Back ArrowLogo
Info
Profile
ਤਾਬਿਆ ਹੈ । ਇਸ ਪਾਠ ਦਾ ਅਰਥ ਕਿਸੇ ਤਰ੍ਹਾਂ ਵੀ ਰਸਮ ਪੂਰੀ ਕਰਨੀ ਜਾਂ ਵਿਆਹ ਕਰਨਾ ਨਹੀਂ । ਲਾਵਾਂ ਦੇ ਪਾਠ ਨੂੰ ਗਹੁ ਨਾਲ ਵਿਚਾਰੋ, ਮਨੁੱਖੀ ਮਨ ਦੀਆਂ ਪ੍ਰਭੂ ਮਿਲਾਪ ਵਾਸਤੇ ਚਾਰ ਤਬਦੀਲੀਆਂ ਦਾ ਜ਼ਿਕਰ ਹੈ ਅਤੇ ਅੰਤ ਵਿੱਚ' ਹਰਿ ਪਾਇਆ ਪ੍ਰਭੂ ਅਵਿਨਾਸੀ ਜੀਓ' ਦੀ ਗੱਲ ਹੈ ।

ਪੰਥ ਚੂੰਕਿ ਜੱਥੇਬੰਦੀ ਹੈ ਅਤੇ ਜੱਥੇਬੰਦੀ ਦੇ ਨਿਯਮ ਵਿਚੋਂ ਇਕਸੁਰਤਾ ਹੁੰਦੀ ਹੈ ਇਸ ਆਸ਼ੇ ਨੂੰ ਮੁੱਖ ਰੱਖ ਕੇ ਪੰਥਕ ਰਹਿਤ ਮਰਿਯਾਦਾ ਅੰਦਰ ਇਸੇ ਹੀ ਬਾਣੀ ਦੇ ਪਾਠ ਦਾ ਨਿਯਮ ਹੈ । ਬਹੁਤੇ ਸੱਜਣ ਜੇ ਕੇਵਲ ਰਸਮ ਪੂਰੀ ਕਰਨੀ ਸਮਝਦੇ ਅਤੇ ਆਪ ਗੱਲਾਂ-ਗੱਪਾਂ ਵਿੱਚ ਮਸਤ ਰਹਿੰਦੇ ਹਨ, ਠੀਕ ਨਹੀਂ । ਗੁਰਬਾਣੀ ਨੂੰ ਪੂਰੇ ਸਤਿਕਾਰ ਨਾਲ ਸਰਵਣ ਕਰਨਾ ਹੈ । ਕੋਈ ਵੀ ਬੇਅਦਬੀ ਸੂਚਕ ਕੰਮ ਨਹੀਂ ਕਰਨਾ ।

(ਙ) ਵਕਤ ਦਾ ਵਹਿਮ : ਉਂਝ ਤਾਂ ਗੁਰਸਿੱਖਾਂ ਦੇ ਅਨੰਦ ਕਾਰਜ ਅੰਮ੍ਰਿਤ ਵੇਲੇ ਹੀ ਸ਼ੋਭਦੇ ਹਨ ਪਰ ਅਜਿਹਾ ਸੋਚਣਾ ਕਿ ਲਾਵਾਂ ਦੁਪਿਹਰ ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਹੀ ਪੜ੍ਹੀਆਂ ਜਾਣ, ਦਰਅਸਲ ਇਹ ਸੋਚਣੀ ਬ੍ਰਾਹਮਣੀ ਮੱਤ ਦੀ ਹੈ। ਜਿੰਨ੍ਹਾਂ ਅਨੁਸਾਰ ੧੨ ਤੋਂ ਪਹਿਲਾਂ ਦਾ ਸਮਾਂ ਸ਼ਗਨਾਂ ਵਾਲਾ ਅਤੇ ਸ਼ੁਭ ਹੁੰਦਾ ਹੈ ਅਤੇ ੧੨ ਤੋਂ ਬਾਅਦ ਦਾ ਨਹੀਂ । ਗੁਰਸਿੱਖਾਂ ਨੇ ਇਸ ਭਰਮ-ਚਿੱਕੜ ਵਿੱਚ ਨਹੀਂ ਫਸਣਾ । ਭਾਵੇਂ ਕੋਈ ਚਾਹੇ ਤਾਂ ਸ਼ਾਮਾਂ ਵੇਲੇ ਅਨੰਦ ਕਾਰਜ ਪੜ੍ਹਵਾ ਲਵੇ । ਕੋਈ ਵਹਿਮ ਨਹੀਂ ਕਰਨਾ। ਸਿੱਖੀ ਦਾ ਸਿਧਾਂਤ ਤਾਂ ਇਹ ਹੈ, ' ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ " ।

