Back ArrowLogo
Info
Profile

ਸੀ। ਮੇਜ਼ ਉੱਤੇ ਰੱਖੀ ਟਾਹਣੀ ਅਤੇ ਉਸਦਾ ਪਰਛਾਵਾਂ ਦੋਵੇਂ ਇਕੱਠੇ ਵਿਖਾਈ ਦੇ ਰਹੇ ਸਨ। ਬੜਾ ਹੀ ਖੂਬਸੂਰਤ ਨਜ਼ਾਰਾ ਸੀ।

ਉਹ ਕੀਹ ਸੀ ? ਕਿਉਂ ਰੱਖੀ ਹੋਈ ਸੀ ? ਉਸਦੀ ਅਹਿਮੀਅਤ ਕੀ ਸੀ ? ਮੇਰੇ ਲਈ ਇਹ ਜਾਣਨਾ ਬਾਕੀ ਸੀ।

ਹੁਣ ਅਸੀਂ ਅੰਮ੍ਰਿਤਾ ਜੀ ਦੇ ਕਮਰੇ ਵਿਚ ਦਾਖਲ ਹੋਏ। ਉਹ ਆਪਣੇ ਬਿਸਤਰੇ ਦੇ ਇਕ ਪਾਸੇ ਬੈਠੇ ਹੋਏ ਸਨ। ਹਾਲਾਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਉਹ ਫੇਰ ਵੀ ਬਹੁਤ ਸੁਹਣੇ ਲੱਗ ਰਹੇ ਸਨ। ਮੋਹ ਅਤੇ ਆਦਰ ਵੱਸ ਮੈਥੋਂ ਆਪਣੀਆਂ ਨਜ਼ਰਾਂ ਉਹਨਾਂ ਦੇ ਚਿਹਰੇ ਤੋਂ ਪਰ੍ਹਾਂ ਹੀ ਨਹੀਂ ਸਨ ਹੋ ਰਹੀਆਂ।

ਮੇਰਾ ਸਤਿਕਾਰ ਸਵੀਕਾਰ ਕਰਦੇ ਹੋਏ ਉਹ ਮੁਸਕਰਾਉਣ ਲੱਗ ਪਏ। ਮੈਨੂੰ ਉਹਨਾਂ ਦੇ ਮੋਹ ਭਰੇ ਵਤੀਰੇ ਅਤੇ ਸਲੀਕੇ ਨੇ ਸਹਿਜੇ ਹੀ ਛੂਹ ਲਿਆ। ਮੈਂ ਹੌਲੀ ਜਿਹੀ ਉਹਨਾਂ ਦੀ ਗੋਦ ਵਿਚ ਗੁਲਦਸਤਾ ਰੱਖਦਿਆਂ ਕਿਹਾ, "ਹੈਪੀ ਬਰਥ ਡੇ!"

ਮੈਂ ਵੇਖਿਆ, ਉਹਨਾਂ ਦੇ ਕੋਮਲ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ ਸੀ। ਉਜਲੀ ਰੰਗਤ, ਕੱਟੇ ਹੋਏ ਨਿੱਕੇ ਨਿੱਕੇ ਵਾਲ, ਗਲ੍ਹ ਉੱਤੇ ਤਿਣ, ਨਾਜ਼ੁਕ ਬਦਨ, ਨੰਨੇ ਨੰਨੇ ਹੱਥ, ਸੁਹਣੀਆਂ ਜਿਹੀਆਂ ਪਤਲੀਆਂ ਉਂਗਲਾਂ ! ਮੈਂ ਹੈਰਾਨ ਸਾਂ ਕਿ ਨਾਜ਼ਕ ਜਿਹੀ ਇਸ ਔਰਤ ਨੇ ਏਨੇ ਸਮਰੱਥ ਅਤੇ ਵਿਆਪਕ ਰੂਪ ਵਿਚ ਸਾਹਿਤ ਦੀ ਸਿਰਜਣਾ ਕਿਸਤਰ੍ਹਾਂ ਕਰ ਦਿੱਤੀ ਸੀ।

