ਆਉਂਦਾ ਜਾਂਦਾ ਕੋਲੋਂ ਲੰਘੇ,
ਕਾਗਜ਼ ਵਾਂਗੂ ਖੜਕੇ।
ਪਹਿਲੇ ਸਮਿਆਂ ਵਿਚ ਦਾਜ ਵਿਚ ਚਰਖਾ ਦੇਣ ਦਾ ਰਿਵਾਜ ਸੀ। ਉਨ੍ਹਾਂ ਸਮਿਆਂ ਵਿਚ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੁੰਦੀ ਸੀ। ਏਸ ਲਈ ਕਈ ਵੇਰ ਜਦ ਚਰਖੇ ਨਾਲ ਪੀੜੀ ਨਹੀਂ ਦਿੱਤੀ ਜਾਂਦੀ ਸੀ ਤਾਂ ਵਹੁਟੀ ਪੀੜ੍ਹੀ ਦੀ ਮੰਗ ਆਪਣੇ ਮਾਹੀ ਤੋਂ ਕਰਦੀ ਹੁੰਦੀ ਸੀ।
ਜਦੋਂ ਮੰਗਣਿਆਂ, ਵਿਆਹਾਂ ਅਤੇ ਹੋਰ ਸਮਾਗਮਾਂ ਵਿਚ ਲਾਉਡ ਸਪੀਕਰ ਵੱਜਦੇ ਹੁੰਦੇ ਸਨ ਤਾਂ ਸਪੀਕਰਾਂ ਨੂੰ ਕੋਠੇ ਉੱਪਰ ਦੋ ਮੰਜਿਆਂ ਦੀਆਂ ਪਿੱਠਾਂ ਜੋੜ ਕੇ ਉਸ ਦੇ ਪਾਵਿਆਂ ਨਾਲ ਬੰਨ੍ਹਿਆ ਜਾਂਦਾ ਸੀ, ਤਾਂ ਜੋ ਸਪੀਕਰ ਦੀ ਅਵਾਜ਼ ਸਾਰੇ ਪਿੰਡ ਵਿਚ ਤੇ ਦੂਰ ਦੂਰ ਤੱਕ ਸੁਣੀ ਜਾ ਸਕੇ।
ਅੱਜ ਕੱਲ੍ਹ ਮੁੰਜ, ਸਣ, ਸੂਤ ਤੇ ਨਮਾਰ ਨਾਲ ਬਣੇ ਮੰਜਿਆਂ ਦਾ ਰਿਵਾਜ ਦਿਨੋ ਦਿਨ ਘਟਦਾ ਜਾ ਰਿਹਾ ਹੈ। ਜਿਥੇ ਪਹਿਲਾਂ ਵਿਆਹਾਂ ਵਿਚ ਨਮਾਰੀ ਪਲੰਘ ਦੇਣ ਦਾ ਰਿਵਾਜ ਸੀ, ਉਥੇ ਹੁਣ ਹਾਰਡ ਬੈਂਡ ਤੇ ਬਕਸੇ ਵਾਲੇ ਹਾਰਡ ਬੈਂਡ ਦਿੱਤੇ ਜਾਣ ਲੱਗੇ ਹਨ। ਲੋਹੇ ਦੀਆਂ ਪਾਈਪਾਂ ਨਾਲ ਬਣੀਆਂ ਚੁਗਾਠਾਂ ਦੇ ਮੰਜੇ ਅੱਜ ਕੱਲ੍ਹ ਬੜੇ ਪ੍ਰਚੱਲਤ ਹਨ। ਇਨ੍ਹਾਂ ਨੂੰ ਨਾਈਲਨ ਦੀ ਨੁਮਾਰ ਜਾਂ ਰੱਸੀ ਨਾਲ ਬੁਣਿਆ ਜਾਂਦਾ ਹੈ। ਇਹ ਬਣੇ ਬਣਾਏ ਮੰਜੇ ਵੀ ਬਾਜ਼ਾਰ ਵਿਚੋਂ ਆਮ ਮਿਲਦੇ ਹਨ।
