ਘੋੜੀ ਬਣਦੀ ਸੀ। ਏਸ ਘੋੜੀ ਦੇ ਫੱਲੜਾਂ ਦੇ ਨਜ਼ਦੀਕ ਦੋਵੇਂ ਪਾਸੇ ਡੇਢ ਕੁ ਫੁੱਟ ਲੰਮੇ ਡੰਡੇ ਲਟਕਾਏ ਹੁੰਦੇ ਸਨ । ਇਨ੍ਹਾਂ ਡੰਡਿਆਂ ਨੂੰ ਕਾਟੋ ਕਹਿੰਦੇ ਸਨ। ਇਨ੍ਹਾਂ ਕਾਟੋਆਂ ਦੇ ਸਿਰਿਆਂ ਤੇ ਥੋੜ੍ਹੇ ਥੋੜ੍ਹੇ ਵਾਢੇ ਪਾਏ ਹੁੰਦੇ ਸਨ। ਇਨ੍ਹਾਂ ਵਾਢਿਆਂ ਵਿਚ ਰੱਸੀਆਂ ਪਾਈਆਂ ਹੁੰਦੀਆਂ ਸਨ। ਇਨ੍ਹਾਂ ਰੱਸੀਆਂ ਨੂੰ ਤਾਣੇ ਵਿਚ ਘੋੜੀ ਦੇ ਅੱਗੇ ਤੇ ਪਿੱਛੇ ਪਾਏ ਡੰਡਿਆਂ ਦੇ ਸਿਰਿਆਂ ਨਾਲ ਬੰਨ੍ਹਿਆ ਜਾਂਦਾ ਸੀ। ਤਾਣੇ ਵਿਚ ਪਾਏ ਇਨ੍ਹਾਂ ਡੰਡਿਆਂ ਨੂੰ ਮਕੜੇ ਕਹਿੰਦੇ ਸਨ।
ਦਰੀਆਂ ਦੋ ਜਨਾਨੀਆਂ ਬੁਣਦੀਆਂ ਹੁੰਦੀਆਂ ਸਨ। ਦਰੀ ਬੁਣਨ ਲਈ ਤਾਣੇ ਤੋਂ ਥੋੜ੍ਹਾ ਉਪਰ ਕਰ ਕੇ ਇਕ ਫੱਟਾ ਰੱਖਿਆ ਜਾਂਦਾ ਸੀ। ਏਸ ਫੱਟੇ ਨੂੰ ਤਾਣੇ ਦੇ ਬਾਹਰ ਇੱਟਾਂ ਤੇ ਜਾਂ ਕਿਸੇ ਲੱਕੜ ਤੇ ਟਿਕਾਇਆ ਹੁੰਦਾ ਸੀ। ਏਸ ਫੱਟੇ ਤੇ ਬੈਠ ਕੇ ਹੀ ਜਨਾਨੀਆਂ ਦਰੀਆਂ ਬੁਣਦੀਆਂ ਸਨ। ਜਦ ਕਾਟੋਆਂ ਨੂੰ ਅੱਗੇ ਪਿੱਛੇ ਕੀਤਾ ਜਾਂਦਾ ਸੀ ਤਾਂ ਏਸ ਨਾਲ ਮਕੜੇ ਉਪਰ ਹੇਠ ਹੁੰਦੇ ਸਨ, ਜਿਸ ਨਾਲ ਤਾਣਾ ਹੇਠਾਂ ਉਪਰ ਹੁੰਦਾ ਰਹਿੰਦਾ ਸੀ। ਕਾਟੋਆਂ ਨੂੰ ਅੱਗੇ ਪਿੱਛੇ ਕਰਨ ਨੂੰ ਦਮ ਸਿੱਟਣਾ ਕਹਿੰਦੇ ਸਨ। ਦਰੀ ਬੁਣਨ ਵਾਲੀਆਂ ਫਿਰ ਤਾਣੇ ਵਿਚ ਦੀ ਰੰਗਦਾਰ ਸੂਤ ਦੀਆਂ ਬਣੀਆਂ ਹੋਈਆਂ ਗੁੱਟੀਆਂ ਹੱਥਾਂ ਨਾਲ ਲੰਘਾਉਂਦੀਆਂ ਹੁੰਦੀਆਂ ਸਨ। ਜਿੰਨੇ ਰੰਗ ਦਰੀ ਵਿਚ ਪਾਉਣੇ ਹੁੰਦੇ ਸਨ, ਓਨੇ ਰੰਗਾਂ ਦੀਆਂ ਹੀ ਗੁੱਟੀਆਂ ਬਣਾਈਆਂ ਜਾਂਦੀਆਂ ਸਨ। ਏਸ ਤਰ੍ਹਾਂ ਦਰੀ ਬਣਨੀ ਸ਼ੁਰੂ ਹੋ ਜਾਂਦੀ ਸੀ।
