ਸਨ। ਬੜੇ ਘੋਟਣੇ ਨਹਿੰਗ ਸਿੰਘ ਸੁੱਖਾ, ਭੰਗ ਘਟਣ ਸਮੇਂ ਵਰਤਦੇ ਸਨ। ਨਹਿੰਗ ਸਿੰਘਾਂ ਦੇ ਘੋਟਣਿਆਂ ਨਾਲ ਆਮ ਤੌਰ ਤੇ ਘੁੰਗਰੂ ਵੀ ਬੰਨ੍ਹੇ ਹੁੰਦੇ ਸਨ। ਘੋਟਣਿਆਂ ਤੋਂ ਕਈ ਵੇਰ ਭੂੰਡ ਆਸ਼ਕਾਂ ਨੂੰ ਕੁੱਟਣ ਦਾ ਕੰਮ ਵੀ ਲਿਆ ਜਾਂਦਾ ਸੀ-
ਕੋਈ ਲੂਣ ਘੋਟਣਾ ਮਾਰੂ,
ਗਲੀਆਂ ਦਾ ਖਹਿੜਾ ਛੱਡ ਦੇ।
ਕਈ ਨੂੰਹਾਂ ਅੜਬ ਸੱਸਾਂ ਦੀ ਅੜਬਾਈ ਕੱਢਣ ਲਈ ਤੇ ਆਨੇ ਵਾਲੀ ਥਾਂ ਤੇ ਲਿਆਉਣ ਲਈ ਆਪਣੇ ਬਾਬਲ ਤੋਂ ਨਿੰਮ ਦੇ ਘੋਟਣੇ ਦੀ ਮੰਗ ਵੀ ਕਰਦੀਆਂ ਹੁੰਦੀਆਂ ਸਨ-
ਸੱਸ ਕੁੱਟਣੀ ਪੈਣੀ ਬਾਪੂ,
ਨਿੰਮ ਦਾ ਘੜਾ ਦੇ ਘੋਟਣਾ।
ਅਮਰ ਨੂਰੀ ਗਾਇਕਾ ਦਾ ਗਾਇਆ ਹੋਇਆ ਇਕ ਮਸ਼ਹੂਰ ਗੀਤ ਹੈ, ਜਿਸ ਗੀਤ ਵਿਚ ਉਹ ਆਪਣੇ ਪਤੀ, ਜਿਸ ਦਾ ਨਾਂ ਨਛੱਤਰ ਹੈ, ਤੋਂ ਬਾਜ਼ਾਰ ਵਿਚੋਂ ਬਹੁਤ ਸਾਰੀਆਂ ਚੀਜ਼ਾਂ, ਵਸਤਾਂ ਖਰੀਦਣ ਦੀ ਮੰਗ ਕਰਦੀ ਹੈ, ਜਿਨ੍ਹਾਂ ਵਸਤਾਂ ਵਿਚ ਇਕ ਵਸਤ ਘੋਟਣੇ ਦੀ ਵੀ ਹੈ-
ਨਛੱਤਰਾ ਸੱਸ ਕੁੱਟਣੀ,
ਇਕ ਨਿੰਮ ਦਾ ਘੋਟਣਾ ਲਿਆਵੀਂ।
ਪੁਲਿਸ ਵਾਲੇ ਕਿਸੇ ਦੋਸ਼ੀ ਤੋਂ ਦੇਸ਼ ਮਨਵਾਉਣ ਲਈ ਵੀ ਘੋਟਣੇ ਲਾਉਣ ਦੀ ਵਰਤੋਂ ਕਰਦੇ ਹਨ।
ਕੂੰਡਾ ਬਣਾਉਣ ਲਈ ਗੋਈ ਮਿੱਟੀ ਲਈ ਜਾਂਦੀ ਸੀ। ਇਸ ਮਿੱਟੀ ਨੂੰ ਚੱਕ ਉਪਰ ਰੱਖ ਕੇ ਘੁਮਾਰ ਕੂੰਡਾ ਡੌਲਦਾ ਸੀ। ਚੱਕ ਉਪਰ ਡੋਲੇ ਹੋਏ ਕੂੰਡੇ ਨੂੰ ਇਕ ਧਾਗੇ ਨਾਲ ਕੱਟ ਕੇ ਚੱਕ ਤੋਂ ਲਾਹੁੰਦੇ ਸਨ। ਕੂੰਡੇ ਨੂੰ ਮਜ਼ਬੂਤੀ ਦੇਣ ਲਈ ਇਕ ਹੱਥ ਵਿਚ ਮਿੱਟੀ ਦੀ ਬਣੀ ਦਰਨੀ ਨੂੰ ਫੜ੍ਹ ਕੇ ਤੇ ਦੂਜੇ ਹੱਥ ਵਿਚ ਮਿੱਟੀ ਦੀ ਹੀ ਬਣੀ ਛੋਟੀ ਜਿਹੀ ਥਾਪੀ ਨਾਲ ਹੌਲੀ-ਹੌਲੀ ਕੁਟਿਆ ਜਾਂਦਾ ਸੀ। ਕੂੰਡਾ ਗੋਲ ਆਕਾਰ ਦਾ ਹੁੰਦਾ ਸੀ/ਹੈ। ਇਸ ਦੀ ਗੁਲਾਈ ਹੇਠੋਂ ਘੱਟ ਹੁੰਦੀ ਸੀ। ਜਿਉਂ ਜਿਉਂ ਉਪਰ ਨੂੰ ਜਾਂਦਾ ਸੀ, ਉਸ ਦੀ ਗੁਲਾਈ ਵਧਦੀ ਜਾਂਦੀ ਸੀ। ਕੰਡੇ ਬਾਹਰ ਨੂੰ ਮੁੜੇ ਹੁੰਦੇ ਸਨ। ਕੂੰਡੇ ਦੇ ਹੇਠਲੇ ਅੰਦਰਲੇ ਹਿੱਸੇ ਵਿਚ ਪੱਥਰ ਦੇ ਛੋਟੇ ਛੋਟੇ ਟੁਕੜੇ ਲੱਗੇ ਹੁੰਦੇ ਸਨ। ਕੂੰਡੇ ਵਿਚ ਜਿਹੜੀ ਵਸਤ ਪਾਈ ਜਾਂਦੀ ਸੀ, ਉਸ ਨੂੰ ਘੋਟਣੇ ਨਾਲ ਕੁੱਟਣ/ਰਗੜਨ ਵਿਚ ਇਹ ਪੱਥਰ ਦੇ ਟੁਕੜੇ ਹੀ ਸਹਾਈ ਹੁੰਦੇ ਸਨ।
ਕੂੰਡੇ ਨੂੰ ਸੁਕਾ ਕੇ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ। ਏਸ ਤਰ੍ਹਾਂ ਕੁੰਡਾ ਬਣਦਾ ਸੀ। ਘੋਟਣਾ ਆਮ ਤੌਰ 'ਤੇ 4 ਕੁ ਫੁੱਟ ਲੰਮਾ ਗੋਲ ਅਕਾਰ ਦਾ ਹੁੰਦਾ