ਅੱਡਾ ਕਿਵੇਂ ਬਣਦਾ ਸੀ? ਦਰੀ ਬਣਾਉਣ ਲਈ ਹੋਰ ਕਿਹੜੇ ਸੰਦ ਹੁੰਦੇ ਸਨ? ਉਨ੍ਹਾਂ ਬਾਰੇ ਮੈਂ ਹੇਠਾਂ ਦੱਸਣ ਜਾ ਰਿਹਾ ਹਾਂ।
ਪਹਿਲੇ ਸਮਿਆਂ ਵਿਚ ਘਰਾਂ ਵਿਚ ਖੁੱਲ੍ਹੇ ਦਲਾਣ ਹੁੰਦੇ ਸਨ। ਕਈ ਇਲਾਕਿਆਂ ਵਿਚ ਇਨ੍ਹਾਂ ਦਲਾਣਾਂ ਨੂੰ ਸਵਾਤਾਂ ਵੀ ਕਹਿੰਦੇ ਸਨ। ਇਨ੍ਹਾਂ ਖੁੱਲ੍ਹੇ ਦਲਾਣਾਂ ਵਿਚ ਹੀ ਦਰੀਆਂ ਬੁਣਨ ਲਈ ਅੱਡੇ ਬਣਾਏ ਜਾਂਦੇ ਸਨ। ਬਿਜਲੀ ਉਨ੍ਹਾਂ ਸਮਿਆਂ ਵਿਚ ਹੁੰਦੀ ਨਹੀਂ ਸੀ। ਗਰਮੀ ਦੇ ਮੌਸਮ ਵਿਚ ਆਮ ਤੌਰ 'ਤੇ ਦਰੀਆਂ ਬੁਣੀਆਂ ਜਾਂਦੀਆਂ ਸਨ। ਏਸ ਕਰ ਕੇ ਖੁਲ੍ਹੇ ਦਲਾਣਾਂ ਵਿਚ ਹਵਾ ਖੁਲ੍ਹੀ ਆਉਂਦੀ ਰਹਿੰਦੀ ਸੀ।
ਦਰੀ ਦਾ ਅੱਡਾ ਬਣਾਉਣ ਲਈ ਧਰਤੀ ਵਿਚ ਚਾਰ ਕੀਲੇ ਆਮੋ ਸਾਹਮਣੇ ਗੰਡੇ ਜਾਂਦੇ ਸਨ। ਇਨ੍ਹਾਂ ਦਾ ਇਕ ਪਾਸੇ ਤੋਂ 9 ਕੁ ਫੁੱਟ ਦਾ ਫ਼ਰਕ ਹੁੰਦਾ ਸੀ ਤੇ 6 ਕੁ ਫੁੱਟ ਚੌੜੇ ਹੁੰਦੇ ਸਨ। ਚੌੜੇ ਲੋਟ ਵਾਲੇ ਇਨ੍ਹਾਂ ਕਿੱਲਿਆਂ ਨਾਲ ਦੇ ਲੱਕੜਾਂ ਰੱਸੀਆਂ ਨਾਲ ਬੰਨੀਆਂ ਹੁੰਦੀਆਂ ਸਨ। ਇਨ੍ਹਾਂ ਲੱਕੜਾਂ ਉੱਪਰ ਕੋਈ ਪੁਰਾਣਾ ਕੱਪੜਾ ਵਲੇਟਿਆ ਜਾਂਦਾ ਸੀ। ਕਪੜਾ ਏਸ ਲਈ ਵਲ੍ਹੇਟਦੇ ਸਨ ਤਾਂ ਜੋ ਦਰੀ ਦੇ ਤਾਣੇ ਦੇ ਧਾਗੇ ਘਸ ਘਸ ਕੇ ਨਾ ਟੁੱਟਣ। ਇਨ੍ਹਾਂ ਦੋਵਾਂ ਲੱਕੜਾਂ ਦੇ ਉਪਰ ਦੀ ਵੱਟੇ ਹੋਏ ਸੂਤ ਦੇ ਧਾਗੇ ਦਾ ਤਾਣਾ ਤਣਿਆ ਜਾਂਦਾ ਸੀ। ਤਾਣਾ ਚਿੱਟੇ ਸੂਤ ਦਾ ਹੁੰਦਾ ਸੀ। ਏਸ ਤਾਣੇ ਦੇ ਉਪਰ ਦੀ ਤੇ ਅੱਡੇ ਦੇ ਉਪਰ ਦੀ ਘੋੜੀ ਰੱਖੀ ਜਾਂਦੀ ਸੀ। ਘੋੜੀ ਨੂੰ ਕਿਤੇ ਦੂਸਰੀ ਘੋੜੀ ਨਾ ਸਮਝ ਲੈਣਾ। ਇਹ ਲੱਕੜ ਦੀ ਘੋੜੀ ਹੁੰਦੀ ਸੀ, ਜਿਸ ਦੀ ਬਣਤਰ ਏਸ ਤਰ੍ਹਾਂ ਦੀ ਹੁੰਦੀ ਸੀ।
ਘੋੜੀ ਦਾ ਸਾਈਜ਼ ਚੌੜੇ ਲੋਟ ਗੱਡੇ ਕੀਲਿਆਂ ਜਿੰਨਾ ਕੁ ਹੁੰਦਾ ਸੀ। ਘੋੜੀ ਦੇ ਦੋਵੇਂ ਪਾਸੇ ਦੋ ਦੋ ਪਾਵੇ ਤਿਰਸ਼ੇ ਕਰ ਕੇ ਲੱਗੇ ਹੁੰਦੇ ਸਨ । ਇਨ੍ਹਾਂ ਪਾਵਿਆਂ ਉਪਰ ਇਕ ਚੌੜੀ ਲੱਕੜ ਲੱਗੀ ਹੁੰਦੀ ਸੀ, ਜਿਸ ਨੂੰ ਫੱਲੜ ਕਹਿਦੇ ਸਨ। ਦੋਵੇਂ ਫੱਲੜਾਂ ਦੇ ਉਪਰ ਦੀ ਇਕ ਗੋਲ ਲੱਕੜ ਲਾ ਕੇ ਇਹ ਆਪਸ ਵਿਚ ਜੋੜੇ ਹੁੰਦੇ ਸਨ। ਏਸ ਤਰ੍ਹਾਂ ਇਹ