Back ArrowLogo
Info
Profile

ਦੋ

ਮੈਂ ਬਚਪਨ ਤੋਂ ਹੀ ਅੰਮ੍ਰਿਤਾ ਜੀ ਬਾਰੇ ਜਾਣਦੀ ਸਾਂ। ਮੈਂ ਉਹਨਾਂ ਦੇ ਲਿਖੇ ਹੋਏ ਕਈ ਗੀਤ ਗਾਏ ਸਨ। ਸ਼ਾਇਦ ਮੈਂ ਸਿਰਫ਼ ਬਾਰਾਂ ਸਾਲ ਦੀ ਸਾਂ ਜਦੋਂ ਉਹਨਾਂ ਦਾ ਲਿਖਿਆ ਹੋਇਆ ਇਕ ਗੀਤ ਇਕ ਮਹਿਫ਼ਲ ਵਿਚ ਗਾਇਆ ਸੀ। ਉਦੋਂ ਮੈਂ ਉਹਨਾਂ ਦੇ ਗੀਤਾਂ ਦੀ ਗਹਿਰਾਈ ਅਤੇ ਅਰਥਾਂ ਤਕ ਨਹੀਂ ਸਾਂ ਪਹੁੰਚ ਸਕਦੀ, ਪਰ ਉਹਨਾਂ ਵਿਚ ਰਚੀ ਹੋਈ ਲੈਅ-ਤਾਲ ਮੈਨੂੰ ਖੂਬ ਆਨੰਦ ਦਿੰਦੀ ਸੀ। ਵਕਤ ਬੀਤਣ ਨਾਲ ਉਹਨਾਂ ਦੇ ਗੀਤਾਂ ਨੇ ਮੇਰੇ ਦਿਲ ਵਿਚ ਇਕ ਖਾਸ ਥਾਂ ਬਣਾ ਲਿਆ ਸੀ। ਜਦੋਂ ਵੀ ਮੈਂ ਕਦੀ ਉਹਨਾਂ ਦੀਆਂ ਕਿਤਾਬਾਂ ਪੜ੍ਹਦੀ ਜਾਂ ਉਹਨਾਂ ਨੂੰ ਰੇਡੀਓ ਉੱਤੇ ਸੁਣਦੀ, ਟੀ ਵੀ ਉੱਤੇ ਵੇਖਦੀ ਤਾਂ ਮੇਰੇ ਦਿਲ ਵਿਚ ਜਜ਼ਬਾਤ ਦੀ ਇਕ ਅਜੀਬ ਜਿਹੀ ਤਰੰਗ ਛਿੜ ਪੈਂਦੀ ਜਿਹੜੀ ਮੈਨੂੰ ਉਹਨਾਂ ਦੇ ਹੋਰ ਕਰੀਬ ਲੈ ਜਾਂਦੀ।

ਸਕੂਲ ਅਤੇ ਕਾਲਜ ਦੇ ਦਿਨਾਂ ਵਿਚ ਮੈਂ ਨਿਰੰਤਰ ਉਹਨਾਂ ਦੇ ਗੀਤਾਂ ਨੂੰ ਗਾਉਂਦੀ ਰਹੀ। ਅੱਜ ਵੀ ਮੈਨੂੰ ਉਸ ਸਭਾ ਦਾ ਸੰਨਾਟਾ, ਸੰਵੇਦਨਾ ਨਾਲ ਲਬਰੇਜ਼ ਮਾਹੌਲ, ਸੁਣਨ ਵਾਲਿਆਂ ਦੀਆਂ ਅੱਖਾਂ ਵਿਚ ਤੈਰਦੀ ਨਮੀਂ ਅਤੇ ਮੇਰੀਆਂ ਆਪਣੀਆਂ ਪਲਕਾਂ ਉੱਤੇ ਠਹਿਰੇ ਅੱਥਰੂ ਯਾਦ ਨੇ, ਜਦੋਂ ਮੈਂ ਉਹਨਾਂ ਦਾ ਮਸ਼ਹੂਰ ਗੀਤ 'ਵਾਰਸ ਸ਼ਾਹ' ਗਾਇਆ ਸੀ ਜਿਹੜਾ ਉਹਨਾਂ ਭਾਰਤ-ਪਾਕ ਦੀ ਵੰਡ ਵੇਲੇ ਲਿਖਿਆ ਸੀ।

ਇਹ ਗੀਤ ਜਦੋਂ ਵੀ ਕਿਤੇ ਗਾਇਆ ਜਾਂਦਾ ਹੈ ਤਾਂ ਸਭਾ ਵਿਚ ਇਹੋ ਜਿਹਾ ਸੰਨਾਟਾ ਹੀ ਪੱਸਰ ਜਾਂਦਾ ਹੈ, ਕੁਝ ਸਰੋਤੇ ਤਾਂ ਭਾਵੁਕ ਹੋ ਕੇ ਰੋਣ ਵੀ ਲੱਗ ਪੈਂਦੇ ਹਨ।

...ਅਤੇ ਬਾਅਦ ਵਿਚ ਨਜ਼ਮ ਅਤੇ ਉਹਦੀ ਸ਼ਾਇਰਾ ਲਈ ਮੱਠੀਆਂ ਮੱਠੀਆਂ ਤਾੜੀਆਂ ਵਜਦੀਆਂ ਨੇ। ਉਹਨਾਂ ਦੇ ਬੋਲ ਅਤੇ ਭਾਵ ਸਰੋਤੇ ਨੂੰ ਵੀ ਰੁਕਣ, ਸੁਣਨ, ਮਹਿਸੂਸ ਕਰਨ ਅਤੇ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ। ਖ਼ਾਸ ਕਰ ਵੰਡ ਦਾ ਦਰਦ, ਤਕਲੀਫ਼ ਤੇ ਦੁੱਖ ਦਿਲ ਨੂੰ ਝੰਜੋੜ ਕੇ ਰੱਖ ਦਿੰਦਾ ਹੈ।

ਮੈਨੂੰ ਯਾਦ ਸੀ, ਅੰਮ੍ਰਿਤਾ ਜੀ ਦਾ ਜਨਮ ਦਿਨ 31 ਅਗਸਤ ਨੂੰ ਹੁੰਦਾ ਹੈ। ਉਹਨਾਂ ਨੂੰ ਮਿਲਣ ਦਾ ਇਹ ਇਕ ਚੰਗਾ ਅਵਸਰ ਸੀ। ਮੈਂ ਉਹਨਾਂ ਦੇ ਇਕ ਲੇਖਕ ਦੋਸਤ ਨੂੰ ਫੋਨ ਕੀਤਾ। ਮੈਨੂੰ ਪਤਾ ਸੀ ਕਿ ਉਹ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਜ਼ਰੂਰ ਜਾਣਗੇ। ਮੈਂ ਉਹਨਾਂ ਨੂੰ ਅੰਮ੍ਰਿਤਾ ਜੀ ਨਾਲ ਇਕ ਛੋਟੀ ਜਿਹੀ ਮੁਲਾਕਾਤ

11 / 112
Previous
Next