ਹਨ। ਜੀ ਪਾਉਣ ਪਿੱਛੋਂ ਤਾਣਾ ਪਾਇਆ ਜਾਂਦਾ ਹੈ। ਫੇਰ ਪੇਟਾ ਪਾਉਂਦੇ ਹੋਏ ਮੰਜਾ ਬੁਣ ਕੇ ਮੁਕੰਮਲ ਕੀਤਾ ਜਾਂਦਾ ਹੈ। ਮੰਜਿਆਂ ਵਿਚ ਕਈ ਕਿਸਮ ਦੀਆਂ ਬੁਣਤੀਆਂ ਪਾਈਆਂ ਜਾਂਦੀਆਂ ਸਨ। ਕੋਈ 9 ਲੜੀਆਂ ਦੀ, ਕੋਈ 12 ਲੜੀਆਂ ਦੀ ਬੁਣਤੀ ਹੁੰਦੀ ਸੀ। ਕੋਈ ਚੌਰਸ ਡੱਬੀ ਦੀ ਬੁਣਤੀ ਹੁੰਦੀ ਸੀ। ਹੋਰ ਬਹੁਤ ਸਾਰੀਆਂ ਬੁਣਤੀਆਂ ਹੁੰਦੀਆਂ ਸਨ। ਜਦ ਮੰਜਾ ਬੁਣਿਆ ਜਾਂਦਾ ਸੀ, ਫੇਰ ਮੰਜੇ ਵਿਚ ਦੇਣ ਪਾਈ ਜਾਂਦੀ ਸੀ। ਦੌਣ ਨੂੰ ਕਸ ਕੇ ਫੇਰ ਮੱਲ ਵਿਚ ਪਾਇਆ ਡੰਡਾ ਕੱਢ ਦਿੱਤਾ ਜਾਂਦਾ ਸੀ। ਏਸ ਤਰ੍ਹਾਂ ਮੰਜੇ ਦੀ ਬੁਣਤੀ ਪੂਰੀ ਹੋ ਜਾਂਦੀ ਸੀ।
ਮੁੰਜ ਦੇ ਵਾਣ ਤੋਂ ਪਿੱਛੋਂ ਸਣ ਦੀ ਰੱਸੀ ਨਾਲ ਮੰਜੇ ਬੁਣੇ ਜਾਣ ਲੱਗੇ। ਫੇਰ ਸਣ ਦੀ ਰੱਸੀ ਨੂੰ ਰੰਗ ਕੇ ਮੰਜੇ ਬਣਾਉਣ ਦਾ ਰਿਵਾਜ ਪਿਆ। ਭਾਂਤ ਭਾਂਤ ਦੇ ਰੰਗਾਂ ਨਾਲ ਭਾਂਤ ਭਾਂਤ ਦੇ ਡੀਜ਼ਾਇਨ ਪਾਏ ਜਾਣ ਲੱਗੇ। ਚਿੜੀਆਂ, ਘੁੱਗੀਆਂ, ਮੋਰ, ਸ਼ੇਰਾਂ ਆਦਿ ਦੇ ਡੀਜ਼ਾਇਨ ਮੰਜਿਆਂ ਵਿਚ ਉਨ੍ਹਾਂ ਸਮਿਆਂ ਵਿਚ ਪਾਏ ਜਾਂਦੇ ਸਨ। ਉਸ ਤੋਂ ਪਿਛੋਂ ਸੂਤ ਅਤੇ ਨਮਾਰ ਦੇ ਮੰਜੇ ਬੁਣੇ ਜਾਣ ਲੱਗੇ।
ਪੀੜ੍ਹੀ ਆਮ ਤੌਰ ਤੇ ਡੇਢ ਫੁੱਟ ਚੌੜੀ ਤੇ ਦੋ ਕੁ ਫੁੱਟ ਲੰਮੀ ਹੁੰਦੀ ਹੈ। 