ਪਹਿਲਾਂ ਪਹਿਲ ਜੁਆਰ/ਚਰੀ, ਬਾਜਰੇ ਦੇ ਹਰੇ ਤੇ ਸੁੱਕੇ ਟਾਂਡਿਆਂ ਨੂੰ ਹੱਥ ਨਾਲ ਇਕ ਛੋਟੇ ਜਿਹੇ ਗੰਡਾਸੇ ਨਾਲ ਫੁੱਟ ਫੁੱਟ ਦਾ ਵੱਢ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ। ਫੇਰ ਤਿੰਨ ਕੁ ਫੁੱਟ ਦੇ ਫੱਟੇ ਤੇ ਜੜੀ ਦਾਤੀ ਨਾਲ ਚਰੀ, ਬਾਜਰਾ ਤੇ ਟਾਂਡੀ ਦੇ ਪੱਠਿਆਂ ਨੂੰ ਹੱਥ ਨਾਲ ਛੇ ਛੇ ਕੁ ਇੰਚ ਵੱਢ ਕੇ ਪਸ਼ੂਆਂ ਨੂੰ ਪਾਇਆ ਜਾਣ ਲੱਗਿਆ।
ਗੰਡਾਸੇ ਨਾਲ ਤੇ ਫੇਰ ਦਾਤੀ ਨਾਲ ਚਰੀ, ਬਾਜਰੇ ਦੇ ਪੱਠੇ ਵੱਢ ਕੇ ਪਾਉਣ ਤੋਂ ਪਿਛੋਂ ਹੱਥ ਨਾਲ ਟੋਕਾ ਕਰਨ ਵਾਲੀ ਮਸ਼ੀਨ ਹੋਂਦ ਵਿਚ ਆਈ। ਜਿਸ ਨਾਲ ਹਰੀ ਤੇ ਸੁੱਕੀ ਚਰੀ ਬਾਜਰੇ, ਮੱਕੀ ਦੀ ਟਾਂਡੀ ਦਾ ਟੋਕਾ ਕਰ ਕੇ ਪਸ਼ੂਆਂ ਨੂੰ ਪਾਇਆ ਜਾਣ ਲੱਗਿਆ।
ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਜੰਮਦਿਆਂ ਮਾਰਨ ਦਾ ਰਿਵਾਜ ਕਰ ਕੇ ਹਰ ਘਰ ਵਿਚ ਛੜੇ ਰਹਿ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਘੁੰਡ ਕੱਢਣ ਦਾ ਰਿਵਾਜ ਵੀ ਸੀ। ਇਸ ਲਈ ਜਿਸ ਘਰ ਵਿਚ ਜੇਠ ਛੜਾ ਰਹਿ ਜਾਂਦਾ ਸੀ, ਜੇਕਰ ਉਸ ਨੂੰ ਚਰੀ ਦਾ ਟੋਕਾ ਕਰਨਾ ਪੈਂਦਾ ਸੀ ਤਾਂ ਉਸ ਦੀ ਛੋਟੀ ਭਰਜਾਈ ਨੂੰ ਰੁੱਗ ਲਾਉਣ ਸਮੇਂ ਘੁੰਡ ਕੱਢਣਾ ਪੈਂਦਾ ਸੀ। ਉਸ ਸਮੇਂ ਦੀ ਬੋਲੀ ਸੁਣੋ-
ਛੜਾ ਜੇਠ ਕੁਤਰਾ ਕਰੇ,
ਘੁੰਡ ਕੱਢ ਕੇ ਚਰੀ ਦਾ ਰੁਗ ਲਾਵਾਂ।
ਸਮੇਂ ਦੇ ਗੁਜ਼ਰਨ ਨਾਲ ਜਦ ਲੋਕਾਂ ਨੇ ਮੱਕੀ ਬੀਜਣੀ ਸ਼ੁਰੂ ਕੀਤੀ, ਫੇਰ ਹਰੀ ਤੇ ਸੁੱਕੀ ਮੱਕੀ ਦੇ ਟਾਂਡਿਆਂ ਦਾ ਟੋਕਾ ਮਸ਼ੀਨਾਂ ਤੇ ਕੀਤਾ ਜਾਣ ਲੱਗਿਆ। ਚਰੀ,