ਹੈ। ਪੈਸੇ ਵਾਲੇ ਪਰਿਵਾਰਾਂ ਦੇ ਫਰਿੱਜ ਰੱਖੇ ਹੋਏ ਹਨ, ਜਿਸ ਵਿਚ ਪਲਾਸਟਿਕ ਦੀਆਂ ਕੇਨੀਆਂ ਅਤੇ ਬੋਤਲਾਂ ਵਿਚ ਪਾਣੀ ਪਾ ਕੇ ਰੱਖਿਆ ਜਾਂਦਾ ਹੈ। ਜਿੱਥੇ ਪਹਿਲਾਂ ਹਰ ਘਰ ਵਿਚ ਪਾਣੀ ਦੇ ਕਈ ਕਈ ਘੜੇ ਰੱਖੇ ਹੁੰਦੇ ਸਨ, ਉਥੇ ਹੁਣ ਪਾਣੀ ਸਟੀਲ ਦੀਆਂ ਬਾਲਟੀਆਂ ਵਿਚ ਰੱਖਿਆ ਜਾਂਦਾ ਹੈ ਜਾਂ ਇਕ ਅੱਧ ਘੜੇ ਵਿਚ ਰੱਖਿਆ ਜਾਂਦਾ ਹੈ। ਜਿਥੇ ਪਹਿਲੇ ਘੜੇ ਤੋਂ ਬਿਨਾਂ ਪਾਣੀ ਦਾ ਕਿਆਸ ਹੀ ਨਹੀਂ ਕੀਤਾ ਜਾ ਸਕਦਾ ਸੀ, ਉਥੇ ਹੁਣ ਸਾਡੀ ਰੋਜ਼ ਦੀ ਵਰਤੋਂ ਵਿਚ ਘੜੇ ਦੀ ਵਰਤੋਂ ਨਾਮਾਤਰ ਰਹਿ ਗਈ ਹੈ।
0
ਈਨੂੰ
ਈਨੂੰ ਸਿਰ ਤੇ ਰੱਖਣ ਵਾਲੀ 6 ਕੁ ਇੰਚ ਗੋਲ ਚੱਕਰ ਵਿਚ ਬਣੀ ਇਕ ਵਸਤੂ ਹੁੰਦੀ ਸੀ, ਜਿਸ ਨੂੰ ਸਿਰ ਤੇ ਰੱਖ ਕੇ ਹੀ ਮੁਟਿਆਰਾਂ, ਜਨਾਨੀਆਂ, ਬੁੜੀਆਂ ਘੜਿਆਂ ਨਾਲ ਘਰ ਵਰਤਣ ਲਈ ਪਾਣੀ ਢੋਹਦੀਆਂ ਸਨ। ਪਹਿਲੇ ਸਮਿਆਂ ਵਿਚ ਜੋ ਵੀ ਵਸਤ ਸਿਰ ਤੇ ਰੱਖ ਕੇ ਢੋਈ ਜਾਂਦੀ ਸੀ, ਉਸ ਲਈ ਈਨੂੰ ਦੀ ਵਰਤੋਂ ਕੀਤੀ ਜਾਂਦੀ ਸੀ। ਖੇਤ ਰੋਟੀ ਲੈ ਕੇ ਜਾਣ ਸਮੇਂ ਲੱਸੀ ਵਾਲੀ ਬਲ੍ਹਣੀ, ਡੱਕਰੇ ਹੇਠ ਈਨੂੰ ਰੱਖਿਆ ਜਾਂਦਾ ਸੀ। ਬਾਹਰੋਂ ਕੂੰਡੇ, ਟੋਕਰਿਆਂ ਵਿਚ ਮਿੱਟੀ ਢੋਣ ਸਮੇਂ ਜਨਾਨੀਆਂ ਈਨੂੰ ਸਿਰ ਤੇ ਰੱਖਦੀਆਂ ਸਨ। ਗੋਹਾ ਕੂੜਾ ਕਰਨ ਸਮੇਂ ਈਨੂੰ ਟੋਕਰੇ ਹੇਠ ਰੱਖਿਆ ਜਾਂਦਾ ਸੀ। ਘਰ ਬਣਾਉਣ ਸਮੇਂ ਜਦ ਸਿਰ ਤੇ ਗਾਰਾ ਢੋਂਦੇ ਸਨ/ਹਨ, ਈਨੂੰ ਕੁੰਡੇ ਹੇਠ ਰੱਖਿਆ ਜਾਂਦਾ ਸੀ/ਹੈ। ਪਿੜਾਂ ਵਿੱਚੋਂ ਦਾਣੇ ਤੇ ਨੀਰਾ ਢੋਣ ਸਮੇਂ ਬੰਦੇ ਸਿਰ ਉਪਰ ਮੋਟੇ ਜਿਹੇ ਕੱਪੜੇ ਦਾ ਮੜਾਸਾ ਮਾਰਦੇ ਹੁੰਦੇ ਸਨ, ਜਿਹੜਾ ਇਕ ਕਿਸਮ ਦਾ ਈਨੂੰ ਦਾ ਹੀ ਢਿੱਲਾ ਜਿਹਾ ਰੂਪ ਹੁੰਦਾ ਸੀ।