ਹਨ। ਗੋਹਾ ਕੂੜਾ ਕਰਨ ਲਈ ਵਰਤੇ ਜਾਂਦੇ ਸਨ/ਹਨ । ਪਾਣੀ ਪਾਉਣ ਲਈ ਵਰਤੇ ਜਾਂਦੇ ਸਨ/ਹਨ। ਪਸ਼ੂਆਂ ਨੂੰ ਪਾਣੀ ਪਿਆਉਣ ਲਈ ਵਰਤੇ ਜਾਂਦੇ ਸਨ/ਹਨ। ਛੋਟੇ ਬੱਚਿਆਂ ਨੂੰ ਵਿਚ ਬਿਠਾ ਕੇ ਨੁਹਾਉਣ ਲਈ ਵਰਤੇ ਜਾਂਦੇ ਹਨ। ਸ਼ਰਾਬ ਕੱਢਣ ਤੇ ਅਰਕ ਕੱਢਣ ਲਈ ਵੀ ਕੁੰਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਲਲਾਰੀ ਵੀ ਕੱਪੜੇ ਰੰਗਣ ਲਈ ਕੂੰਡਿਆਂ ਦੀ ਵਰਤੋਂ ਕਰਦੇ ਹਨ। ਜੁਲਾਹੇ ਤਾਣੀ ਨੂੰ ਪਾਣ ਦੇਣ ਸਮੇਂ ਵੀ ਕੂੰਡੇ ਦੀ ਵਰਤੋਂ ਕਰਦੇ ਹਨ। ਏਸ ਤਰ੍ਹਾਂ ਲੋਹੇ ਵਾਲਾ ਕੂੰਡਾ ਬਹੁਮੰਤਵੀ ਕੰਮ ਦਿੰਦਾ ਸੀ। ਮਿੱਟੀ ਦਾ ਬਣਿਆ ਹੋਇਆ ਕੂੰਡਾ ਵੀ ਹੁੰਦਾ ਸੀ। ਇਹ ਵੀ ਪਾਣੀ ਲਈ ਵਰਤਿਆ ਜਾਂਦਾ ਹੈ/ਸੀ। ਮਿੱਟੀ ਦੇ ਛੋਟੇ ਕੂੰਡੇ ਨੂੰ ਕੂੰਡੀ ਕਹਿੰਦੇ ਸਨ। ਏਸ ਕੂੰਡੀ ਨੂੰ ਦੁੱਧ/ਲੱਸੀ ਵਾਲੀ ਚਾਟੀ ਨੂੰ ਢਕਣ ਲਈ ਵਰਤਿਆ ਜਾਂਦਾ ਸੀ। ਵਿਆਹ ਸ਼ਾਦੀਆਂ ਵਿਚ ਏਸ ਕੂੰਡੀ ਵਿਚ ਲੱਡੂ ਜਲੇਬੀਆਂ ਪਾ ਕੇ ਜੰਨ ਤੇ ਮੇਲ ਨੂੰ ਵਰਤਾਉਂਦੇ ਹੁੰਦੇ ਸਨ। ਏਸ ਤਰ੍ਹਾਂ ਮਿੱਟੀ ਦੇ ਕੂੰਡੇ ਕੁੰਡੀਆਂ ਤੋਂ ਵੀ ਕਈ ਕਿਸਮ ਦੇ ਕੰਮ ਲਏ ਜਾਂਦੇ ਸਨ। ਕੂੰਡੇ, ਕੂੰਡੀਆਂ ਨਾਲ ਕਈ ਅਖਾਣ, ਮੁਹਾਵਰੇ ਵੀ ਜੁੜੇ ਹੋਏ ਹਨ। ਕਿਸੇ ਦੀ ਬਹੁਤੀ ਕੁੱਟ ਮਾਰ ਕਰ ਦੇਣੀ, ਬਹੁਤਾ ਨੁਕਸਾਨ ਪਹੁੰਚਾ ਦੇਣ ਨੂੰ 'ਕੂੰਡਾ ਕਰਨਾ' ਕਹਿੰਦੇ ਹਨ। ਕਿਸੇ ਚੀਜ਼ ਵਸਤ ਨੂੰ ਮੁਕਾ ਦੇਣ ਨੂੰ 'ਕੂੰਡਾ ਮੂਧਾ ਕਰਨਾ' ਕਹਿੰਦੇ ਹਨ।
ਪਰ ਅੱਜ ਮੈਂ ਤੁਹਾਡੇ ਨਾਲ ਮਿੱਟੀ ਦੇ ਬਣੇ ਉਸ ਕੂੰਡੇ ਦਾ ਜ਼ਿਕਰ ਕਰਨ ਲੱਗਾ ਹਾਂ, ਜਿਸ ਕੂੰਡੇ ਵਿਚ ਘੋਟਣੇ ਨਾਲ ਲੂਣ, ਮਿਰਚਾਂ, ਮਸਾਲਾ, ਚੱਟਣੀ, ਢੰਡਿਆਈ, ਸਰਦਾਈ, ਭੰਗ, ਸੁੱਖਾ ਰਗੜਿਆ ਜਾਂਦਾ ਸੀ। ਏਸ ਕੂੰਡੇ ਨੂੰ ਕਈ ਇਲਾਕਿਆਂ ਵਿਚ ਦੁਸਹਿਰਾ ਵੀ ਕਹਿੰਦੇ ਸਨ। ਘੋਟਣੇ ਨਿੰਮ ਦੀ ਲੱਕੜ ਦੇ ਬਣਾਏ ਜਾਂਦੇ ਸਨ। ਘੋਟਣੇ ਛੋਟੇ ਵੀ ਹੁੰਦੇ ਸਨ, ਬੜੇ ਵੀ ਹੁੰਦੇ ਸਨ। ਛੋਟੇ ਘੋਟਣੇ ਘਰਾਂ ਵਿਚ ਲੂਣ, ਮਿਰਚ, ਮਸਾਲੇ, ਚਟਣੀ, ਢੰਡਿਆਈ, ਸਰਦਾਈ ਬਣਾਉਣ ਲਈ ਵਰਤੇ ਜਾਂਦੇ