ਸ਼ਾਦੀਆਂ ਵਿਚ ਪਾਉਣ ਵਾਲੇ ਕਪੜਿਆਂ, ਘੱਗਰਿਆਂ ਵਿਚ ਵਰਤੇ ਜਾਂਦੇ ਸਨ। ਇਨ੍ਹਾਂ ਘੱਗਰਿਆਂ ਵਿਚ ਸਤਾਰਿਆਂ, ਘੁੰਗਰੂਆਂ ਵਾਲੇ ਨਾਲੇ ਪਾਏ ਹੁੰਦੇ ਸਨ। ਇਹ ਨਾਲੇ ਘੱਗਰੇ ਦੇ ਹੇਠਲੇ ਹਿੱਸੇ ਤਕ ਲਮਕਾਏ ਹੁੰਦੇ ਸਨ। ਘੱਗਰੇ ਨੂੰ ਵੱਖੀ ਦੀ ਸਾਈਡ ਤੇ ਬੰਨ੍ਹਿਆ ਜਾਣ ਕਰ ਕੇ ਘੱਗਰੇ ਦਾ ਸਾਰੇ ਦਾ ਸਾਰਾ ਨਾਲਾ ਹੀ ਨਜ਼ਰ ਆਉਂਦਾ ਹੁੰਦਾ ਸੀ।
ਨਾਲੇ ਸ਼ਬਦ ਦਾ ਇਕ ਅਰਥ ਇਹ ਵੀ ਹੈ ਕਿ ਇਕ ਕੰਮ ਕਰਦਿਆਂ ਦੇ ਨਾਲ ਦੂਸਰਾ ਕੰਮ ਹੋ ਜਾਵੇ। ਜਿਵੇਂ ਕੋਈ ਗੰਗਾ ਇਸ਼ਨਾਨ ਕਰਨ ਜਾਵੇ ਤੇ ਆਉਂਦੇ ਹੋਏ ਉਥੋਂ ਆਪਣੇ ਵਪਾਰ ਸਬੰਧੀ ਕੋਈ ਵਸਤਾਂ ਵੀ ਖਰੀਦ ਲਿਆਵੇ। ਉਸ ਲਈ ਫੇਰ ਅਖਾਣ ਵਰਤਿਆ ਜਾਂਦਾ ਹੈ-
ਨਾਲੇ ਮੁੰਜ ਬਗੜ ਦਾ ਸੌਦਾ,
ਨਾਲ ਗੰਗਾ ਦਾ ਇਸ਼ਨਾਨ।
ਪਹਿਲੇ ਸਮਿਆਂ ਵਿਚ ਸਾਡੇ ਸਮਾਜ ਵਿਚ ਛੜਿਆਂ ਨੂੰ ਬਹੁਤਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ ਸੀ। ਛੜਿਆਂ ਨੂੰ ਵੇਖ ਕੇ ਬਹੂਆਂ ਦੜ ਵੱਟ ਕੇ ਲੰਘਣ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ ਸਨ। ਦਿਖਾਵੇ ਲਈ ਪਾਏ ਗਏ ਘੁੰਗਰੂਆਂ/ਸਤਾਰਿਆਂ ਵਾਲੇ ਨਾਲੇ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ ਸਨ-
ਨਾਲਾ ਟੰਗ ਲੈ ਘੁੰਗਰੂਆਂ ਵਾਲਾ,
ਨੀ ਟੋਲੀ ਆਉਂਦੀ ਛੜਿਆਂ ਦੀ।
ਪਹਿਲੇ ਸਮਿਆਂ ਵਿਚ ਘਰੇਲੂ ਉਦਯੋਗ ਦੀ ਚੜ੍ਹਤ ਹੁੰਦੀ ਸੀ। ਜਿਸ ਕਿਸੇ