Back ArrowLogo
Info
Profile

ਸੀ, ਜਿਸ ਨੂੰ ਪਿੰਡ ਦਾ ਤਰਖਾਣ ਬਣਾ ਕੇ ਦਿੰਦਾ ਸੀ । ਹੁਣ ਲੂਣ, ਮਿਰਚਾਂ, ਮਸਾਲੇ ਬਜ਼ਾਰ ਵਿਚੋਂ ਪੀਸੇ ਪਿਸਾਏ ਹੀ ਮਿਲ ਜਾਂਦੇ ਹਨ। ਢੰਡਿਆਈ, ਸਰਦਾਈ ਹੁਣ ਕੋਈ ਪੀਂਦਾ ਹੀ ਨਹੀਂ। ਨਹਿੰਗ ਸਿੰਘ ਆਪਣੀ ਭੰਗ, ਸੁੱਖਾ ਹੁਣ ਪੱਥਰ ਦੇ ਕੂੰਡਿਆਂ ਵਿਚ ਰਗੜਦੇ ਹਨ। ਜਿਹੜੇ ਪਰਿਵਾਰਾਂ ਕੋਲੋਂ ਕੂੰਡੇ ਹਨ ਵੀ, ਉਹ ਵੀ ਬਹੁਤੇ ਪੱਥਰ ਦੇ ਹੀ ਹਨ। ਰਗੜ ਰਗੜਾਈ ਦਾ ਜ਼ਿਆਦਾ ਕੰਮ ਹੁਣ ਬਹੁਤ ਘਰਾਂ ਵਿਚ ਮਿਕਸੀ ਤੋਂ ਲਿਆ ਜਾਂਦਾ ਹੈ। ਹੁਣ ਕੂੰਡੇ, ਘੋਟਣਿਆਂ ਦੀ ਵਰਤੋਂ ਘਰਾਂ ਵਿਚ ਨਾ ਦੇ ਬਰਾਬਰ ਹੀ ਰਹਿ ਗਈ ਹੈ।

0

ਓਟੇ/ਕੰਧੋਲੀ

ਘਰਾਂ ਦੀਆਂ ਕੰਧਾਂ ਦੇ ਨਾਲ ਜਾਂ ਵਿਹੜੇ ਵਿਚ ਚਾਰ/ਪੰਜ ਕੁ ਫੁੱਟ ਉੱਚੀ, ਪੰਜ ਛੇ ਕੁ ਫੁੱਟ ਲੰਮੀ ਦੋ/ਤਿੰਨ ਕੁ ਫੁੱਟ ਚੌੜੀ ਤੁੜੀ ਮਿੱਟੀ ਨਾਲ ਤਿੰਨ/ਚਾਰ ਕੁ ਇੰਚ ਮੋਟੀ ਝਰੋਖੇ ਰੱਖ ਕੇ ਬਣਾਈ ਦੋ ਪਾਸੇ ਜਾਂ ਤਿੰਨ ਪਾਸੇ ਵਲਗਣ ਨੂੰ ਓਟਾ ਕਹਿੰਦੇ ਸਨ, ਜਿਥੇ ਬੈਠ ਕੇ ਜਨਾਨੀਆਂ ਰੋਟੀ ਟੁੱਕ/ਚੁੱਲ੍ਹੇ ਚੌਕੇ ਦਾ ਕੰਮ ਪਰਦੇ ਨਾਲ ਕਰਦੀਆਂ ਸਨ। ਸਿਆਣਿਆਂ ਨੇ ਵੀ ਕਿਹਾ ਹੈ ਕਿ ਭੋਜਨ ਬਣਾਉਣ ਭਜਨ ਕਰਨ ਅਤੇ ਇਸਤਰੀਆਂ ਲਈ ਪਰਦਾ ਜ਼ਰੂਰੀ ਹੈ –

ਭੋਜਨ, ਭਜਨ ਔਰ ਨਾਰੀ,

ਤੀਨੋਂ ਪਰਦੇ ਕੇ ਅਧਿਕਾਰੀ।

ਓਟੇ ਦੇ ਓਹਲੇ ਕੰਮ ਕਰਦੀ ਜਨਾਨੀ, ਬਹੂ, ਕੁੜੀ, ਬੁੜੀ ਘਰ ਦੀ ਨਿਗਰਾਨੀ ਵੀ ਕਰਦੀ ਰਹਿੰਦੀ ਸੀ। ਆਮ ਤੌਰ ਤੇ ਓਟੇ ਦੇ ਖੂੰਜੇ ਵਿਚ ਚੁਰ ਬਣਾਈ ਹੁੰਦੀ ਸੀ ਤੇ ਦੂਜੇ ਪਾਸੇ ਚੁਲ੍ਹਾ ਬਣਾਇਆ ਹੁੰਦਾ ਸੀ। ਕਈ ਓਟਿਆਂ ਵਿਚ 'ਕੱਲੀ ਚੁਰ ਖੂੰਜੇ ਵਿਚ ਬਣਾਈ ਹੁੰਦੀ ਸੀ ਤੇ ਚੁਲ੍ਹਾਂ ਓਟੇ ਦੀ ਕੰਧ ਦੇ ਸ਼ੁਰੂ ਵਿਚ ਬਣਾਇਆ ਜਾਂਦਾ ਸੀ ਤਾਂ ਜੋ ਜਨਾਨੀਆਂ ਚੁਰ ਅਤੇ ਚੁੱਲ੍ਹੇ ਤੇ ਨਾਲ ਨਾਲ ਕੰਮ ਕਰ ਸਕਣ। ਚੁਰ ਉਪਰ ਤਵੀ ਰੱਖ ਕੇ ਰੋਟੀਆਂ ਬਣਾਈਆਂ ਜਾਂਦੀਆਂ ਸਨ।

Page Image

ਕੜਾਹੀ ਰੱਖ ਕੇ ਘਰਾਂ ਦੀਆਂ ਹੋਰ ਖਾਣ ਪੀਣ ਵਾਲੀਆਂ

62 / 361
Previous
Next