ਚਲਾਕ, ਤਿੱਖੇ ਤੇ ਹੁਸ਼ਿਆਰ ਹੁੰਦੇ ਸਨ, ਉਹ ਤਾਂ ਮੰਜੇ ਤੇ ਬੈਠਣ ਤੋਂ ਪਹਿਲਾਂ ਆਪਣੇ ਨਾਲ ਲਿਆਂਦੀ ਕ੍ਰਿਪਾਨ ਨਾਲ ਮੰਜੇ ਤੇ ਵਿਛਾਏ ਬਿਸਤਰੇ ਦੇ ਲੜ੍ਹ ਨੂੰ ਚੁੱਕ ਕੇ ਜਾਂ ਬਿਸਤਰੇ ਉਪਰ ਕਿਰਪਾਨ ਦਾ ਪੂਰਾ ਭਾਰ ਦੇ ਕੇ ਵੇਖਣ ਤੋਂ ਬਾਅਦ ਹੀ ਮੰਜੇ ਤੇ ਬੈਠਦੇ ਹੁੰਦੇ ਸਨ। ਏਸ ਤਰ੍ਹਾਂ ਕਰਨ ਨਾਲ ਉਹ ਸਾਲੀਆਂ ਵਲੋਂ ਮੰਜੇ ਤੋਂ ਹੇਠਾਂ ਡੇਗਣ ਦੇ ਰਚੇ ਪਰਪੰਚ ਤੋਂ ਬਚ ਜਾਂਦੇ ਸਨ। ਜਿਹੜੇ ਅਜਿਹਾ ਨਹੀਂ ਕਰਦੇ ਸਨ, ਉਹ ਮੰਜੇ ਤੇ ਬੈਠਣ ਸਾਰ ਹੀ ਧੜਮ ਦੇ ਕੇ ਸੂਲਾਂ ਵਾਲੀ ਰੱਖੀ ਟਾਹਣੀ 'ਤੇ ਆ ਡਿਗਦੇ ਸਨ। ਜੀਜਾ ਕਚੀਚੀਆਂ ਵੱਟਦਾ ਤੇ ਹੱਥ ਮਲਦਾ ਹੀ ਰਹਿ ਜਾਂਦਾ ਸੀ।
ਬੰਤ ਨਾਢੂ ਡਿੱਗਿਆ ਨੀ,
ਢੋਹੀ ਹੋ ਗਈ ਕਮਾਨੀ।
ਮੰਜੇ ਪਿਆ ਡਿੱਗਿਆ ਨੀ,
ਜਿਵੇਂ ਭੇਡ ਨਿਮਾਨੀ।
ਇਹ ਦੀ ਮਾਂ ਨੂੰ ਸੱਦੋ ਨੀ,
ਉਹ ਦੇਵੇ ਪਾਣੀ।
ਲੱਗਦੇ ਹੱਥ ਛੋਟੇ ਮੰਜੇ ਤੇ ਲੰਮੇ ਕੱਦ ਦੇ ਮਾਹੀ ਸਬੰਧੀ ਇਕ ਗੀਤ ਵੀ ਸੁਣ ਹੀ ਲਵੋ-
ਬਾਬਲ ਮੈਨੂੰ ਕੀ ਵਰ ਦਿੱਤਾ,
ਲੰਮਾ ਲੰਮ ਸਲੰਮਾ।
ਇਕ ਮੰਜੀ 'ਤੇ ਆਪ ਸੌਂਦਾ,
ਦੂਜੀ ਮੰਜੀ ਤੇ ਟੰਗਾਂ।
ਤੀਜੀ ਮੰਜੀ 'ਤੇ ਪੈਰ ਰਖੇਂਦਾ,
ਮੈਂ ਹੁਣ ਕਿੱਥੇ ਵੰਞਾ?
ਕਈ ਵੇਰ ਮੋਟੀ ਵਹੁਟੀ ਵੀ 'ਕੱਲੀ ਮੰਜਾ ਮੱਲ ਕੇ ਪਤੀ ਲਈ ਖ਼ਤਰੇ ਦੀ ਘੰਟੀ ਬਣ ਜਾਂਦੀ ਸੀ-
ਮੋਟੀ ਰੰਨ ਦਾ ਕੀ ਸਲਾਹੀਏ,
'ਕੱਲੀ ਮੰਜਾ ਮੱਲੇ।
ਡਰਦਾ ਖਸਮ ਨਾ ਨੇੜੇ ਆਵੇ,
ਦੂਰੋਂ ਪੱਖਾ ਝੱਲੇ।
ਲਗਦੇ ਹੱਥ ਹੁਣ ਪਤਲੀ ਵਹੁਟੀ ਦਾ ਹਾਲ ਵੀ ਸੁਣ ਲਵੋ –
ਪਤਲੀ ਰੰਨ ਦਾ ਕੀ ਸਲਾਹੀਏ,
ਬੈਠੀ ਮੰਜੇ ਚੜ੍ਹ ਕੇ।