8/10 ਇੰਚ ਉੱਚੀ ਹੁੰਦੀ ਹੈ। ਮੰਜੇ ਦੀ ਚੁਗਾਠ ਦੀ ਤਰ੍ਹਾਂ ਹੀ ਪੀੜ੍ਹੀ ਦੀ ਚੁਗਾਠ ਬਣਦੀ ਹੈ। ਪੀੜ੍ਹੀ ਦੀ ਚੁਗਾਠ ਛੋਟੀ ਹੁੰਦੀ ਹੈ। ਮੰਜੇ ਦੀ ਚੁਗਾਠ ਬੜੀ ਹੁੰਦੀ ਹੈ। ਮੰਜੇ ਦੀ ਤਰ੍ਹਾ ਹੀ ਪੀੜ੍ਹੀ ਬੁਣੀ ਜਾਂਦੀ ਹੈ। ਦੌਣ ਪਾਈ ਜਾਂਦੀ ਹੈ। ਪਹਿਲਾਂ ਪੀੜੀਆ ਮੁੰਜ ਦੇ ਵਾਣ ਦੀ ਰੱਸੀ ਨਾਲ ਬੁਣੀਆਂ ਜਾਂਦੀਆਂ ਸਨ। ਫੇਰ ਸਣ ਦੇ ਵਾਣ ਨਾਲ ਤੇ ਫੇਰ ਸਣ ਦੇ ਵਾਣ ਨੂੰ ਰੰਗ ਕੇ ਬਣਾਈਆਂ ਜਾਂਦੀਆਂ ਹਨ। ਮੰਜਿਆਂ ਦੀ ਤਰ੍ਹਾ ਡੀਜ਼ਾਇਨ ਪਾਏ ਜਾਂਦੇ ਸਨ। ਇਹ ਸੀ ਮੰਜੇ ਅਤੇ ਪੀੜ੍ਹੀਆਂ ਦੀ ਬੁਣਨ ਦੀ ਵਿਧੀ। ਜਾਂਦੇ ਜਾਂਦੇ ਪੀੜ੍ਹੀਆਂ ਤੇ ਇਕ ਅਖਾਣ ਵੀ ਸੁਣਦੇ ਜਾਓ-
'ਦਰਜੀਆਂ ਦੇ ਕੱਪੜੇ ਪਾਟੇ ਤੇ ਤਰਖਾਣਾਂ ਦੇ ਮੰਜੇ ਸਦਾ ਹੀ ਟੁੱਟੇ ਰਹਿੰਦੇ ਹਨ।'
0
ਟੋਕਰੇ, ਟੋਕਰੀਆਂ
ਪਿੰਡ ਪਹਿਲਾਂ ਸਵੈ-ਨਿਰਭਰ ਹੁੰਦੇ ਸਨ। ਲੋਕਾਂ ਦੀਆਂ ਥੋੜ੍ਹੀਆਂ ਜਿਹੀਆਂ ਲੋੜਾਂ ਹੁੰਦੀਆਂ ਸਨ, ਜਿਹੜੀਆਂ ਪਿੰਡ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਪਿੰਡਾਂ ਵਿਚ ਘਰੇਲੂ ਉਦਯੋਗ ਹੁੰਦੇ ਸਨ, ਜਿਥੇ ਹਰ ਲੋੜੀਂਦੀ ਵਸਤ ਤਿਆਰ ਕੀਤੀ ਜਾਂਦੀ ਸੀ। ਥੋੜ੍ਹੀਆਂ ਜਿਹੀਆਂ ਵਸਤਾਂ ਹੀ ਮੰਡੀ ਵਿਚੋਂ ਲਿਆਉਣੀਆਂ ਪੈਂਦੀਆਂ ਸਨ। ਖੇਤੀ ਵਿਚ ਤੇ ਘਰ ਵਿਚ ਵਰਤੋਂ ਲਈ ਟੋਕਰੇ, ਟੋਕਰੀਆਂ, ਬੋਹੀਏ, ਛਾਬੇ, ਛਿੱਕੂਆਂ ਆਦਿ ਦੀ ਲੋੜ ਪੈਂਦੀ ਸੀ। ਇਹ ਤੂਤ ਦੀਆਂ ਛਿਟੀਆਂ ਤੋਂ ਤਿਆਰ ਕੀਤੇ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਖੇਤਾਂ ਵਿਚ ਤੁਤ ਆਮ ਲਾਏ ਜਾਂਦੇ ਸਨ। ਖੂਹਾਂ ਦੀਆਂ