Back ArrowLogo
Info
Profile

ਬੋਹੀਏ, ਗੋਹਲੇ ਛੋਟੇ ਆਕਾਰ ਦੇ ਵੀ ਹੁੰਦੇ ਸਨ, ਬੜੇ ਆਕਾਰ ਦੇ ਵੀ ਹੁੰਦੇ ਸਨ। ਦਾਜ ਵਾਲੇ ਬੋਹੀਆਂ ਵਿਚ ਮੁਟਿਆਰਾਂ ਨਹਾਉਣ ਵਾਲਾ ਸਾਬਣ, ਦੰਦਾਸਾ, ਸੁਰਮੇਦਾਨੀ, ਪਾਊਡਰ ਤੇ ਹੋਰ ਨਿੱਕਾ ਮੋਟਾ ਸਾਮਾਨ ਰੱਖਦੀਆਂ ਹੁੰਦੀਆਂ ਸਨ। ਚਰਖਾ ਕੱਤਣ ਸਮੇਂ ਬੋਹੀਏ ਵਿਚ ਪੂਣੀਆਂ, ਗਲੋਟੇ ਰੱਖੇ ਜਾਂਦੇ ਸਨ। ਬਾਗ਼, ਫੁਲਕਾਰੀਆਂ, ਵਿਛਾਈਆਂ ਕੱਢਣ ਵੇਲੇ ਵੀ ਬੋਹੀਏ ਗੋਹਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਭੱਠੀ ਤੇ ਦਾਣੇ ਭਨਾਉਣ ਲਈ ਦਾਣਿਆਂ ਨੂੰ ਬੋਹੀਆਂ ਜਾਂ ਗੋਹਲਿਆਂ ਵਿਚ ਲੈ ਕੇ ਜਾਂਦੇ ਸਨ। ਚੱਕੀ ਤੇ ਆਟਾ ਦਾਣਾ ਪੀਹਣ ਸਮੇਂ ਵੀ ਕਈ ਵੇਰ ਗੋਹਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਘਰਾਂ ਵਿਚ ਬੋਹੀਏ, ਗੋਹਲਿਆਂ ਦੀ ਨਿੱਤ ਵਰਤੋਂ ਹੁੰਦੀ ਸੀ।

ਹੁਣ ਮੈਂ ਤੁਹਾਨੂੰ ਬੋਹੀਏ ਕਿਵੇਂ ਬਣਾਏ ਜਾਂਦੇ ਸਨ, ਉਹ ਦੱਸਣ ਲੱਗਿਆ ਹਾਂ। ਬੋਹੀਏ ਬਣਾਉਣ ਲਈ ਮੁੰਜ, ਕਣਕ ਦੇ ਨਾੜ ਦੀ ਵਰਤੋਂ ਕੀਤੀ ਜਾਂਦੀ ਸੀ। ਮੁੰਜ, ਨਾੜ ਦੇ ਪੈਨਸਲ ਦੀ ਗੁਲਾਈ ਦੇ ਆਕਾਰ ਜਿੰਨੀਆਂ ਤੀਲੀਆਂ ਲੈ ਕੇ ਉਸ ਨੂੰ ਕਣਕ ਦੇ ਨਾੜ ਨਾਲ ਮੜਿਆ ਜਾਂਦਾ ਸੀ। ਰੰਗ ਬਰੰਗੇ ਬੋਹੀਏ ਬਣਾਉਣ ਲਈ ਉਪਰ ਵਲ੍ਹੇਟਣ ਵਾਲੇ ਨਾੜ ਨੂੰ ਰੰਗ ਲੈਂਦੇ ਸਨ। ਬੋਹੀਏ ਦਾ ਹੇਠਲਾ ਹਿੱਸਾ/ਥੱਲਾ ਜਿਹੜਾ ਰੱਖਣ ਸਮੇਂ ਧਰਤੀ ਤੇ ਲੱਗਦਾ ਹੁੰਦਾ ਸੀ, ਆਮ ਤੌਰ 'ਤੇ 4/5 ਕੁ ਇੰਚ ਦਾ ਗੋਲ ਆਕਾਰ ਦਾ ਹੁੰਦਾ ਸੀ। ਜਿਉਂ ਜਿਉਂ ਬੋਹੀਏ ਨੂੰ ਬਣਾਇਆ ਜਾਂਦਾ ਸੀ, ਤਿਉਂ ਤਿਉਂ ਇਸ ਦੀ ਗੁਲਾਈ ਨੂੰ ਚੌੜਾਈ ਦਿੰਦੇ ਹੋਏ ਉਪਰ ਨੂੰ ਕੀਤਾ ਜਾਂਦਾ ਸੀ। ਇਸ ਨੂੰ ਓਨਾ ਉਪਰ ਤੱਕ ਬਣਾਇਆ ਜਾਂਦਾ ਸੀ ਜਿੰਨੇ ਸਾਈਜ਼/ਆਕਾਰ ਦਾ ਬੋਹੀਆ ਬਣਾਉਣਾ ਹੁੰਦਾ ਸੀ। ਇਸ ਤਰ੍ਹਾਂ ਬੋਹੀਏ ਬਣਦੇ ਸਨ। ਬੋਹੀਆਂ ਵਿਚ ਕਈ ਕਿਸਮ ਦੇ ਡਿਜ਼ਾਇਨ ਵੀ ਪਾਏ ਜਾਂਦੇ ਸਨ। ਕਈ ਬੋਹੀਏ ਨੂੰ ਕਣਕ ਦੇ ਨਾੜ ਦੀ ਥਾਂ ਸੂਤ ਦੀ ਰੰਗ ਬਰੰਗੀ ਰੱਸੀ ਨਾਲ ਮੜ੍ਹਿਆ ਜਾਂਦਾ ਸੀ।

