ਉਸਾਰੀ ਕਰ ਲਈ ਜਾਂਦੀ ਸੀ। ਇਕ ਪਾਸਾ ਓਟੇ ਦੇ ਅੰਦਰ ਜਾਣ ਲਈ ਰਹਿ ਜਾਂਦਾ ਸੀ। ਕਈ ਓਟੇ ਕੰਧਾਂ ਤੋਂ ਦੂਰ ਵੀ ਬਣੇ ਹੁੰਦੇ ਸਨ। ਉਨ੍ਹਾਂ ਦੀ ਉਸਾਰੀ ਦੋ ਪਾਸੇ ਵੀ ਤੇ ਤਿੰਨ ਪਾਸੇ ਵੀ ਕੀਤੀ ਹੁੰਦੀ ਸੀ। ਦੋ ਪਾਸਿਆਂ ਵਾਲੇ ਓਟਿਆਂ ਦੀ ਸ਼ੇਪ (ਸ਼ਕਲ) ਅੰਗਰੇਜ਼ੀ ਦੇ ਸ਼ਬਦ ਐਲ ਵਰਗੀ ਹੁੰਦੀ ਸੀ।
ਓਟੇ ਦੀ ਦੀਵਾਰ ਆਮ ਤੌਰ ਤੇ ਤਿੰਨ/ਚਾਰ ਕੁ ਇੰਚ ਮੋਟੀ ਹੁੰਦੀ ਸੀ। ਏਸ ਦੇ ਹੇਠਲੇ ਫੁੱਟ ਕੁ ਹਿੱਸੇ ਦੀ ਠੋਸ ਉਸਾਰੀ ਕੀਤੀ ਹੁੰਦੀ ਸੀ, ਕਿਉਂ ਜੋ ਏਸ ਦੇ ਨਾਲ ਚੁਰਾਂ ਅਤੇ ਚੁਲ੍ਹੇ ਬਣਾਉਣੇ ਹੁੰਦੇ ਸਨ। ਉਸਾਰੀ ਓਨੀ ਕੁ ਕੀਤੀ ਜਾਂਦੀ ਸੀ, ਜਿੰਨੀ ਖੜ੍ਹੀ ਰਹਿ ਸਕੇ। ਜਦ ਇਹ ਉਸਾਰੀ ਸੁੱਕ ਜਾਂਦੀ ਸੀ, ਏਸ ਤੇ ਫੇਰ ਅਗਲੀ ਉਸਾਰੀ ਕੀਤੀ ਜਾਂਦੀ ਸੀ। ਏਸ ਉਸਾਰੀ ਵਿਚ ਭਾਂਤ ਭਾਂਤ ਦੀ ਕਿਸਮ ਦੇ ਝਰੋਖੇ/ਮੋਰੀਆਂ ਸਲਵਾੜ ਦੀਆਂ ਪੋਰੀਆਂ ਵਿਚ ਰੱਖ ਕੇ ਬਣਾਈਆਂ ਜਾਂਦੀਆਂ ਸਨ। ਇਹ ਮੋਰੀਆਂ ਹਵਾ ਆਉਣ ਲਈ ਰੱਖੀਆਂ ਜਾਂਦੀਆਂ ਸਨ। ਜਦ ਇਹ ਉਸਾਰੀ ਸੁੱਕ ਜਾਂਦੀ ਸੀ, ਏਸ ਉਪਰ ਫੇਰ ਅਗਲੀ ਉਸਾਰੀ ਕੀਤੀ ਜਾਂਦੀ ਸੀ। ਏਸ ਤਰ੍ਹਾਂ ਕਰ ਕੇ ਇਨ੍ਹਾਂ ਓਟਿਆਂ ਦੀ ਚਾਰ/ਪੰਜ ਕੁ ਫੁੱਟ ਤੱਕ ਉਸਾਰੀ ਕੀਤੀ ਜਾਂਦੀ ਸੀ । ਤੂੜੀ ਮਿੱਟੀ ਦੀ ਉਸਾਰੀ ਤੋਂ ਪਿਛੋਂ ਏਸ ਉਪਰ ਫੇਰ ਬਿਗੈਰ ਤੁੜੀ ਵਾਲੀ ਮਿੱਟੀ ਪਤਲੀ ਪਤਲੀ ਫੇਰੀ ਜਾਂਦੀ ਸੀ, ਜਿਸ ਨਾਲ ਓਟੇ ਦੀ ਉਸਾਰੀ ਬਿਲਕੁਲ ਸਾਫ਼ ਹੋ ਜਾਂਦੀ ਸੀ । ਫੇਰ ਓਟੇ ਨੂੰ ਪਾਂਡੂ ਮਿੱਟੀ ਦਾ ਪਰੋਲਾ ਫੇਰ ਕੇ ਚਮਕਾ ਦਿੱਤਾ ਜਾਂਦਾ ਸੀ। ਪਰੋਲੇ ਤੋਂ ਬਾਅਦ ਕਈ ਓਟਿਆਂ ਤੇ ਲਾਜਵਰ ਰੰਗ ਨਾਲ ਵੇਲ੍ਹ ਬੂਟੇ ਵੀ ਪਾ ਲੈਂਦੇ ਸਨ। ਕਈ ਤਰ੍ਹਾਂ ਤਰ੍ਹਾਂ ਦੇ ਹਾਸ਼ੀਏ ਬਣਾ ਦਿੰਦੀਆਂ ਸਨ। ਚਿੜੀਆਂ, ਜਨੌਰਾਂ ਅਤੇ ਬੱਚਿਆਂ ਦੀਆਂ ਮੂਰਤਾਂ ਬਣਾ ਦਿੰਦੀਆਂ ਸਨ।
ਹੁਣ ਬਹੁਤੇ ਘਰ ਪੱਕੇ ਹਨ। ਰਸੋਈਆਂ ਵੱਖਰੀਆਂ ਬਣਾਈਆਂ ਜਾਂਦੀਆਂ ਹਨ। ਹੁਣ ਜੇ ਕਰ ਕਿਸੇ ਦੇ ਘਰ ਓਟੇ ਬਣੇ ਵੀ ਹੁੰਦੇ ਹਨ, ਉਹ ਪੱਕੀਆਂ ਇੱਟਾਂ ਨਾਲ ਬਣੇ ਹੁੰਦੇ ਹਨ। ਕੱਚੀ ਮਿੱਟੀ ਦੀ ਮਹਿਕ ਵਾਲੇ ਉਹ ਓਟੇ ਮੁਕਤਸਰ, ਫੀਰੋਜ਼ਪੁਰ ਜ਼ਿਲ੍ਹਿਆਂ ਦੇ ਪਛੜੇ ਪਿੰਡਾਂ ਵਿਚ ਅਜੇ ਵੀ ਮਿਲ ਜਾਂਦੇ ਹਨ। ਹੁਣ ਦੀਆਂ ਬਹੁਤੀਆਂ ਮੁਟਿਆਰਾਂ ਤਾਂ ਚੁੱਲ੍ਹੇ ਬੈਠ ਕੇ ਰਾਜ਼ੀ ਨਹੀਂ। ਗੈਸ ਜਾਂ ਗੋਬਰ ਗੈਸ ਨਾਲ ਕੰਮ ਕਰਕੇ ਰਾਜ਼ੀ ਹਨ-
ਚੁੱਲ੍ਹੇ ਅੱਗੇ ਮਾਹੀ ਵੇ,
ਪੈਂਦਾ ਜੀਅ ਕਾਹਲਾ ਢੋਲਾ।
0
ਉੱਖਲੀ, ਮੋਹਲਾ
ਉੱਖਲੀ ਲੱਕੜ ਦੀ ਵੀ ਬਣਾਈ ਜਾਂਦੀ ਸੀ, ਉੱਖਲੀ ਇੱਟਾਂ ਤੇ ਸੀਮਿੰਟ ਨਾਲ ਵੀ ਬਣਾਈ ਜਾਂਦੀ ਸੀ। ਉੱਖਲੀ ਪੱਥਰ ਦੀ ਬਣੀ ਬਣਾਈ ਵੀ ਮਿਲ ਜਾਂਦੀ ਸੀ।