ਕਸਬੇ, ਸ਼ਹਿਰ ਵਿਚ ਇਕ ਕਿਸਮ ਦਾ ਕੰਮ ਹੋਣ ਲੱਗ ਜਾਂਦਾ ਸੀ, ਉਸ ਕਿਸਮ ਦੇ ਦੂਸਰੇ ਕਾਰੀਗਰ ਵੀ ਉਸ ਥਾਂ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਸਨ । ਇਕ ਥਾਂ ਇਕੱਠੇ ਹੋਣ ਕਰ ਕੇ ਸਾਰੇ ਗਾਹਕ ਉਥੇ ਆਉਣ ਲੱਗ ਜਾਂਦੇ ਸਨ। ਵਿਕਰੀ ਆਸਾਨੀ ਨਾਲ ਹੋਣ ਲੱਗ ਜਾਂਦੀ ਸੀ। ਨਾਲਿਆਂ ਵਿਸ਼ੇਸ਼ ਕਰ ਕੇ ਰੇਸ਼ਮੀ ਨਾਲਿਆਂ ਦਾ ਸਭ ਤੋਂ ਜ਼ਿਆਦਾ ਕੰਮ ਪਟਿਆਲੇ ਸ਼ਹਿਰ ਵਿਚ ਹੋਣ ਲੱਗ ਪਿਆ। ਏਸੇ ਕਰ ਕੇ ਤਾਂ ਵਹੁਟੀ ਆਪਣੇ ਮਾਹੀ ਤੋਂ ਪਟਿਆਲੇ ਦੇ ਨਾਲਿਆਂ ਦੀ ਮੰਗ ਕਰਦੀ ਸੀ-
ਮਾਹੀ, ਜੇ ਚਲਿਓਂ ਪਟਿਆਲੇ,
ਉਥੋਂ ਲਿਆਵੀਂ ਰੇਸ਼ਮੀ ਨਾਲੇ,
ਗੱਲਾਂ ਕਰਦੇ ਦੁਨੀਆਂ ਵਾਲੇ।
ਹੁਣ ਮੈਂ ਤੁਹਾਨੂੰ ਨਾਲੇ ਬੁਣਨ ਵਾਲੇ ਅੱਡੇ ਬਾਰੇ ਦੱਸਦਾ ਹਾਂ। ਇਹ ਪਤਲੀਆਂ ਫੱਟੀਆਂ ਦਾ ਬਣਿਆ ਹੁੰਦਾ ਸੀ। ਇਹ ਛੇ ਕੁ ਫੁੱਟ ਲੰਮਾ ਤੇ ਤਿੰਨ ਕੁ ਫੁੱਟ ਚੌੜਾ ਹੁੰਦਾ ਸੀ। ਏਸ ਨੂੰ ਘੜਾਉਣ ਲਈ ਇਸ ਦੀਆਂ ਲੰਮੀਆਂ ਬਾਹੀਆਂ ਦੇ ਸੈਂਟਰ ਵਿਚ ਦੋ ਫੱਟੀਆਂ ਕਬਜ਼ਿਆਂ ਨਾਲ ਲਾਈਆਂ ਹੁੰਦੀਆਂ ਸਨ। ਇਨ੍ਹਾਂ ਫੱਟੀਆਂ ਨੂੰ ਪਿਛੇ ਕਰ ਕੇ ਅੱਡੇ ਨੂੰ ਖੜਾ ਕੀਤਾ ਜਾਂਦਾ ਸੀ। ਏਸ ਅੱਡੇ ਵਿਚ ਤਣੇ ਹੋਏ ਤਾਣੇ ਨੂੰ ਲੰਮੇ ਲੋਟ ਪਾਇਆ ਜਾਂਦਾ ਸੀ। ਜਿਉਂ-ਜਿਉਂ ਤਾਣੇ ਨੂੰ ਬਣਿਆ ਜਾਂਦਾ ਸੀ, ਏਸ ਵਿਚ ਸਲਵਾੜ ਦੀਆਂ ਛੋਟੀਆਂ ਛੋਟੀਆਂ ਪਰੀਆਂ ਪਾਈਆਂ ਜਾਂਦੀਆਂ ਸਨ। ਜਦ ਸੱਤ ਅੱਠ ਪੋਰੀਆਂ ਪੈ ਜਾਂਦੀਆਂ ਸਨ ਤਾਂ ਇਨ੍ਹਾਂ ਪੋਰੀਆਂ ਨੂੰ ਉਪਰ ਬਣੇ ਨਾਲੇ ਨਾਲ ਠੋਕ ਕੇ ਪੋਰੀਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ। ਫੇਰ ਬੁਣ ਕੇ ਪੋਰੀਆਂ ਪਾਈਆਂ ਜਾਂਦੀਆਂ ਸਨ। ਫੇਰ ਪੋਰੀਆਂ ਠੋਕ ਕੇ ਬਾਹਰ ਕੱਢ ਦਿੱਤੀਆਂ ਜਾਂਦੀਆਂ ਸਨ। ਏਸ ਤਰ੍ਹਾਂ ਨਾਲਾ ਬਣ ਜਾਂਦਾ ਸੀ।
ਬਹੁਤੇ ਨਾਲੇ ਮੰਜੇ ਨੂੰ ਕੰਧ ਨਾਲ ਪੁੱਠਾ ਖੜਾ ਕਰ ਕੇ ਉਸ ਦੇ ਪਾਵਿਆਂ ਵਿਚ ਤਣੇ ਹੋਏ ਨਾਲੇ ਦੀ ਤਾਣੀ ਵਿਚ ਸੋਟੀ ਪਾ ਕੇ ਰੱਖ ਦਿੱਤਾ ਜਾਂਦਾ ਸੀ ਤੇ ਨਾਲਾ ਬੁਣ ਲਿਆ ਜਾਂਦਾ ਸੀ। ਏਸ ਤਰ੍ਹਾਂ ਮੰਜੇ ਤੋਂ ਨਾਲੇ ਬੁਣਨ ਵਾਲੇ ਅੱਡੇ ਦਾ ਕੰਮ ਲੈ ਲਿਆ ਜਾਂਦਾ ਸੀ। ਤਾਣੇ ਦਾ ਕੁਝ ਹਿੱਸਾ ਬੁਣਨ ਤੋਂ ਰਹਿ ਜਾਂਦਾ ਸੀ। ਏਸ ਰਹੇ ਤਾਣੇ ਨੂੰ ਵਿਚਾਲੇ ਤੋਂ ਕੈਂਚੀ ਨਾਲ ਕੱਟ ਕੇ ਬਣੇ ਨਾਲੇ ਨੂੰ ਅੱਡੇ ਤੋਂ ਬਾਹਰ ਕੱਢ ਲਿਆ ਜਾਂਦਾ ਸੀ। ਤਾਣੇ ਦੇ ਰਹੇ ਏਸ ਹਿੱਸੇ ਵਿਚ ਹੱਥ ਨਾਲ ਕਈ ਕਿਸਮਾਂ ਦੇ ਡਿਜ਼ਾਇਨ ਬਣਾ ਕੇ ਸਿਤਾਰੇ, ਘੁੰਗਰੂ ਲਾਏ ਜਾਂਦੇ ਸਨ । ਏਸ ਤਰ੍ਹਾਂ ਸਿਤਾਰਿਆਂ ਵਾਲੇ, ਘੁੰਗਰੂਆਂ ਵਾਲੇ ਨਾਲੇ ਬਣਦੇ ਹੁੰਦੇ ਸਨ।
ਹੁਣ ਨਾ ਕੋਈ ਘਰਾਂ ਵਿਚ ਨਾਲਾ ਬੁਣਦਾ ਹੈ, ਨਾ ਹੀ ਕਿਸੇ ਕੋਲ ਨਾਲੇ ਬੁਣਨ ਵਾਲਾ ਅੱਡਾ/ਸਟੈਂਡ ਹੈ। ਲੜਕੀਆਂ ਹੁਣ ਪੜ੍ਹਦੀਆਂ ਹਨ। ਏਸ ਲਈ ਉਨ੍ਹਾਂ