ਹੁਣ ਮੈਂ ਤੁਹਾਨੂੰ ਗੋਹਲੇ ਬਣਾਉਣ ਦੀ ਵਿਧੀ ਦੱਸਦਾ ਹਾਂ। ਗੋਹਲੇ ਬਣਾਉਣ ਲਈ ਰੱਦੀ ਕਾਗਜ਼ ਤੇ ਰੱਦੀ ਪਤਲੇ ਗੱਤਿਆਂ ਨੂੰ ਲਿਆ ਜਾਂਦਾ ਸੀ। ਇਨ੍ਹਾਂ ਨੂੰ ਪਾਣੀ ਵਿਚ ਭਿਉਂਦੇ ਸਨ। ਇਕ ਬਰਤਨ ਵਿਚ ਗਾਚਣੀ ਭਿਉਂ ਦਿੱਤੀ ਜਾਂਦੀ ਸੀ। ਭਿਉਂਤੇ ਕਾਗਜ਼/ਗੱਤੇ ਤੇ ਗਾਚਣੀ ਨੂੰ ਉੱਖਲੀ ਵਿਚ ਪਾ ਕੇ ਕੁੱਟਿਆ ਜਾਂਦਾ ਸੀ। ਕੁੱਟ ਕੁੱਟ ਕੇ ਕਾਗਜ਼ਾਂ, ਗੱਤੇ ਤੇ ਗਾਚਣੀ ਦਾ ਮਲੀਦਾ ਬਣ ਜਾਂਦਾ ਸੀ, ਇਕ ਜਾਨ ਹੋ ਜਾਂਦਾ ਸੀ, ਲੇਸਦਾਰ ਬਣ ਜਾਂਦਾ ਸੀ। ਫੇਰ ਗੋਹਲਾ ਜਿੰਨੇ ਸਾਈਜ਼ ਦਾ ਬਣਾਉਣਾ ਹੁੰਦਾ ਸੀ, ਓਨੇ ਸਾਈਜ਼ ਦਾ ਮਿੱਟੀ ਦਾ ਬਰਤਨ (ਚੱਕਰਾ, ਬਲਣੀ, ਘੜਾ) ਲੈ ਲੈਂਦੇ ਸਨ। ਮਿੱਟੀ ਦੇ ਬਰਤਨ ਨੂੰ ਮੂਧਾ ਮਾਰ ਲੈਂਦੇ ਸਨ। ਮੂਧੇ ਮਾਰੇ ਬਰਤਨ ਉਪਰ ਲੋੜ ਅਨੁਸਾਰ ਗੋਹਲੇ ਨੂੰ ਹੱਥਾਂ ਨਾਲ ਵਿਉਂਤ ਲੈਂਦੇ ਸਨ। ਗੋਹਲਾ ਬਰਤਨ ਨਾਲ ਨਾ

42 / 361
Previous
Next