ਕਰਵਾਉਣ ਦੀ ਗੁਜਾਰਿਸ਼ ਕੀਤੀ। ਉਹਨਾਂ ਨੇ ਅੰਮ੍ਰਿਤਾ ਜੀ ਨੂੰ ਫੋਨ ਕੀਤਾ ਤੇ ਉਹ ਮੰਨ ਗਏ।
ਮੈਂ ਬਹੁਤ ਖੁਸ਼ ਸਾਂ, ਬਹੁਤ ਉਤੇਜਿਤ ਸਾਂ। ਅੰਮ੍ਰਿਤਾ ਜੀ ਨੂੰ ਮਿਲਣ ਜਾਣਾ ਮੇਰੇ ਲਈ ਇਕ ਵਿਸ਼ੇਸ਼ ਅਵਸਰ ਸੀ। ਮੈਂ ਉਚੇਚੀ ਤਿਆਰ ਹੋਈ। ਫੁੱਲਾਂ ਵਾਲੀ ਦੁਕਾਨ ਤੋਂ ਸਭ ਤੋਂ ਵੱਧ ਸੁਹਣਾ ਦਿਸਦਾ ਗੁਲਦਸਤਾ ਖਰੀਦ ਲਿਆ। ਹੌਜ਼ ਖ਼ਾਸ ਸਥਿਤ ਉਹਨਾਂ ਦੇ ਘਰ ਅਸੀਂ ਲਗਪਗ ਸਾਢੇ ਗਿਆਰਾਂ ਵਜੇ ਪਹੁੰਚ ਗਏ।
ਚਹੁੰ ਪਾਸਿਆਂ ਤੋਂ ਰੁੱਖਾਂ ਨਾਲ ਘਿਰਿਆ ਉਹਨਾਂ ਦਾ ਤਿੰਨ ਮੰਜ਼ਿਲਾ ਮਕਾਨ, ਗਮਲਿਆਂ ਵਿਚ ਬਹੁਤ ਸਾਰੇ ਬੂਟੇ, ਵੇਲਾਂ ਨਾਲ ਸੱਜਿਆ ਹੋਇਆ ਕਾਰੀਡੋਰ, ਇਕ ਵੱਡੇ ਰੁੱਖ ਦੀ ਛਾਂ ਨਾਲ ਢੱਕਿਆ ਹੋਇਆ ਘਰ ਅਤੇ ਪੱਥਰਾਂ ਦੀ ਦੀਵਾਰ, ਜਿਸ ਉੱਤੇ ਬੜੇ ਕਲਾਤਮਕ ਢੰਗ ਨਾਲ ਗੇਰੂਏ ਰੰਗ ਵਿਚ ਲਿਖਿਆ ਹੈ : ਅੰਮ੍ਰਿਤਾ ਪ੍ਰੀਤਮ !
ਮੇਰੇ ਅੰਦਰ ਝੁਣਝੁਣੀ ਜਿਹੀ ਛਿੜੀ। ਪੋਰਚ ਨੂੰ ਪਾਰ ਕਰਦਿਆਂ ਹੀ ਸੱਜੇ ਪਾਸੇ ਲਕੜੀ ਦਾ ਦਰਵਾਜ਼ਾ ਹੈ ਜਿਸਨੂੰ ਪੀਲੇ-ਗੇਰੂਏ ਰੰਗ ਨਾਲ ਰੰਗਿਆ ਹੋਇਆ ਹੈ। ਇਸ ਦਰਵਾਜ਼ੇ ਦੇ ਸੱਜੇ ਪਾਸੇ ਬਹੁਤ ਹੀ ਛੋਟੇ ਸ਼ਬਦਾਂ ਵਿਚ ਲਿਖਿਆ ਹੈ, 'ਅੰਮ੍ਰਿਤਾ-ਇਮਰੋਜ਼ ਅਤੇ ਨਾਲ ਹੀ ਘੰਟੀ ਦਾ ਬਟਨ ਹੈ।
ਅੰਮ੍ਰਿਤਾ ਜੀ ਦੇ ਘਰ ਦੇ ਬਾਹਰ ਪੌਦਿਆਂ ਨੂੰ ਵੇਖ ਕੇ ਮੈਨੂੰ ਯਾਦ ਆਇਆ ਕਿ ਉਹਨਾਂ ਆਪਣੀ ਇਕ ਕਿਤਾਬ ਵਿਚ ਇਕ ਗੁਜਰਾਤੀ ਗਾਣੇ ਦਾ ਜ਼ਿਕਰ ਕੀਤਾ ਹੈ :
"ਸਈਆਂ ਰੇ ਮੇਰੀ ਗਲੀ ਕੋ ਛੈਲਕੜੀ ਪਹਿਨਾ ਦੇ...
