(ਕ) ਕੱਚੀਆਂ ਬਾਣੀਆਂ - 'ਜੋੜੀ ਜੀਏ ਜੁਗ ਚਾਰ ਤਿਹਾਰੀ' ਅਤੇ 'ਸੁਧ ਜਬ ਤੇ ਹਮ ਧਰੀ' ਕਈ ਰਾਗੀ ਸੱਜਣ ਬੜੇ ਸ਼ੌਕ ਨਾਲ ਇਹਨਾਂ ਰਚਨਾਵਾਂ ਨੂੰ ਦਸਮੇਸ਼ ਜੀ ਦੀਆਂ ਰਚਨਾਵਾਂ ਸਮਝ ਕੇ ਅਸ਼ੀਰਵਾਦ ਤੇ ਉਪਦੇਸ਼ ਵਜੋਂ ਪੜ੍ਹਦੇ ਹਨ, ਜਾਂ ਦੂਜੇ ਬੰਨ੍ਹੇ ਉਹਨਾਂ ਨੂੰ ਅਜਿਹਾ ਕਰਨ ਵਾਸਤੇ ਮਜ਼ਬੂਰ ਕੀਤਾ ਜਾਂਦਾ ਹੈ, ਜੋ ਯੋਗ ਨਹੀਂ । ਬਾਣੀ ਪੜ੍ਹਨੀ ਮੁਬਾਰਕ ਹੈ ਪਰ ਬਹੁਤੇ ਵਿਦਵਾਨਾਂ ਦੀ ਖੋਜ ਅਨੁਸਾਰ ਇਹ ਦੋਵੇਂ ਰਚਨਾਵਾਂ ਕੱਚੀਆਂ ਹਨ, ਬਾਣੀ ਦੀਆਂ ਨਹੀਂ ਅਤੇ ਕਿਸੇ ਕੱਚੀ ਰਚਨਾ ਨੂੰ ਬਾਣੀ ਤੁੱਲ ਪੜ੍ਹਨਾ, ਗੁਰਬਾਣੀ ਦੀ ਘੋਰ ਬੇਅਦਬੀ ਹੈ । ਇਹਨਾਂ ਰਚਨਾਵਾਂ ਦਾ ਅੱਗਾ-ਪਿੱਛਾ ਵੀਚਾਰਿਆਂ ਤਾਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਦਾ ਸਬੰਧ ਅਜਿਹੀਆਂ ਅਸ਼ਲੀਲ ਅਤੇ ਲੱਚਰ ਰਚਨਾਵਾਂ ਨਾਲ ਹੈ ਜਿਨ੍ਹਾਂ ਨੂੰ ਜਾਨਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਕੋਈ ਵੀ ਸਿੱਖ ਪੜ੍ਹਣਾ ਤਾਂ ਕਿਤੇ ਰਿਹਾ ਸੁਣਨਾ ਵੀ ਬਰਦਾਸਤ ਨਹੀਂ ਕਰ ਸਕਦਾ।
(ਖ) ਸੇਹਰਾ ਜਾਂ ਸਿੱਖਿਆ ਪੜ੍ਹਨਾ :- ਸਿਹਰਾ ਜੋ ਆਪਣੇ ਆਪ ਵਿਚ ਝੂਠ ਦਾ ਪੁਲੰਦਾ ਅਤੇ ਬੇ-ਸਿਰ ਪੈਰ ਦੀਆਂ ਗੱਲਾਂ ਦਾ ਸੰਗ੍ਰਹਿ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜਾਂ ਅਨੰਦ ਕਾਰਜਾਂ ਸਮੇਂ ਨਾ ਤਾਂ ਲਿਖਣਾ ਅਤੇ ਨਾ ਹੀ ਪੜ੍ਹਨਾ ਹੈ। ਇਹੀ ਗੱਲ' ਸਿਖਿਆ ' ਲਿਖਣ ਅਤੇ ਪੜ੍ਹਨ ਤੇ ਵੀ ਲਾਗੂ ਹੁੰਦੀ ਹੈ। ਕੇਵਲ ਗੁਰਮਤਿ ਸਿੱਖਿਆ ਦਾ ਹੀ ਸਿਧਾਂਤ ਹੈ
