ਸਨ। ਇਨ੍ਹਾਂ ਦੋਨਾਂ ਮੁਨਿਆਂ ਦੇ ਵਿਚਾਲੇ ਇਕ ਲੱਕੜ ਦਾ ਵੇਲਨਾ ਪਾਇਆ ਜਾਂਦਾ ਸੀ। ਲੱਕੜ ਦੇ ਵੇਲਨੇ ਦੇ ਬਿਲਕੁਲ ਨਾਲ ਇਕ ਸਰੀਏ ਦਾ ਵੇਲਨਾ ਪਾਇਆ ਜਾਂਦਾ ਸੀ। ਲੱਕੜ ਦੇ ਵੇਲਨੇ ਤੇ ਸਰੀਏ ਦੇ ਵੇਲਨੇ ਦੇ ਸੰਨ੍ਹ ਵਿਚ ਕਪਾਹ ਦੀਆਂ ਫੁੱਟੀਆਂ ਵੇਲਨ ਲਈ ਲਾਈਆਂ ਜਾਂਦੀਆਂ ਸਨ।
ਲੱਕੜ ਦੇ ਵੇਲਨੇ ਦਾ ਇਕ ਸਿਰਾ ਤੇ ਲੋਹੇ ਦੇ ਵੇਲਨੇ ਦਾ ਇਕ ਸਿਰਾ ਮੁੰਨੇ ਤੋਂ ਬਾਹਰ ਤੱਕ ਜਾਂਦਾ ਸੀ। ਇਨ੍ਹਾਂ ਦੋਵਾਂ ਦੇ ਸਿਰਿਆਂ ਤੇ ਬਰਮ ਹੁੰਦੇ ਸਨ। ਵੇਲਨੇ ਨੂੰ ਚਲਾਉਣ ਲਈ ਲੱਕੜ ਦੇ ਵੇਲਨੇ ਵਿਚ ਲੱਕੜ ਦਾ ਹੱਥੜਾ ਲੱਗਿਆ ਹੁੰਦਾ ਸੀ। ਹਥੜੇ ਨਾਲ ਵੇਲਨਾ ਚਲਾਇਆ ਜਾਂਦਾ ਸੀ। ਚਲਦੇ ਵੇਲਨੇ ਵਿਚ ਕਪਾਹ ਦੀਆਂ ਫੁੱਟੀਆਂ ਲਾਈਆਂ ਜਾਂਦੀਆਂ ਸਨ। ਵੜੇਮੇਂ ਵੇਲਨਾ ਚਲਾਉਣ ਵਾਲੀ ਜਨਾਨੀ ਵਾਲੇ ਪਾਸੇ ਡਿੱਗਦੇ ਰਹਿੰਦੇ ਸਨ ਤੇ ਵੇਲ੍ਹੀ ਹੋਈ ਕਪਾਹ ਵੇਲਨੇ ਦੇ ਦੂਸਰੇ ਪਾਸੇ ਡਿੱਗਦੀ ਰਹਿੰਦੀ ਸੀ। ਜੇਕਰ ਵੜੇਮਿਆਂ ਨਾਲ ਕਪਾਹ ਦਾ ਅੰਸ਼ ਲੋੜ ਨਾਲੋਂ ਵੱਧ ਆਉਣ ਲੱਗਦਾ ਸੀ ਤਾਂ ਮੁੰਨੇ ਵਿਚ ਜਿਹੜੇ ਗੁੱਝੇ ਲਾਏ ਹੁੰਦੇ ਸਨ, ਉਨ੍ਹਾਂ ਨੂੰ ਹੋਰ ਟਾਈਟ/ਕਸ ਦਿੱਤਾ ਜਾਂਦਾ ਸੀ। ਗੁੱਝੇ ਟਾਈਟ ਕਰਨ ਨਾਲ ਵੜੇਵਿਆਂ ਨਾਲ ਰੂੰ ਜਾਣੀ ਬੰਦ ਹੋ ਜਾਂਦੀ ਸੀ।
