Back ArrowLogo
Info
Profile

ਵਿਚ ਉਸ ਕਿਤਾਬ ਦਾ ਨਾਂ ਪੜ੍ਹਿਆ "ਖਿਆਲੋਂ ਕੇ ਸਾਏ। ਉਹਨਾਂ ਕਿਤਾਬ ਦੇ ਸਰਵਰਕ ਨੂੰ ਪ੍ਰਸੰਸਾਮਈ ਨਜ਼ਰ ਨਾਲ ਵੇਖਿਆ ਤੇ ਬੋਲੇ, "ਚੰਗਾ ਨਾਂ ਹੈ ਤੇ ਕਵਰ ਵੀ ਖੂਬਸੂਰਤ ਹੈ। ਚਿੱਟੇ ਅਤੇ ਕਾਲੇ ਰੰਗ ਦੀ ਵਰਤੋਂ ਚੰਗੀ ਹੋਈ ਹੈ।"

ਕਿਤਾਬ ਦੇ ਵਰਕੇ ਉਥੱਲਦਿਆਂ ਉਹਨਾਂ ਪੁੱਛਿਆ, "ਕੀ ਟੇਪ ਵਿਚਲੀਆਂ ਨਜ਼ਮਾਂ ਤੇਰੀ ਆਪਣੀ ਆਵਾਜ਼ ਵਿਚ ਨੇ ?”

ਮੈਂ 'ਹਾਂ' ਵਿਚ ਹੁੰਗਾਰਾ ਭਰਿਆ।

"ਕਵਿਤਾਵਾਂ ਨੂੰ ਟੇਪ ਵਿਚ ਪੇਸ਼ ਕਰਨ ਦਾ ਆਈਡੀਆ ਚੰਗਾ ਹੈ।" ਸੋਚ ਵਿਚ ਡੁੱਬੇ ਲਹਿਜ਼ੇ ਨਾਲ, ਉਹਨਾਂ ਕੁਝ ਮੁਗਧ ਹੋ ਕੇ ਮੇਰੇ ਵੱਲ ਵੇਖਿਆ ਤੇ ਬੋਲੇ।

ਅੰਮ੍ਰਿਤਾ ਜੀ ਦੀ ਆਵਾਜ਼ ਬਹੁਤ ਕੋਮਲ ਅਤੇ ਮਧੁਰ ਸੀ, ਕੋਈ ਕਾਹਲ ਜਾਂ ਕਲੇਸ਼ ਨਹੀਂ ਸੀ। ਉਹਨਾਂ ਦੇ ਧੁਰ ਅੰਦਰ ਜੇ ਕੋਈ ਬੇਚੈਨੀ ਜਾਂ ਹਰਖ ਹੋਵੇਗਾ ਵੀ ਤਾਂ ਉਹ ਜਾਂ ਤਾਂ ਲੁਕਿਆ ਹੋਇਆ ਹੋਵੇਗਾ ਤੇ ਜਾਂ ਫਿਰ ਉਸ ਤੋਂ ਨਿਜਾਤ ਪਾ ਲਈ ਹੋਵੇਗੀ।

ਉਸੇ ਵੇਲੇ ਸਫ਼ੈਦ ਕੁੜਤੇ-ਪਜਾਮੇ ਵਾਲਾ ਇਕ ਲੰਮੇ ਕੱਦ ਦਾ ਵਿਅਕਤੀ ਕਮਰੇ ਵਿਚ ਆਇਆ। ਅੰਮ੍ਰਿਤਾ ਜੀ ਦਾ ਲੇਖਕ ਮਿੱਤਰ ਖਲੋ ਕੇ ਉਸਨੂੰ ਮਿਲਿਆ ਤੇ ਫੇਰ ਮੇਰੀ ਵੱਲ ਵੇਖ ਕੇ ਉਹਦੀ ਜਾਣ-ਪਛਾਣ ਕਰਾਈ, "ਉਮਾ! ਇਹ ਇਮਰੋਜ਼ ਨੇ।"

'ਇਮਰੋਜ਼’ ਇਸ ਨਾਂ ਨਾਲ ਮੇਰੇ ਅੰਦਰ ਕੁਝ ਹਿਲਜੁਲ ਹੋਈ, ਜਿਹੜੇ ਸ਼ਬਦ ਮੇਰੇ ਮਨ ਦੀ ਫੱਟੀ ਉੱਤੇ ਉਭਰੇ ਉਹ ਇਹ ਸਨ-ਇਮਰੋਜ਼ : ਫ਼ਾਰਬਿਡਨ ਗਾਰਡਨ ਦਾ ਹੀਰੋ।

ਮੈਂ ਖਲੋ ਕੇ ਦੋਵੇਂ ਹੱਥ ਜੋੜੇ ਤੇ ਹੌਲੀ ਜਿਹੀ ਕਿਹਾ "ਨਮਸਤੇ !"

ਮੁਸਕਰਾਉਂਦਿਆਂ ਹੋਇਆਂ ਉਹਨਾਂ ਬਹੁਤ ਹੀ ਸਲੀਕੇ ਨਾਲ ਮੇਰੀ ਨਮਸਤੇ ਦਾ ਜੁਆਬ ਦਿੱਤਾ। ਕੁਰਸੀ ਖਿਚ ਕੇ ਉਹ ਸਾਡੇ ਨੇੜੇ ਬਹਿਣ ਹੀ ਵਾਲੇ ਸਨ ਕਿ ਮੁੜ ਤਣ ਕੇ ਖਲੋ ਗਏ, ਬੋਲੇ, "ਇਕ ਮਿੰਟ… ਪਹਿਲਾਂ ਮੈਂ ਤੁਹਾਡੇ ਲਈ ਕੇਕ ਲੈ ਕੇ ਆਉਨਾ ਵਾਂ।" ਫਿਰ ਉਹ ਹਸਦੇ ਹੋਏ ਕਾਹਲੀ ਨਾਲ ਕਮਰੇ ਤੋਂ ਬਾਹਰ ਚਲੇ ਗਏ। ਉਹਨਾਂ ਨੂੰ ਵੇਖਦਿਆਂ ਹੀ ਮੈਨੂੰ ਅੰਮ੍ਰਿਤਾ ਜੀ ਦੀ ਇਕ ਕਵਿਤਾ ਯਾਦ ਆ ਗਈ-

ਬੁੱਤ ਤੁਸਾਡੜਾ

ਅੰਬ ਦਾ ਬੂਟੜਾ

ਵੇ ਕਿਹੜੇ ਬਾਗਾਂ ਵਿਚ ਲੱਗੜਾ

ਵਾੜਾਂ ਤੇ ਵਾਲੀ

ਵਿਡਾਰਨ ਸਾਨੂੰ

ਸਾਨੂੰ ਤਾਂ ਇਹ ਦੁਖ ਡਾਢੜਾ

ਸੌਂ ਜਾ ਨੀ ਮਾਲਣ

15 / 112
Previous
Next