ਇਥੇ ਉਹਨਾਂ ਕਲਪਨਾ ਕੀਤੀ ਹੈ ਇਕ ਕਹਾਣੀ ਦੀ, ਮਿੱਟੀ ਦੇ ਬਣੇ ਘਰਾਂ ਦੀ, ਟਾਈਲਾਂ ਨਾਲ ਢੱਕੀਆਂ ਛੱਤਾਂ ਦੀ, ਜਿਥੇ ਇਕ ਹੁਸਨ ਮੌਲਦਾ ਹੈ ਅਤੇ ਇਕ ਸ਼ਹਿਰੀ ਮੁੰਡੇ ਉੱਤੇ ਮਰ ਮਿਟਦਾ ਹੈ। ਕੁੜੀ ਆਪਣੀ ਸਾਧਾਰਨ ਬਸਤੀ ਵੱਲ ਵੇਖ ਕੇ ਹੀਨ- ਭਾਵਨਾ ਨਾਲ ਭਰੀ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਉਹ ਛੈਲਕੜੀ ਦਾ ਇਕ ਪੌਦਾ ਉਹਦੀ ਗਲੀ ਵਿਚ ਲੁਆ ਦੇਵੇ ਤਾਂਕਿ ਉਸ ਗਲੀ ਦੀ, ਉਸ ਬਸਤੀ ਦੀ ਸ਼ਾਨ ਵਧ ਜਾਵੇ।
ਜਿਉਂ ਹੀ ਮੈਂ ਘਰ ਵਿਚ ਦਾਖ਼ਲ ਹੋਈ, ਮੇਰੀ ਨਜ਼ਰ ਫੈਲਕੜੀ ਦੇ ਉਹੀ ਹਰੇ ਪੱਤੇ ਤੇ ਗੂੜ੍ਹੇ ਲਾਲ ਰੰਗ ਦੇ ਫੁੱਲਾਂ ਨੂੰ ਲੱਭਣ ਲੱਗ ਪਈ। ਅੰਮ੍ਰਿਤਾ ਜੀ ਨੇ ਇਕ ਵਾਰ ਲਿਖਿਆ ਸੀ ਕਿ ਉਹਨਾਂ ਨੂੰ ਯਾਦ ਨਹੀਂ ਕਿ ਕਦੋਂ ਉਹਨਾਂ ਨੇ ਇਮਰੋਜ਼ ਨੂੰ ਛੈਲਕੜੀ ਦਾ ਇਕ ਬੂਟਾ ਲਾਉਣ ਲਈ ਆਖਿਆ ਸੀ ਅਤੇ ਕਦੋਂ ਇਮਰੋਜ਼ ਜੀ ਨੇ ਉਹਨਾਂ ਦੀ ਇਹ ਗੱਲ ਸੁਣ ਲਈ ਅਤੇ ਉਹਨਾਂ ਦੇ ਘਰ ਦੇ ਵਿਹੜੇ ਵਿਚ ਤੇ ਛੱਤ ਦੇ ਚਹੁੰ ਕੋਨੀ ਛੈਲਕੜੀ ਦੇ ਪੌਦੇ ਲਗਵਾ ਦਿੱਤੇ।
ਹੁਣ ਉਹ ਆਪਣੀ ਜ਼ਿੰਦਗੀ ਦੀ ਸ਼ਾਮ ਵੇਲੇ ਇਮਰੋਜ਼ ਦਾ ਹੱਥ ਫੜ ਕੇ, ਛੈਲਕੜੀ ਦੇ ਪੌਦੇ ਨੂੰ ਆਪਣੇ ਬੁਲ੍ਹਾਂ ਨਾਲ ਛੂਹਣ ਲਈ, ਹੌਲੀ ਹੌਲੀ ਪੌੜੀਆਂ ਚੜ੍ਹ ਕੇ ਛੱਤ ਉੱਤੇ ਜਾਂਦੀ ਹੈ।