ਅੰਮ੍ਰਿਤਾ ਜੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਹੈ। ਗਿਆਨਪੀਠ ਵਰਗੇ ਪ੍ਰਤਿਸ਼ਟਾ ਵਾਲੇ ਪੁਰਸਕਾਰ ਨਾਲ ਸਨਮਾਨਿਤ, ਪਹਿਲੋਂ ਪਦਮਸ਼ਿਰੀ ਅਤੇ ਫੇਰ ਪਦਮ-ਵਿਭੂਸ਼ਨ ਨਾਲ ਨਿਵਾਜੀ ਗਈ ਸੀ। ਦੇਸ਼-ਵਿਦੇਸ਼ ਤੋਂ ਕਈ ਵੱਡੇ ਸਨਮਾਨ ਉਹਨਾਂ ਨੂੰ ਪ੍ਰਾਪਤ ਹੋਏ ਸਨ ਅਤੇ ਛੇ ਵਿਸ਼ਵ-ਵਿਦਿਆਲਿਆਂ ਨੇ ਡਾਕਟਰ ਆਫ ਲਿਟਰੇਚਰ ਦਾ ਸਨਮਾਨ ਉਹਨਾਂ ਨੂੰ ਦਿੱਤਾ ਸੀ। ਇਸਤੋਂ ਇਲਾਵਾ ਅੰਮ੍ਰਿਤਾ ਜੀ ਨੂੰ 'ਪੰਜਾਬ ਦੀ ਆਵਾਜ਼' ਅਤੇ 'ਪੋਇਟ ਆਫ਼ ਦਿ ਮਿਲੇਨਿਅਮ' ਵਰਗੀਆਂ ਉਪਾਧੀਆਂ ਵੀ ਮਿਲੀਆਂ ਸਨ।

ਉਹਨਾਂ ਦੀਆਂ ਭੂਰੀਆਂ ਅੱਖਾਂ ਵਿਚ ਆਸ ਦੀ ਕਿਰਨ ਵਰਗੀ ਇਕ ਖ਼ਾਸ ਚਮਕ ਸੀ ਅਤੇ ਚਿਹਰੇ ਉਤੇ ਇਕਦਮ ਸ਼ਾਂਤ ਅਤੇ ਸੰਤੁਸ਼ਟਤਾ ਦਾ ਭਾਵ ਸੀ। ਕਿਸੇ ਪ੍ਰੇਸ਼ਾਨੀ ਜਾਂ ਸ਼ਕਾਇਤ ਦਾ ਕੋਈ ਚਿੰਨ ਨਹੀਂ ਸੀ। ਵਗਦੀ ਨਦੀ ਵਰਗੀ ਰਹੱਸਪੂਰਨ, ਧੀਮੀ, ਸ਼ਾਂਤ ਅਤੇ ਹਰ ਪੱਖੋਂ ਭਰੀ-ਪੂਰੀ ਸੀ ਅੰਮ੍ਰਿਤਾ।

ਮੈਂ ਇਸ ਅਨੁਭਵ ਨੂੰ, ਜਿਸਦੀ ਮੈਂ ਕਲਪਣਾ ਕੀਤੀ ਸੀ ਅਤੇ ਉਸ ਅਨੁਭਵ ਨੂੰ, ਜਿਸਦੀ ਮੈਂ ਕਲਪਣਾ ਤਕ ਵੀ ਨਹੀਂ ਸੀ ਕੀਤੀ, ਦੋਹਾਂ ਨੂੰ ਆਪਣੇ ਅੰਦਰ ਸਮੋਅ ਲੈਣਾ ਚਾਹੁੰਦੀ ਸੀ।

ਮੈਂ ਛੇਤੀ ਨਾਲ ਉੱਠ ਕੇ ਉਹਨਾਂ ਨੂੰ ਆਪਣੀ ਕਿਤਾਬ ਅਤੇ ਆਡੀਓ ਕੈਸਟ ਭੇਟ ਕਰ ਦਿੱਤੀ। ਕਿਤਾਬ ਨੂੰ ਹੱਥਾਂ ਵਿਚ ਲੈ ਕੇ ਉਹਨਾਂ ਗੰਭੀਰ ਤੇ ਤਹੱਮਲ ਭਰੀ ਆਵਾਜ਼

14 / 112
Previous
Next