ਰਾਹੀਂ ਹੀ ਚਰ੍ਹੀ, ਬਾਜਰਾ, ਮੱਕੀ, ਬਰਸੀਨ, ਚਟਾਲਾ ਜਾਂ ਹੋਰ ਚਾਰੇ ਦਾ ਟੋਕਾ ਕਰਨ ਲਈ ਰੁੱਗ ਲਾਇਆ ਜਾਂਦਾ ਸੀ। ਮਸ਼ੀਨ ਦੇ ਅੰਦਰ ਲੱਗੇ ਵੇਲਨੇ ਹੀ ਏਸ ਰੁੱਗ ਨੂੰ ਅੱਗੇ ਖਿੱਚਦੇ ਰਹਿੰਦੇ ਸਨ।
ਮਸ਼ੀਨ ਦੇ ਫਰੇਮ ਦੇ ਬਾਹਰ ਦੇ ਇਕ ਸਾਈਡ ਤੇ ਚਾਲ ਨੂੰ ਧੁਰੇ ਵਿਚ ਫਿੱਟ ਕਰ ਕੇ ਪਾਇਆ ਹੁੰਦਾ ਸੀ। ਏਸ ਚਾਲ ਦੀਆਂ ਦੋਵੇਂ ਸਾਈਡਾਂ ਤੇ ਦੋ ਗਰਾਰੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਮਸ਼ੀਨ ਦੇ ਅੰਦਰ ਜੋ ਵੇਲਨੇ ਪਾਏ ਹੁੰਦੇ ਸਨ, ਉਨ੍ਹਾਂ ਦੇ ਸਾਈਡਾਂ ਦੇ ਸਿਰਿਆਂ ਵਿਚ ਫਿੱਟ ਕੀਤਾ ਜਾਂਦਾ ਸੀ । ਚਾਲ ਦੇ ਧੁਰੇ ਵਿਚ ਮਸ਼ੀਨ ਦੇ ਗੋਲ ਚੱਕਰ ਨੂੰ ਫਿੱਟ ਕੀਤਾ ਜਾਂਦਾ ਸੀ। ਇਹ ਗੋਲ ਚੱਕਰ ਵੀ ਲੋਹੇ ਦੀ ਦੇਗ ਦਾ ਬਣਿਆ ਹੁੰਦਾ ਸੀ। ਇ ਚੱਕਰ ਵਿਚ ਕਾਬਲਿਆਂ ਨਾਲ ਦੋ ਗੰਡਾਸੇ ਫਿੱਟ ਕੀਤੇ ਜਾਂਦੇ ਸਨ, ਜੋ ਟੋਕਾ ਕਰਦੇ ਸਨ। ਏਸ ਚੱਕਰ ਵਿਚ ਹੀ ਮਸ਼ੀਨ ਚਲਾਉਣ ਲਈ ਲੋਹੇ ਦਾ ਰਾਡ ਲੱਗਿਆ ਹੁੰਦਾ ਸੀ, ਜਿਸ ਉਪਰ ਲੱਕੜ ਦਾ ਖੋਲ੍ਹ ਵਾਲਾ ਹੱਥਾ ਚਾੜ੍ਹਿਆ ਹੁੰਦਾ ਸੀ। ਏਸ ਹੱਥੇ ਨੂੰ ਫੜ੍ਹ ਕੇ ਮਸ਼ੀਨ ਦਾ ਚੱਕਰ ਘੁੰਮਾਇਆ ਜਾਂਦਾ ਸੀ। ਚੱਕਰ ਦੇ ਘੁੰਮਣ ਨਾਲ ਚਾਲ ਘੁੰਮਦੀ ਸੀ। ਚਾਲ ਘੁੰਮ ਕੇ ਗਰਾਰੀਆਂ ਨੂੰ ਘੁੰਮਾਉਂਦੀ ਸੀ। ਇਹ ਗਰਾਰੀਆਂ ਹੀ ਮਸ਼ੀਨ ਅੰਦਰ ਲੱਗੇ ਵੇਲਨਿਆਂ ਨੂੰ ਘੁੰਮਾਉਂਦੀਆਂ ਸਨ। ਵੇਲਨਿਆਂ ਦੇ ਘੁੰਮਣ ਨਾਲ ਮਸ਼ੀਨ ਵਿਚ ਜੋ ਚਾਰੇ ਦਾ ਰੁੱਗ ਲੱਗਿਆ ਹੁੰਦਾ ਸੀ, ਉਹ ਅੱਗੇ ਚੱਲਦਾ ਸੀ। ਅੱਗੇ ਗਏ ਰੁੱਗ ਨੂੰ ਗੰਡਾਸੇ ਕੱਟਦੇ ਰਹਿੰਦੇ ਸਨ। ਇਸ ਤਰ੍ਹਾ ਚਰੀ, ਬਾਜਰੇ, ਮੱਕੀ ਦੇ ਟਾਂਡਿਆਂ ਦਾ ਅਤੇ ਹੋਰ ਚਾਰਿਆਂ ਦਾ ਟੋਕਾ ਹੁੰਦਾ ਰਹਿੰਦਾ ਸੀ। ਏਸ ਮਸ਼ੀਨ ਨੂੰ ਘੱਟ ਘੱਟ ਦੋ ਬੰਦਿਆਂ ਨਾਲ ਚਲਾਇਆ ਜਾਂਦਾ ਸੀ। ਇਕ ਬੰਦਾ ਮਸ਼ੀਨ ਗੇੜ੍ਹਦਾ ਸੀ, ਦੂਸਰਾ ਰੁੱਗ ਲਾਉਂਦਾ ਸੀ।
ਇਹ ਸੀ ਮਸ਼ੀਨ ਦੇ ਕੰਮ ਕਰਨ ਦੀ ਵਿਧੀ।
0
ਰੁੱਖ
'ਇਕ ਰੁੱਖ ਸੌ ਸੁੱਖ' ਇਕ ਪ੍ਰਮਾਣੀਕ ਸਚਾਈ ਹੈ। ਜਿਹੜੇ ਦੇਸ਼ਾਂ ਨੇ ਇਸ ਸੱਚਾਈ ਨੂੰ ਪੱਲੇ ਬੰਨ੍ਹਿਆ ਹੋਇਆ ਹੈ, ਉਹ ਕਾਫ਼ੀ ਹੱਦ ਤੱਕ ਅੱਜ ਦੇ ਪ੍ਰਦੂਸ਼ਤ ਵਾਤਾਵਰਣ ਤੋਂ ਬਚੀਆਂ ਹੋਈਆਂ ਹਨ। ਰੁੱਖ ਸਾਡੀ ਧਰਤੀ ਦਾ ਸ਼ਿੰਗਾਰ ਹਨ। ਗਰਮੀ ਨੂੰ ਰੁੱਖ ਘਟਾਉਂਦੇ ਹਨ। ਰੁੱਖਾਂ ਵਿਚ ਵੀ ਜਾਨ ਹੁੰਦੀ ਹੈ। ਰੁੱਖ ਬੋਲ ਨਹੀਂ ਸਕਦੇ, ਪਰ ਉਹ ਬੰਦਿਆਂ ਦੇ ਦੁੱਖ ਵਿਚ ਸ਼ਾਮਲ ਜ਼ਰੂਰ ਹੁੰਦੇ ਹਨ –
ਰੁੱਖ ਬੋਲ ਨਾ ਸਕਦੇ ਭਾਵੇਂ,
ਬੰਦਿਆਂ ਦੇ ਦੁੱਖ ਪੁੱਛਦੇ।
ਮਨੁੱਖ ਅਤੇ ਰੁੱਖ ਦੀ ਸਾਂਝ ਜਨਮ ਤੋਂ ਲੈ ਕੇ ਮੌਤ ਤੱਕ ਹੈ। ਏਸੇ ਕਰ ਕੇ ਪੁਰਾਣੇ