Back ArrowLogo
Info
Profile

ਦਾ ਨਾਂ ਮਾਜਾ ਸੀ। ਇਮਰੋਜ਼ ਨੂੰ ਇਹ ਨਾਂ ਬਹੁਤ ਪਸੰਦ ਆਇਆ। ਉਦੋਂ ਤੋਂ ਉਹ ਅੰਮ੍ਰਿਤਾ ਜੀ ਨੂੰ ਮਾਜਾ ਕਹਿ ਕੇ ਬੁਲਾਉਣ ਲੱਗ ਪਏ।

"ਤੁਸੀਂ ਚਾਹ ਪੀਓਗੇ ?" ਇਮਰੋਜ਼ ਜੀ ਨੇ ਪੁੱਛਿਆ।

ਅੰਮ੍ਰਿਤਾ ਜੀ ਦੇ ਦੋਸਤ ਨੇ ਕਿਹਾ, "ਹਾਂ, ਪੀ ਲਵਾਂਗੇ।" ਮੇਰੀ ਚੁੱਪ ਨੇ ਵੀ ਹਾਮੀ ਭਰ ਦਿੱਤੀ। ਇਮਰੋਜ਼ ਜੀ ਮੁੜ ਰਸੋਈ ਵਿਚ ਚਲੇ ਗਏ।

ਅੰਮ੍ਰਿਤਾ ਜੀ ਆਪਣੇ ਦੋਸਤ ਨਾਲ ਕੁਝ ਪ੍ਰਕਾਸ਼ਕਾਂ ਬਾਰੇ ਗੱਲਾਂ ਕਰਨ ਲੱਗ ਪਏ। ਮੇਰੀ ਸੋਚ ਇਕ ਵਾਰ ਫਿਰ ਅੰਮ੍ਰਿਤਾ ਜੀ ਅਤੇ ਇਮਰੋਜ਼ ਜੀ ਦੀ ਕਹਾਣੀ ਨਾਲ ਜੁੜ ਗਈ।

ਇਮਰੋਜ਼ ਅਤੇ ਅੰਮ੍ਰਿਤਾ ਪਿਛਲੇ ਚਾਲੀ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਇਮਰੋਜ਼ ਹਮੇਸ਼ਾ ਉਹਨਾਂ ਦੇ ਨੇੜੇ-ਤੇੜੇ, ਉਹਨਾਂ ਦੇ ਕੋਲ ਹੀ ਰਹਿੰਦੇ ਹਨ, ਉਹਨਾਂ ਦੀਆਂ ਤਸਵੀਰਾਂ ਬਣਾਉਂਦੇ ਹਨ। ਉਹਨਾਂ ਦੇ ਘਰ ਦੀਆਂ ਖਿੜਕੀਆਂ ਉੱਤੇ ਰੰਗ ਤ੍ਰੌਂਕਦੇ ਹਨ, ਉਹਨਾਂ ਦੀਆਂ ਕਿਤਾਬਾਂ ਦੇ ਸਰਵਰਕ ਬਣਾਉਂਦੇ ਹਨ। ਉਹਨਾਂ ਦੇ ਲੈਂਪ ਸ਼ੇਡਸ ਉੱਤੇ ਸ਼ਾਇਰਾਂ ਦੇ ਕਲਾਮ ਲਿਖਦੇ ਹਨ, ਉਹਨਾਂ ਦੇ ਨਾਮ ਦੀ ਕੈਲੀਗ੍ਰਾਫ਼ੀ ਕਰਦੇ ਹਨ, ਜੋ ਇਕ ਵੱਡੀ ਪੇਂਟਿੰਗ ਦੇ ਰੂਪ ਵਿਚ ਉਹਨਾਂ ਦੇ ਵੱਡੇ ਕਮਰੇ ਵਿਚ ਲੱਗੀ ਹੋਈ ਹੈ ਅਤੇ ਅੰਮ੍ਰਿਤਾ ਜੀ ਦੀ ਕਵਿਤਾ ਦਾ ਇਕ ਅਹਿਮ ਹਿੱਸਾ ਹੈ ਇਮਰੋਜ਼!

ਮੈਨੂੰ ਇਕ ਕਵਿਤਾ ਦੀਆਂ ਕੁਝ ਸਤਰਾਂ ਯਾਦ ਆ ਗਈਆਂ-

ਮੈਂ ਨੇ ਜਦ ਤੂੰ ਨੂੰ ਪਹਿਨਿਆ

ਤਾਂ ਦੋਵੇਂ ਹੀ ਪਿੰਡੇ ਅੰਤਰ ਧਿਆਨ ਸਨ

ਅੰਗ ਫੁੱਲਾਂ ਦੀ ਤਰ੍ਹਾਂ ਗੁੰਦੇ ਗਏ...

ਤੂੰ ਤੇ ਮੈਂ ਸੁਗੰਧਿਤ ਸਾਮਿਗਰੀ

ਇਕ ਦੂਜੇ ਦਾ ਨਾਂ ਹੇਠਾਂ ਤੋਂ ਨਿਕਲਿਆ

ਤਾਂ ਉਹੀ ਨਾਂ ਪੂਜਾ ਦੇ ਮੰਤਰ ਸਨ

ਇਹ ਤੇਰੀ ਤੇ ਮੇਰੀ ਹੋਂਦ ਦਾ ਇਕ ਯੱਗ ਸੀ

ਧਰਮ ਕਰਮ ਦੀ ਸਾਖੀ ਤਾਂ ਬਹੁਤ ਪਿਛੋਂ ਦੀ ਗੱਲ ਹੈ...

 

ਇਮਰੋਜ਼ ਦੋ ਪਿਆਲੇ ਚਾਹ ਲੈ ਕੇ ਕਮਰੇ ਵਿਚ ਆਏ। ਪਿਆਲੇ ਸਾਨੂੰ ਦੋਹਾਂ ਨੂੰ ਦਿੰਦਿਆਂ ਉਹ ਆਪਣੀ ਕੁਰਸੀ ਖਿੱਚ ਕੇ ਸਾਡੇ ਕੋਲ ਹੀ ਬੈਠ ਗਏ। ਉਹਨਾਂ ਦੇ ਚਿਹਰੇ ਉੱਤੇ ਮਿੱਠੀ ਮੁਸਕਾਨ ਸੀ ਜਿਸ ਵਿਚ ਅਨੋਖੀ ਸਾਦਗੀ ਅਤੇ ਤ੍ਰਿਪਤੀ ਦਾ ਭਰਿਆ-ਪੂਰਾ ਅਹਿਸਾਸ ਸਮੋਇਆ ਹੋਇਆ ਸੀ। ਦੋ ਵਿਅਕਤੀਆਂ ਨੂੰ ਆਤਮਿਕ ਰੂਪ ਵਿਚ ਇਕ ਦੂਜੇ ਨਾਲ ਬੱਝਿਆ, ਇਕ-ਦੂਜੇ ਦੇ ਸਾਥ ਵਿਚ ਏਨਾ ਖੁਸ਼ ਵੇਖ ਕੇ ਇਸਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਵੈਦਿਕ ਮੰਤਰ ਦੀ ਧੁਨੀ ਸੁਣ ਰਹੀ ਹੋਵੇ।

17 / 112
Previous
Next