ਬਣ ਰਹੀ ਦਰੀ ਇਕੋ ਜਿਹੀ ਚੌੜੀ ਰਹੇ, ਇਸ ਲਈ ਬਣੀ ਹੋਈ ਦਰੀ ਦੇ ਹਿੱਸੇ ਉਪਰ ਪਣਖ ਲਾਈ ਜਾਂਦੀ ਸੀ। ਪਣਖ ਦੀ ਬਣਤਰ ਏਸ ਤਰ੍ਹਾਂ ਹੁੰਦੀ ਸੀ। ਦੋ ਚਪਟੀਆਂ ਫੱਟੀਆਂ ਹੁੰਦੀਆਂ ਸਨ। ਉਨ੍ਹਾਂ ਦੇ ਇਕ ਸਿਰਿਆਂ 'ਤੇ ਆਰਾਂ ਲੱਗੀਆਂ ਹੁੰਦੀਆਂ ਸਨ। ਇਨ੍ਹਾਂ ਆਰਾਂ ਨੂੰ ਦਰੀ ਦੇ ਕਿਨਾਰਿਆਂ ਤੇ ਲਾ ਕੇ ਦਰੀ ਦੇ ਵਿਚਾਲੇ ਇਨ੍ਹਾਂ ਫੱਟੀਆਂ ਨੂੰ ਆਪਸ ਵਿਚ ਇਕ ਕਲੰਪ ਨਾਲ ਜੋੜਿਆ ਜਾਂਦਾ ਸੀ। ਫੱਟੀਆਂ ਦੇ ਦੂਸਰਿਆਂ ਸਿਰਿਆਂ ਵਿਚ ਗਲੀਆਂ ਕੱਢੀਆਂ ਹੁੰਦੀਆਂ ਸਨ। ਇਨ੍ਹਾਂ ਗਲੀਆਂ ਵਿਚ ਲੋਹੇ ਦੀ ਮੇਖ ਪਾ ਦਿੱਤੀ ਜਾਂਦੀ ਸੀ। ਇਹ ਸੀ ਪਣਖ।
ਤਾਣੇ ਵਿਚ ਗੁੱਟੀਆਂ ਰਾਹੀਂ ਪਾਏ ਧਾਗੇ ਦੇ ਪੇਟੇ ਨੂੰ ਤਾਣੇ ਵਿਚ ਸਹੀ ਸੈੱਟ ਕਰਨ ਲਈ, ਠੋਕਣ ਲਈ ਪੰਜਾ ਹੁੰਦਾ ਸੀ। ਪੰਜੇ ਦੇ ਅਗਲੇ ਹਿੱਸੇ ਵਿਚ ਪੰਜ, ਤਿੰਨ ਚਾਰ ਇੰਚ ਲੰਮੀਆਂ ਪੱਤੀਆਂ ਲੱਗੀਆਂ ਹੁੰਦੀਆਂ ਸਨ। ਪਿੱਛੇ ਲੱਕੜ ਦਾ ਹੱਥਾ ਲੱਗਿਆ ਹੁੰਦਾ ਸੀ। ਜਦ ਸਾਰੀ ਦਰੀ ਬਣ ਜਾਂਦੀ ਸੀ ਤਾਂ ਘੋੜੀ ਤੇ ਮਕੜਿਆਂ ਨੂੰ ਤਾਣੇ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਤਾਣੇ ਦੇ ਅੱਗੇ ਤੇ ਪਿੱਛੇ ਜਿਹੜਾ ਤਾਣਾ ਦਰੀ ਬੁਣਨ ਤੋਂ ਬਿਨਾਂ ਰਹਿ ਜਾਂਦਾ ਸੀ, ਉਸ ਤਾਣੇ ਨੂੰ ਦੋਵੇਂ ਪਾਸਿਆਂ ਦੀਆਂ ਲੱਕੜਾਂ ਤੋਂ ਕੈਂਚੀ ਨਾਲ ਕੱਟ ਕੇ ਬਣੀ ਦਰੀ ਨੂੰ ਬਾਹਰ ਕੱਢ ਲੈਂਦੇ ਸਨ। ਏਸ