(ਗ) 'ਪਲੇ ਤੈਂਡੇ ਲਾਗੀ' ਅਤੇ 'ਵੀਆਹੁ ਹੋਆ ਮੇਰੇ ਬਾਬੁਲਾ - ਇਹ ਦੋ ਸ਼ਬਦ ਪੜ੍ਹਨ ਦੀ ਵੀ ਪੰਥ ਅੰਦਰ ਇਕ ਲਹਿਰ ਜਿਹੀ ਚੱਲ ਚੁਕੀ ਹੈ। ਸ਼ਬਦ 'ਪਲੇ ਤੈਂਡੇ ਲਾਗੀ' ਤੋਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਜਿਵੇਂ ਇਸਤਰੀ ਆਪਣੇ ਪਤੀ ਨੂੰ ਸੰਬੋਧਨ ਕਰ ਕਹਿ ਰਹੀ ਹੋਵੇ ਕਿ ਬਾਕੀ ਸਭ ਝੂਠੇ ਸਨ ਹੁਣ 'ਹੇ ਪਤੀ ਜੀ ਮੈਂ ਤੁਹਾਡੇ ਪਲੇ ਲੱਗੀ ਹਾਂ, ਏਸੇ ਤਰ੍ਹਾਂ ' ਵਿਆਹੁ ਹੋਆ ਮੇਰੇ ਬਾਬੁਲਾ ' ਤੋਂ ਇਹ ਭਾਵ ਲਿਆ ਜਾਂਦਾ ਹੈ ਜਿਵੇਂ ਲੜਕੀ ਆਪਣੇ ਪਿਤਾ ਜੀ ਨੂੰ ਕਹਿ ਰਹੀ ਹੋਵੇ ਕਿ ਪਿਤਾ ਜੀ ਮੇਰਾ ਵਿਆਹ ਹੋ ਗਿਆ ਹੈ ਇਹ ਦੋਵੇਂ ਗੱਲਾਂ ਗਲਤ ਹਨ, ਇਹਨਾਂ ਸ਼ਬਦਾਂ ਵਿਚ ' ਤੈਂਡੇ ਅਤੇ ਬਾਬੁਲਾ' ਦੋਨਾਂ ਦਾ ਅਰਥ ਅਕਾਲ ਪੁਰਖ ਹੀ ਹੈ ਅਤੇ ਦੋਵੇਂ ਸ਼ਬਦ ਆਤਮਕ ਉਚਾਈਆਂ ਦੇ ਹਨ।
ਇਸ ਤਰ੍ਹਾਂ ਆਤਮਕ ਉਚਾਈਆਂ ਛੂਹਣ ਵਾਲੇ ਸ਼ਬਦਾਂ ਨੂੰ ਇਤਨੇ ਹਲਕੇ ਪਰਭਾਵ ਹੇਠ ਪੜ੍ਹਣਾ ਗੁਰਬਾਣੀ ਦੀ ਬੇਅਦਬੀ ਹੈ । ਯੋਗ ਹੈ ਕੋਈ ਹੋਰ ਸ਼ੁਕਰਾਨੇ ਦੇ ਸ਼ਬਦ ਪੜ੍ਹ ਲਏ ਜਾਣ ਅਤੇ ਜੇ ਏਹੀ ਸ਼ਬਦ ਪੜ੍ਹਨੇ ਹੋਣ ਤਾਂ ਰਾਗੀ ਸਿੰਘ, ਸੰਗਤਾਂ ਨੂੰ ਪਹਿਲਾਂ ਇਹਨਾਂ ਦੇ ਅਰਥ ਭਾਵਾਂ ਤੋਂ ਸੁਚੇਤ ਕਰ ਦੇਣ ।
(ਘ) ਲਾਵਾਂ ਦਾ ਪਾਠ :- ਲਾਵਾਂ ਦਾ ਪਾਠ ਸਿੱਖ ਵਾਸਤੇ ਬਾਣੀ ਦੀ ਸਰਵਉਚਤਾ ਅਤੇ ਓਟ ਆਸਰੇ ਦਾ ਲਖਾਇਕ ਹੈ। ਸਿੱਖ ਦਾ ਹਰ ਇੱਕ ਕਾਰਜ ਗੁਰਬਾਣੀ ਦੇ ਅਧੀਨ ਅਤੇ