Back ArrowLogo
Info
Profile

ਰਹੇ ਤਾਣੇ ਦੇ ਵੱਖ ਵੱਖ ਕਿਸਮਾਂ ਦੇ ਬੁਬਲ ਵੱਟ ਲੈਂਦੇ ਸਨ। ਦਰੀਆਂ ਵਿਚ ਕਈ ਕਿਸਮਾਂ ਦੇ ਨਮੂਨੇ ਪਾਏ ਜਾਂਦੇ ਸਨ । ਸਿੱਧੀਆਂ ਫੱਟੀਆਂ ਵਾਲੀਆਂ, ਭਾਂਤ ਭਾਂਤ ਦੇ ਪਸ਼ੂ, ਪੰਛੀਆਂ ਦੇ ਨਮੂਨਿਆਂ ਵਾਲੀਆਂ ਦਰੀਆਂ ਬਣਾਉਣ ਦਾ ਰਿਵਾਜ ਹੁੰਦਾ ਸੀ।

ਇਹ ਸੀ ਦਰੀ ਬੁਣਨ ਵਾਲਾ ਅੱਡਾ, ਇਹ ਸੀ ਇਸ ਦੀ ਵਰਤੋਂ ਦੀ ਵਿਧੀ। ਇਸ ਤਰ੍ਹਾਂ ਬਣਦੀਆਂ ਸਨ ਦਰੀਆਂ।

ਪਹਿਲੇ ਸਮਿਆਂ ਵਿਚ ਕੁੜੀਆਂ ਦੇ ਵਿਆਹਾਂ ਵਿਚ ਪੱਕੇ ਬਿਸਤਰੇ ਤੇ ਕੱਚੇ ਬਿਸਤਰੇ ਦੇਣ ਦਾ ਰਿਵਾਜ ਹੁੰਦਾ ਸੀ। ਪੱਕੇ ਬਿਸਤਰਿਆਂ ਵਿਚ ਦਰੀ, ਗਦੇਲਾ, ਵਿਛਾਈ, ਸਰਹਾਣਾ, ਰਜਾਈ ਤੇ ਖੇਸ ਹੁੰਦਾ ਸੀ। ਜਦ ਕਿ ਕੱਚੇ ਬਿਸਤਰਿਆਂ ਵਿਚ ਦਰੀ, ਵਿਛਾਈ, ਸਰਹਾਣਾ ਤੇ ਖੇਸ ਹੁੰਦਾ ਸੀ। ਕੋਈ ਵੀ ਬਿਸਤਰਾ ਦਰੀ ਤੋਂ ਬਿਨਾਂ ਨਹੀਂ ਬਣਦਾ ਸੀ।

