Back ArrowLogo
Info
Profile

Page Image

ਗਾਉਣ ਵਾਲੇ ਘੜੇ ਨੂੰ ਇਕ ਸਾਜ਼ ਦੇ ਤੌਰ ਤੇ ਵਰਤਦੇ ਹਨ। ਘੜੇ, ਸੁਰਾਹੀਆਂ ਕਿਸੇ ਸਮੇਂ ਲੋਕਾਂ ਲਈ ਛੋਟੇ ਫਰਿੱਜ ਦਾ ਕੰਮ ਦਿੰਦੇ ਸਨ। ਸੁਰਾਹੀਆਂ ਦੀ ਸਫ਼ਰ ਵਿਚ ਵਰਤੋਂ ਕੀਤੀ ਜਾਂਦੀ ਸੀ। ਘੜੇ, ਸੁਰਾਹੀਆਂ ਵਿਚ ਬਗ਼ੈਰ ਬਿਜਲੀ ਵਰਤਿਆ ਪਾਣੀ ਠੰਡਾ ਹੋ ਜਾਂਦਾ ਸੀ। ਬੱਚੇ ਦੀ ਪੈਦਾਇਸ਼ ਸਮੇਂ ਗਰਭਵਤੀ ਇਸਤਰੀ ਦੇ ਮੰਜੇ ਕੋਲ ਪਾਣੀ ਨਾਲ ਭਰੇ ਘੜੇ ਨੂੰ ਰੱਖਣ ਦਾ ਰਿਵਾਜ ਹੈ। ਧਾਰਨਾ ਹੈ ਕਿ ਇਸ ਕਰਕੇ ਜੱਚਾ ਅਤੇ ਬੱਚਾ ਨੂੰ ਕਿਸੇ ਕਿਸਮ ਦੀ ਕੋਈ ਇਲ-ਬਲਾਅ ਨਹੀਂ ਲੱਗਦੀ। ਘੜਿਆਂ ਨੂੰ ਟੁੱਟਣ ਤੋਂ ਬਚਾਉਣ ਲਈ ਬਹੁਤ ਸੰਭਾਲ ਕੇ ਰੱਖਣਾ ਪੈਂਦਾ ਸੀ। ਜਿਸ ਕਰਕੇ ਘੜਿਆਂ ਨੂੰ ਘੜਵੰਜੀਆਂ ਤੇ ਰੱਖਿਆ ਜਾਂਦਾ ਸੀ –

'ਘੜਾ ਘੜਵੰਜੀ 'ਤੇ, ਬੁੱਢਾ ਮੰਜੀ ਤੇ'

ਘੜੇ ਦੀ ਤਰ੍ਹਾਂ ਹੀ ਬੁੱਢੇ ਬੰਦਿਆਂ ਨੂੰ ਵੀ ਸੰਭਾਲ ਕੇ ਰੱਖਣਾ ਪੈਂਦਾ ਹੈ।

ਪਹਿਲੇ ਸਮਿਆਂ ਵਿਚ ਬੜੀ ਮੁਸ਼ਕਲ ਨਾਲ ਸਾਰੇ ਪਿੰਡ ਵਿਚ ਇਕ ਦੋ ਖੂਹੀਆਂ ਹੀ ਹੁੰਦੀਆਂ ਸਨ, ਜਿਸ ਤੋਂ ਸਾਰਾ ਪਿੰਡ ਪਾਣੀ ਵਰਤਦਾ ਹੁੰਦਾ ਸੀ। ਖੂਹੀਆਂ ਵਿਚੋਂ ਪਾਣੀ ਝਿਉਰ ਡੋਲ ਨਾਲ ਜਾਂ ਚਮੜੇ ਦੇ ਬੇਕੇ ਨਾਲ ਕੱਢਦੇ ਹੁੰਦੇ ਸਨ। ਵਹਿੰਗੀਆਂ ਉਪਰ ਦੋਵੇਂ ਪਾਸੇ ਤਿੰਨ ਤਿੰਨ ਘੜੇ ਰੱਖ ਕੇ ਝਿਉਰ ਹੀ ਬਹੁਤੇ ਘਰਾਂ ਵਿਚ ਪਾਣੀ ਸਪਲਾਈ ਕਰਦੇ ਹੁੰਦੇ ਸਨ । ਪਾਣੀ ਦੀਆਂ ਭਰੀਆਂ ਚਮੜੇ ਦੀਆਂ ਮਸ਼ਕਾਂ ਨਾਲ ਵੀ ਝਿਉਰ ਲੋਕਾਂ ਦੇ ਘਰਾਂ ਵਿਚ ਰੱਖੇ ਘੜੇ ਭਰਦੇ ਹੁੰਦੇ ਸਨ। ਪਿੰਡਾਂ ਵਿਚ ਝਿਉਰਾਂ ਦੇ ਕਈ ਕਈ ਪਰਿਵਾਰ ਹੁੰਦੇ ਸਨ। ਸਾਰੇ ਪਰਿਵਾਰਾਂ ਦੇ ਬੰਦੇ, ਜਨਾਨੀਆਂ ਤੇ ਕੁੜੀਆਂ ਤੱਕ ਲੋਕਾਂ ਦੇ ਘਰਾਂ ਵਿਚ ਘੜਿਆਂ ਰਾਹੀਂ ਹੀ ਪਾਣੀ ਪਹੁੰਚਾਉਂਦੀਆਂ ਹੁੰਦੀਆਂ ਸਨ। ਉਸ ਸਮੇਂ ਦੇ ਗੀਤ ਹਨ -

54 / 361
Previous
Next