ਪਹਿਲਾਂ ਜਿੰਨੀ ਪ੍ਰਧਾਨਤਾ ਨਹੀਂ ਰਹੀ।
ਹੁਣ ਮੈਂ ਤੁਹਾਨੂੰ ਮੰਜੇ ਅਤੇ ਪੀੜ੍ਹੀ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ।
ਪਹਿਲੇ ਸਮਿਆਂ ਵਿਚ ਸਾਰੇ ਮੰਜਿਆਂ ਦੀਆਂ ਚੁਗਾਠਾਂ ਲੱਕੜ ਦੀਆਂ ਹੀ ਬਣੀਆਂ ਹੁੰਦੀਆਂ ਸਨ। ਚੁਗਾਠ ਦੇ ਲੰਮੇ ਪਾਸੇ ਲੱਗੀ ਲੱਕੜ ਨੂੰ ਬਾਹੀ ਕਹਿੰਦੇ ਹਨ ਜਿਹੜੀ ਆਮ ਤੌਰ 'ਤੇ 6 ਕੁ ਫੁੱਟ ਲੰਮੀ ਹੁੰਦੀ ਹੈ। ਛੋਟੇ ਚੌੜੇ ਪਾਸੇ ਦੀ ਲੱਕੜ ਨੂੰ ਸੇਰਵਾ ਕਹਿੰਦੇ ਹਨ। ਇਹ ਆਮ ਤੌਰ 'ਤੇ ਤਿੰਨ ਕੁ ਫੁੱਟ ਲੰਮਾ ਹੁੰਦਾ ਹੈ। ਇਨ੍ਹਾਂ ਬਾਹੀਆਂ ਤੇ ਸੇਰਵਿਆਂ ਦੇ ਸਿਰਿਆਂ ਤੇ ਚੂਲ ਪਾਏ ਹੁੰਦੇ ਹਨ। ਇਨ੍ਹਾਂ ਦੇ ਸਿਰਿਆਂ ਦੇ ਢਾਈ ਕੁ ਇੰਚ ਹਿੱਸੇ ਨੂੰ ਘੱਟ ਕਰ ਕੇ ਇਕ ਡੇਢ ਕੁ ਇੰਚ ਦਾ ਚੌਰਸ ਬਣਾ ਦੇਣ ਨੂੰ ਚੂਲ ਪਾਉਣਾ ਕਹਿੰਦੇ ਹਨ।
ਮੰਜੇ ਦੇ ਚਾਰ ਪਾਵੇ ਹੁੰਦੇ ਹਨ, ਜਿਹੜੇ ਆਮ ਤੌਰ 'ਤੇ 2 ਕੁ ਫੁੱਟ ਦੇ ਹੁੰਦੇ ਹਨ। ਪਹਿਲੇ ਸਮਿਆਂ ਦੇ ਪਾਵੇ ਸਿੱਧੀ ਲੱਕੜ ਦੇ ਹੀ ਹੁੰਦੇ ਸਨ। ਸਮੇਂ ਦੇ ਗੁਜ਼ਰਨ ਨਾਲ ਪਾਵੇ ਕਈ ਡੀਜ਼ਾਇਨਾਂ ਵਿਚ ਖਰਾਦ ਕੇ ਬਣਾਏ ਜਾਣ ਲੱਗੇ। ਇਨ੍ਹਾਂ ਪਾਵਿਆਂ ਦੇ ਉਪਰਲੇ ਹਿੱਸੇ ਤੋਂ ਦੋ ਕੁ ਇੰਚ ਹੇਠਾਂ ਕਰ ਕੇ ਉਪਰ ਹੇਠਾਂ ਦੇ ਆਰ ਪਾਰ ਸੁਰਾਖ ਕੱਢੇ ਜਾਂਦੇ ਹਨ। ਇਨ੍ਹਾਂ ਨੂੰ ਸੱਲ ਕਹਿੰਦੇ ਹਨ। ਉਪਰਲੇ ਸੁਰਾਖਾਂ ਵਿਚ ਸੇਰਵੇ ਦੀਆਂ ਚੂਲਾਂ ਫਿੱਟ ਕੀਤੀਆਂ ਜਾਂਦੀਆਂ ਹਨ। ਹੇਠਲੇ ਸੁਰਾਖਾਂ ਵਿਚ ਬਾਹੀਆਂ ਦੀਆਂ ਚੂਲਾਂ ਫਿੱਟ ਕੀਤੀਆਂ ਜਾਂਦੀਆਂ ਹਨ। ਏਸ ਤਰ੍ਹਾਂ ਮੰਜੇ ਦੀ ਚੁਗਾਠ ਬਣ ਜਾਂਦੀ ਹੈ।
