ਕਪਾਹ ਮੰਡੀ ਵੇਚ ਦਿੱਤੀ ਜਾਂਦੀ ਸੀ। ਪਹਿਲਾਂ ਸਾਰੀ ਕਪਾਹ ਵਿਚੋਂ ਚੰਗੀ ਚੰਗੀ ਕਪਾਹ ਦੇ ਫੁੱਟਾਂ ਦੀ ਛਾਂਟ ਕੀਤੀ ਜਾਂਦੀ ਸੀ। ਏਸ ਛਾਂਟੀ ਹੋਈ ਕਪਾਹ ਨੂੰ ਧੁੱਪੇ ਸੁਕਾਇਆ ਜਾਂਦਾ ਸੀ। ਸੁੱਕਣ ਤੋਂ ਬਾਅਦ ਕਪਾਹ ਨੂੰ ਤੂਤ ਦੀ ਛਿਟੀ ਨਾਲ ਚੰਗੀ ਤਰ੍ਹਾਂ ਝੰਬਿਆ ਜਾਦਾ ਸੀ। ਝੰਬਣ ਨਾਲ ਕਪਾਹ ਵਿਚ ਜੇ ਕਰ ਥੋੜ੍ਹਾ ਬਹੁਤਾ ਮਿੱਟੀ ਦਾ ਅੰਸ਼ ਜਾਂ ਕੁਝ ਹੋਰ ਹੁੰਦਾ ਸੀ, ਉਹ ਨਿਕਲ ਜਾਂਦਾ ਸੀ । ਦੂਜੇ ਝੰਬਣ ਨਾਲ ਕਪਾਹ ਦੀਆਂ ਫੁੱਟੀਆਂ ਪੋਲੀਆਂ ਹੋ ਜਾਂਦੀਆਂ ਸਨ ਤੇ ਵੇਲਨੀ ਸੌਖੀ ਹੋ ਜਾਂਦੀ ਸੀ। ਵੇਲਨਾ ਚਲਾਉਣ ਲਈ ਕਾਫ਼ੀ ਜ਼ੋਰ ਲੱਗਦਾ ਹੁੰਦਾ ਸੀ। ਮਾੜੀ ਜਨਾਨੀ ਤਾਂ ਵੇਲਨਾ ਚਲਾਉਂਦੀ ਥੱਕ ਜਾਂਦੀ ਸੀ-

ਕਰੀਰ ਦਾ ਵੇਲਨਾ,

ਮੈਂ ਵੇਲ ਵੇਲ ਥੱਕੀ।

ਵੇਲਨੇ ਦੀ ਬਣਤਰ ਇਸ ਤਰ੍ਹਾਂ ਹੁੰਦੀ ਸੀ।

ਸਭ ਤੋਂ ਹੇਠਾਂ ਵੇਲਨੇ ਦੇ ਦੋ ਪੈਰ ਹੁੰਦੇ ਸਨ। ਇਨ੍ਹਾਂ ਦੋਵਾਂ ਪੈਰਾਂ ਦੇ ਵਿਚਾਲੇ ਲੱਕੜ ਲਾ ਕੇ ਇਨ੍ਹਾਂ ਨੂੰ ਜੋੜਿਆ ਜਾਂਦਾ ਸੀ। ਇਨ੍ਹਾਂ ਦੋਨਾਂ ਪੈਰਾਂ ਉਪਰ ਮੁੰਨੇ ਲੱਗੇ ਹੁੰਦੇ ਸਨ। ਮੁੰਨੇ ਹੇਠਾਂ ਤੋਂ ਘੱਟ ਚੌੜੇ ਹੁੰਦੇ ਸਨ। ਜਿਉਂ ਜਿਉਂ ਉਪਰ ਨੂੰ ਜਾਂਦੇ ਸਨ, ਤਿਉਂ ਤਿਉਂ ਜ਼ਿਆਦਾ ਚੌੜੇ ਹੁੰਦੇ ਜਾਂਦੇ ਸਨ। ਇਨ੍ਹਾਂ ਮੁੰਨਿਆਂ ਵਿਚ ਗੁੱਝੇ ਲੱਗੇ ਹੁੰਦੇ

34 / 361
Previous
Next