ਮਨੁਖੀ ਵਿਕਾਸ ਤੇ ਸਮੇਂ ਦੇ ਗੁਜ਼ਰਨ ਨਾਲ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀ ਬਣਤਰ ਵਿਚ ਤਬਦੀਲੀ ਹੁੰਦੀ ਆਈ ਹੈ। ਹੁਣ ਦਰੀ ਬੁਣਨ ਦਾ ਅੱਡਾ ਧਰਤੀ ਵਿਚ ਕੀਲੇ ਗੱਡ ਕੇ ਬਣਾਉਣ ਦੀ ਥਾਂ ਪਹਿਲਾਂ ਤਾਂ ਲੱਕੜ ਦੇ ਚਕਮੇ ਅੱਡੇ ਬਣਨੇ ਸ਼ੁਰੂ ਹੋਏ। ਇਹ ਅੱਡੇ ਇਕ ਕਿਸਮ ਦੇ ਮੰਜੇ ਦਾ ਬਿਗੈਰ ਬੁਣੇ ਬੜਾ ਫਰੇਮ ਹੁੰਦੇ ਸਨ। ਏਸ ਦੀ ਲੰਬਾਈ ਤੇ ਚੌੜਾਈ ਮੰਜੇ ਨਾਲੋਂ ਜ਼ਿਆਦਾ ਹੁੰਦੀ ਸੀ। ਏਸ ਅੱਡੇ ਨੂੰ ਜਿਥੇ ਮਰਜ਼ੀ ਰੱਖ ਦਰੀਆਂ ਬੁਣੀਆਂ ਜਾ ਸਕਦੀਆਂ ਸਨ। ਹੁਣ ਤਾਂ ਲੋਹੇ ਦੀਆਂ ਪਾਈਪਾਂ ਦੇ ਅੱਡੇ ਬਣਨ ਲੱਗ ਗਏ ਹਨ। ਹੁਣ ਦਰੀਆਂ ਬੁਣਨ ਦਾ ਰਿਵਾਜ ਵੀ ਦਿਨੋ ਦਿਨ ਘਟਦਾ ਜਾ ਰਿਹਾ ਹੈ। ਅੱਜ ਕਲ੍ਹ ਸਾਰੀਆਂ ਲੜਕੀਆਂ ਪੜ੍ਹਦੀਆਂ ਹਨ। ਏਸ ਲਈ ਲੜਕੀਆਂ ਕੋਲ ਦਰੀਆਂ ਬੁਣਨ ਦਾ ਟਾਈਮ ਵੀ ਘੱਟ ਹੈ। ਦਰੀਆਂ ਦੀ ਵਰਤੋਂ ਵੀ ਅੱਜ ਕੱਲ ਘਟਦੀ ਜਾ ਰਹੀ ਹੈ। ਲੋਕ ਲੋੜ ਅਨੁਸਾਰ ਬਾਜ਼ਾਰੋਂ ਬਣੀਆਂ ਦਰੀਆਂ ਖਰੀਦ ਲਿਆਉਂਦੇ ਹਨ। ਵਿਆਹਾਂ ਵਿਚ ਅੱਜ ਕੱਲ੍ਹ ਫੋਮ ਦੇ ਗੱਦ ਦੇਣ ਦਾ ਰਿਵਾਜ ਚਲ ਪਿਆ ਹੈ।

0

ਨਾਲੇ ਬੁਣਨ ਵਾਲਾ ਅੱਡਾ

ਨਾਲੇ ਬੁਣਨ ਵਾਲੇ ਅੱਡੇ ਦੀ ਬਣਤਰ ਦੱਸਣ ਤੋਂ ਪਹਿਲਾਂ ਮੈਂ ਪਹਿਲੇ ਸਮਿਆਂ ਦੇ ਨਾਲਿਆਂ ਬਾਰੇ ਦੱਸਣਾ ਚਾਹੁੰਦਾ ਹਾਂ। ਨਾਲੇ ਉਸ ਸਮੇਂ ਦਾਜ ਦਾ ਇਕ ਹਿੱਸਾ ਹੁੰਦੇ ਸਨ। ਨਾਲੇ ਸੂਤੀ ਤੇ ਰੇਸ਼ਮੀ ਧਾਗਿਆਂ ਦੇ ਬਣਾਏ ਜਾਂਦੇ ਸਨ। ਕੁੜੀਆਂ, ਬਹੂਆਂ, ਬੁੜੀਆਂ ਘਰ ਹੀ ਨਾਲੇ ਬੁਣਦੀਆਂ ਸਨ। ਕੁੜੀਆਂ ਨੂੰ ਉਨ੍ਹਾਂ ਸਮਿਆਂ ਵਿਚ ਪੜ੍ਹਾਇਆ ਨਹੀਂ ਜਾਂਦਾ ਸੀ। ਪਰ ਘਰ ਦੇ ਕੰਮਾਂ ਕਾਰਾਂ ਵਿਚ ਮਾਹਰ ਕੀਤਾ ਜਾਂਦਾ ਸੀ। ਸੂਤੀ ਨਾਲੇ ਨਿਤ ਵਰਤੋਂ ਲਈ ਬਣਾਏ ਜਾਦੇ ਸਨ। ਰੇਸ਼ਮੀ ਨਾਲੇ ਵਿਆਹ

38 / 361
Previous
Next