ਪਹਿਲਾਂ ਅੰਧ ਵਿਸ਼ਵਾਸ, ਵਹਿਮਾਂ-ਭਰਮਾਂ ਦਾ ਯੁੱਗ ਸੀ। ਇਸ ਲਈ ਕਿਹੜਾ ਨਵਾਂ ਕਪੜਾ, ਨਵਾਂ ਗਹਿਣਾ ਕਿਹੜੇ ਦਿਨ ਪਹਿਨਣਾ ਹੁੰਦਾ ਸੀ, ਉਹ ਨੀਯਤ ਕੀਤੇ ਹੋਏ ਸਨ। ਏਸੇ ਤਰ੍ਹਾਂ ਮੰਜਾ ਕਿਹੜੇ ਦਿਨ ਬੁਣਨਾ ਚਾਹੀਦਾ ਸੀ, ਉਹ ਵੀ ਨੀਯਤ ਕੀਤਾ ਹੋਇਆ ਸੀ-
ਬੁੱਧ, ਸਨਿਚਰ ਕਪੜਾ, ਗਹਿਣਾ ਐਤਵਾਰ।
ਜੇ ਸੁੱਖ ਸੁੱਤਾ ਲੋੜੀਏ, ਮੰਜੀ ਬੁਣੀ ਸੋਮਵਾਰ।
ਪਹਿਲਾਂ ਸਾਰੇ ਮੰਜੇ ਮੁੰਜ ਦੀ ਰੱਸੀ ਨਾਲ ਬੁਣੇ ਜਾਂਦੇ ਸਨ। ਬਾਹੀਆਂ ਵਾਲੇ ਪਾਸੇ ਤੋਂ ਡੇਢ ਕੁ ਫੁੱਟ ਛੱਡ ਕੇ ਮੰਜੇ ਵਿਚ ਮੱਲ ਪਾਇਆ ਜਾਂਦਾ ਹੈ। ਮੱਲ ਵਿਚ ਆਮ ਤੌਰ ਤੇ 12/14 ਰੱਸੀਆਂ ਹੁੰਦੀਆਂ ਹਨ। ਮੱਲ ਦਾ ਜਿਹੜਾ ਹਿੱਸਾ ਬਾਹੀਆਂ ਨਾਲ ਲੱਗਦਾ ਹੁੰਦਾ ਹੈ, ਉਸ ਨੂੰ ਰੱਸੀ ਨਾਲ ਗੁੰਦਿਆ ਜਾਂਦਾ ਹੈ। ਫੇਰ ਮੱਲ ਦੇ ਵਿਚਾਲੇ ਇਕ ਡੰਡਾ ਪਾ ਕੇ ਮੱਲ ਨੂੰ ਵੱਟ ਦਿੱਤਾ ਜਾਂਦਾ ਹੈ। ਫੇਰ ਡੰਡੇ ਨੂੰ ਸੇਰਵੇ ਉਪਰ ਰੱਖ ਦਿੱਤਾ ਜਾਂਦਾ ਹੈ।
ਮੱਲ ਦੇ ਇਕ ਖੂੰਜੇ ਤੋਂ ਤਿਰਛੇ ਲੋਟ ਵਾਲੇ ਪਾਵੇ ਵਿਚ ਪਹਿਲਾਂ ਦੋ ਜਾਂ ਚਾਰ ਰੱਸੀਆਂ ਵਗਾਈਆਂ ਜਾਂਦੀਆਂ ਹਨ। ਇਨ੍ਹਾਂ ਰੱਸੀਆਂ ਨੂੰ 'ਜੀ ਪਾਉਣਾ' ਕਹਿੰਦੇ