ਏਸੇ ਤਰ੍ਹਾਂ ਅੱਜ ਕੱਲ੍ਹ ਘੱਟ ਹੀ ਮੁੰਜ ਦੀ ਰੱਸੀ, ਸਣ ਤੇ ਸੂਤ ਨਾਲ ਪੀੜ੍ਹੀ ਬੁਣੀ ਜਾਂਦੀ ਹੈ। ਪੀੜ੍ਹੀਆਂ ਵੀ ਬਾਜ਼ਾਰ ਵਿਚੋਂ ਲੱਕੜ ਦੀਆਂ ਤੇ ਲੋਹੇ ਦੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਹਨ। ਮੰਜਿਆਂ ਦੀ ਤਰ੍ਹਾਂ ਬਹੁਤੀਆਂ ਪੀੜ੍ਹੀਆਂ ਵੀ ਲੋਹੇ ਦੀ ਪਾਈਪ ਦੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਹਨ, ਜਿਹੜੀਆਂ ਨਾਇਲਨ ਦੀ ਨੁਮਾਰ ਨਾਲ ਬੁਣੀਆਂ ਹੁੰਦੀਆਂ ਹਨ। ਲੱਕੜ ਤੇ ਲੋਹੇ ਦੀਆਂ ਚੁਗਾਠਾਂ ਵਾਲੀਆਂ ਪੀੜ੍ਹੀਆਂ ਬਾਜ਼ਾਰ ਵਿਚੋਂ ਪਲਾਸਟਿਕ ਦੀ ਬੈਂਤ ਦੀਆਂ ਬਣੀਆਂ ਬਣਾਈਆਂ ਵੀ ਮਿਲਦੀਆਂ ਹਨ। ਲੱਕੜ ਤੇ ਪਲਾਸਟਿਕ ਦੀਆਂ ਬਣੀਆਂ ਹੋਈਆਂ ਪਟੜੀਆਂ ਵੀ ਬੈਠਣ ਲਈ ਬਾਜ਼ਾਰ ਵਿਚੋਂ ਉਪਲਬਧ ਹਨ।
ਅੱਜ ਕੱਲ੍ਹ ਹਰ ਘਰ ਕੁਰਸੀਆਂ ਹਨ। ਬਹੁਤੇ ਪਰਿਵਾਰਾਂ ਕੋਲ ਸੋਫ਼ੇ ਵੀ ਹਨ। ਵਿਆਹਾਂ ਵਿਚ ਕੁਰਸੀਆਂ ਦੀ ਥਾਂ ਅੱਜਕੱਲ੍ਹ ਸੋਫੇ ਦੇਣ ਦਾ ਰਿਵਾਜ ਹੈ। ਏਸ ਲਈ ਜਿਥੇ ਪਹਿਲਾਂ ਨਵੀਂ ਬਹੂ ਨੂੰ ਪੀੜ੍ਹੀ ਤੇ ਬਿਠਾਇਆ ਜਾਂਦਾ ਸੀ, ਹੁਣ ਉਸ ਨੂੰ ਕੁਰਸੀ ਜਾਂ ਸੋਫ਼ੇ ਤੇ ਬਿਠਾਇਆ ਜਾਂਦਾ ਹੈ। ਆਏ ਗਏ ਨੂੰ ਜਿਥੇ ਪਹਿਲਾਂ ਮੰਜਿਆਂ 'ਤੇ ਬਿਠਾਇਆ ਜਾਂਦਾ ਸੀ, ਉਥੇ ਹੁਣ ਉਨ੍ਹਾਂ ਨੂੰ ਕੁਰਸੀਆਂ 'ਤੇ ਸੋਫਿਆਂ 'ਤੇ ਬਿਠਾਇਆ ਜਾਂਦਾ ਹੈ। ਮੰਜਿਆਂ ਦੀ ਥਾਂ ਬੈੱਡ ਲੈ ਰਹੇ ਹਨ। ਮੰਜਿਆਂ ਅਤੇ ਪੀੜ੍ਹੀਆਂ ਦੀ ਹੁਣ