ਇਹ ਸੀ ਵੇਲਨੇ ਦੀ ਬਣਤਰ ਤੇ ਵੇਲਨੇ ਦਾ ਕਰਤਵ। ਪੰਜਾਬ ਦੇ ਬਹੁਤੇ ਇਲਾਕਿਆਂ ਵਿਚ ਹੁਣ ਜੀਰੀ ਦੀ ਫਸਲ ਬੀਜੀ ਜਾਂਦੀ ਹੈ। ਬਠਿੰਡੇ, ਮੁਕਤਸਰ, ਫਰੀਦਕੋਟ ਤੇ ਫੀਰੋਜ਼ਪੁਰ ਜ਼ਿਲਿਆਂ ਦੇ ਕੁਝ ਹਿੱਸਿਆਂ ਵਿਚ ਹੀ ਨਰਮਾ ਬੀਜਿਆ ਜਾਂਦਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਵੀ ਕੋਈ ਜਨਾਨੀ ਹੱਥ ਵਾਲੇ ਵੇਲਨੇ ਨਾਲ ਰੂ ਨਹੀਂ ਵੇਲ੍ਹਦੀ। ਰੂੰ ਹੁਣ ਮਸ਼ੀਨਾਂ ਵੇਲ੍ਹਦੀਆਂ ਹਨ। ਹੱਥ ਨਾਲ ਰੂੰ ਵੇਲਨ ਵਾਲਾ ਵੇਲਨਾ ਹੁਣ ਤੁਹਾਨੂੰ ਸਾਰੇ ਪੰਜਾਬ ਵਿਚ ਕਿਤੇ ਵੀ ਨਹੀਂ ਮਿਲੇਗਾ। ਹੁਣ ਇਹ ਵੇਲਨਾ ਅਜਾਇਬ ਘਰਾਂ ਵਿਚ ਹੀ ਵੇਖਣ ਨੂੰ ਮਿਲਦਾ ਹੈ।
0
ਦਰੀਆਂ ਬੁਣਨ ਵਾਲਾ ਅੱਡਾ
ਪਹਿਲੇ ਸਮਿਆਂ ਵਿਚ ਪਿੰਡਾਂ ਵਿਚ ਸਕੂਲ ਨਹੀਂ ਹੁੰਦੇ ਸਨ। ਕੁੜੀਆਂ ਦੀ ਪੜ੍ਹਾਈ ਦਾ ਉਸ ਸਮੇਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਹਾਂ, ਕੁੜੀਆਂ ਨੂੰ ਘਰ ਦੇ ਕੰਮਾਂ ਕਾਰਾਂ ਵਿਚ ਕਢਾਈ, ਬੁਣਾਈ, ਕਤਾਈ ਤੇ ਸਿਲਾਈ ਵਿਚ ਜ਼ਰੂਰ ਮਾਹਰ ਕੀਤਾ ਜਾਂਦਾ ਸੀ। ਕੁੜੀਆਂ ਉਨ੍ਹਾਂ ਸਮਿਆਂ ਵਿਚ ਫੁਲਕਾਰੀਆਂ, ਬਾਗ਼, ਵਿਛਾਈਆਂ ਸਰਹਾਣੇ, ਝੋਲੇ ਆਦਿ ਕੱਢਦੀਆਂ ਹੁੰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਦਰੀਆਂ ਨਿੱਤ ਵਰਤੋਂ ਦੀ ਇਕ ਅਹਿਮ ਵਸਤ ਹੁੰਦੀ ਸੀ। ਦਰੀਆਂ ਘਰ ਹੀ ਬੁਣੀਆਂ ਜਾਂਦੀਆਂ ਸਨ। ਦਰੀਆਂ ਬੁਣਨ ਲਈ ਘਰ ਹੀ ਅੱਡੇ ਬਣਾਏ ਜਾਂਦੇ ਸਨ। ਦਰੀ ਬੁਣਨ ਲਈ