ਦਾਜ ਦੇ ਈਨੂੰ ਬਣਾਉਣ ਲਈ ਕਣਕ ਦਾ ਨਾੜ/ਮੁਜ ਲਈ ਜਾਂਦੀ ਸੀ। ਮੁੰਜ ਨੂੰ 6 ਕੁ ਇੰਚ ਗੋਲ ਆਕਾਰ ਵਿਚ ਤੇ 3 ਕੁ ਇੰਚ ਚੌੜਾਈ ਵਿਚ ਰੰਗਦਾਰ ਸੂਤ ਦੀ ਰੱਸੀ ਨਾਲ ਜਾਂ ਲੱਗੜੀ ਨਾਲ ਗੁੰਦਿਆ/ਮੜਿਆ ਜਾਂਦਾ ਸੀ । ਈਨੂੰ ਦੀ ਚੌੜਾਈ ਵਾਲੇ ਪਾਸੇ ਕੋਈ ਕੌਡੀਆਂ ਪੁੱਠੀਆਂ ਕਰ ਕੇ ਲਾ ਲੈਂਦੀ ਸੀ। ਕੋਈ ਸਿਤਾਰੇ ਜੜ ਲੈਂਦੀ ਸੀ। ਈਨੂੰ ਬਣਨ ਪਿਛੋਂ ਈਨੂੰ ਨਾਲ 4/5 ਲੋਗੜੀ ਦੇ ਵੱਖ ਵੱਖ ਰੰਗ ਦੀਆਂ ਡੇਢ ਕੁ ਫੁੱਟ ਦੀਆਂ ਡੋਰਾਂ ਵੱਟ ਕੇ ਬੰਨ੍ਹ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਡੋਰਾਂ ਦੇ ਅਖੀਰ ਤੇ ਫੁੱਲ ਲਾਏ ਜਾਂਦੇ ਸਨ। ਈਨੂੰ ਨੂੰ ਸਿਰ ਤੇ ਰੱਖਣ ਤੇ ਇਹ ਫੁੱਲ ਵਾਲੀਆਂ ਡੋਰਾਂ ਮੁਟਿਆਰਾਂ ਦੀਆਂ ਧੌਣਾਂ ਉਪਰ ਲਟਕਦੀਆਂ ਹੁੰਦੀਆਂ ਸਨ।
ਤੇਰੀ ਧੌਣ ਤੇ ਲਮਕਦਾ ਜਾਵਾਂ,
ਲੋਗੜੀ ਦਾ ਫੁੱਲ ਬਣ ਕੇ।
ਜਿਹੜੇ ਈਨੂੰ ਆਮ ਵਰਤਣ ਲਈ ਬਣਾਏ ਜਾਂਦੇ ਸਨ, ਉਨ੍ਹਾਂ ਨੂੰ ਸਣ ਦੀ ਰੱਸੀ ਨਾਲ ਮੜ੍ਹਿਆ ਜਾਂਦਾ ਸੀ । ਈਨੂੰ ਲੀਰਾਂ ਦੇ ਵੀ ਬਣਾਏ ਜਾਂਦੇ ਸਨ। ਹੁਣ ਈਨੂੰ ਦਾਜ ਦਾ ਹਿੱਸਾ ਹੀ ਨਹੀਂ ਰਿਹਾ। ਘਰ ਘਰ ਨਲਕੇ ਜਾਂ ਵਾਟਰ ਵਰਕਸ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ। ਏਸ ਲਈ ਮੁਟਿਆਰਾਂ ਦਾ ਘੜਿਆਂ ਹੇਠ ਈਨੂੰ ਰੱਖ ਕੇ ਪਾਣੀ ਢੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਖੇਤੀਂ ਰੋਟੀ, ਜੇਕਰ ਲੋੜ ਪਵੇ ਤਾਂ ਬੰਦੇ ਲੈ ਕੇ ਜਾਂਦੇ ਹਨ। ਲੱਸੀ ਦੀ ਥਾਂ ਲੋਕ ਹੁਣ ਚਾਹ ਪੀਂਦੇ ਹਨ, ਜੋ ਡੋਲੂਆਂ ਵਿਚ ਜਾਂਦੀ ਹੈ। ਏਸ ਲਈ ਈਨੂੰਆਂ ਦੀ ਬਲ੍ਹਣੀਆਂ, ਝੱਕਰਿਆਂ ਹੇਠ ਵਰਤੋਂ ਕੀਹਨੇ ਕਰਨੀ ਹੈ? ਹਾਂ, ਗੋਹਾ ਕੂੜਾ ਕਰਨ ਸਮੇਂ, ਬਿਲਡਿੰਗਾਂ ਦੀ ਉਸਾਰੀ ਸਮੇਂ ਕੂੰਡਿਆਂ, ਟੋਕਰਿਆਂ ਹੇਠ ਈਨੂੰ ਜ਼ਰੂਰ ਰੱਖੇ ਜਾਂਦੇ ਹਨ। ਇਹ ਈਨੂੰ ਪੁਰਾਣੇ ਕਪੜਿਆਂ ਦੇ ਬਣਾਏ ਜਾਂਦੇ ਹਨ। ਇਨ੍ਹਾਂ ਈਨੂੰਆਂ ਵਿਚ ਨਾ ਕਣਕ ਦੇ ਨਾੜ ਦੀ ਤੇ ਨਾ ਹੀ ਮੁਜ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਈਨੂੰ ਆਕਾਰ ਵਿਚ ਥੋੜ੍ਹੇ ਵੱਡੇ ਹੁੰਦੇ ਹਨ। ਇਨ੍ਹਾ ਈਨੂੰਆਂ ਦੇ ਚੌੜਾਈ ਲੈਟ ਕਨੇ ਨਹੀਂ ਕੱਢੇ ਜਾਂਦੇ। ਇਨ੍ਹਾ ਈਨੂੰਆਂ ਨੂੰ ਸੂਤ ਦੀ ਰੱਸੀ ਜਾਂ ਲੋਗੜੀ ਨਾਲ ਗੁੰਦਣ, ਮੜ੍ਹਣ ਦੀ ਥਾਂ ਸਣ ਦੀ ਰੱਸੀ ਜਾਂ ਲੀਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਈਨੂੰਆਂ ਦੀ ਪ੍ਰਧਾਨਤਾ ਦਾ ਯੁੱਗ ਹੁਣ ਖ਼ਤਮ ਹੋ ਗਿਆ ਹੈ।
0
ਕੂੰਡਾ, ਘੋਟਣਾ
ਕੂੰਡੇ ਕਈ ਕਿਸਮ ਦੇ ਹੁੰਦੇ ਸਨ/ਹਨ। ਕੂੰਡੇ ਕਈ ਆਕਾਰ ਦੇ ਹੁੰਦੇ ਹਨ। ਇਕ ਕੂੰਡਾ ਲੋਹੇ ਦਾ ਹੁੰਦਾ ਹੈ, ਜਿਸ ਨੂੰ ਕਈ ਇਲਾਕਿਆਂ ਵਿਚ ਕੜਾਹੀਆ, ਬੱਠਲ, ਤਗਾਰ, ਤਸਲਾ ਵੀ ਕਹਿੰਦੇ ਸਨ/ਹਨ। ਇਹ ਕੂੰਡੇ ਮਿੱਟੀ ਢੋਣ ਲਈ ਵਰਤੇ ਜਾਂਦੇ