੧੨. ਬੈਂਡ ਵਾਜੇ :- ਜਿਵੇਂ ਇਕ ਬਾਦਸ਼ਾਹ ਦੂਜੇ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਦੇ ਵਾਜੇ ਵਜਾਂਦਾ, ਜਲੂਸ ਕੱਢਦਾ ਅਤੇ ਖੁਸ਼ੀਆਂ ਕਰਦਾ ਹੈ, ਠੀਕ ਇਸੇ ਤਰਾਂ ਵਿਆਹ ਲੜਕੇ ਦਾ ਹੋਵੇ ਤਾਂ ਬੈਂਡ ਵਜਾਏ ਜਾਂਦੇ ਹਨ, ਸੇਹਰੇ ਬੰਨੇ ਜਾਂਦੇ ਹਨ, ਭੰਗੜੇ ਪਾਏ ਜਾਂਦੇ ਹਨ, ਆਤਿਸ਼ਬਾਜੀਆਂ ਅਤੇ ਸ਼ਰਾਬਾਂ ਦੇ ਦੌਰ ਚਲਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਕੁੜੀਆਂ ਵਾਲਿਆਂ ਪਾਸੋਂ ਮੰਗੀਆਂ ਜਾਂਦੀਆਂ ਹਨ, ਸਾਨੂੰ ਟੈਲੀਵਿਜ਼ਨ ਚਾਹੀਦਾ ਹੈ, ਅਸਾਂ ਕਾਰ ਜਾਂ ਸਕੂਟਰ ਲੈਣਾ ਹੈ, ਫਲਾਣੀ ਕੋਠੀ ਜਾਂ ਪਲਾਟ ਲੈਣਾ ਹੈ ਆਦਿ । ਦਿਮਾਗ ਸੱਤਵੇਂ ਅਸਮਾਨ ਤੇ ਪੁੱਜਾ ਹੁੰਦਾ ਹੈ, 'ਅਸੀਂ ਮੁੰਡੇ ਵਾਲੇ ਹਾਂ, ਕੋਈ ਕੁੜੀ ਵਾਲੇ ਥੋੜੇ ਹਾਂ । ਦੂਜੇ ਪਾਸੇ ਵਿਚਾਰੇ ਲੜਕੀ ਵਾਲਿਆਂ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ, ਕਿਤਨਾ ਵੱਡਾ ਜੁਰਮ ਕਰ ਰਹੇ ਹਨ, ਉਹ ਲੜਕੀ ਦਾ ਵਿਆਹ ਜੋ ਕਰ ਰਹੇ ਹਨ । ਹਜ਼ਾਰਾਂ ਰੁਪਏ ਸਜਾਵਟ ਤੇ ਫੂਕੇ ਹਨ ਵਧੀਆ ਤੋਂ ਵਧੀਆ ਖਾਣੇ ਪਰੋਸੇ ਹੋਏ ਹਨ, ਦਾਜ ਵਿਚ ਵੀ ਕਸਰ ਨਹੀਂ ਛੱਡੀ, ਫਿਰ ਵੀ ਸਹਿਮੇਂ ਫਿਰਦੇ ਹਨ, ਕਿਧਰੋ ਮੁੰਡੇ ਵਾਲੇ ਕੋਈ ਨੁਕਸ ਨਾ ਕੱਢ ਦੇਣ ਅਤੇ ਕਹਿੰਦੇ ਫਿਰਦੇ ਹਨ " ਅਜੀ ਸਾਡਾ ਸਿਰ ਨੀਵਾਂ ਹੈ ਅਸੀਂ ਕੁੜੀ ਵਾਲੇ ਜੁ ਹੋਏ " ਸਚਮੁਚ ਹੀ ਕਿਤਨੇ ਵੱਡੇ ਗੁਨਾਹਗਾਰ ਹਨ ਉਹ।

ਗੁਰੂ ਘਰ ਵਿੱਚ ਕੋਈ ਵੀ ਅਜਿਹੀ ਵਿਚਾਰਧਾਰਾ, ਜੋ ਇਸਤਰੀ ਜਾਤੀ ਨੂੰ ਘਟੀਆ ਜਾਂ ਨੀਵੀਂ ਦੱਸਣ ਵਾਲੀ ਹੋਵੇ, ਪਰਵਾਨ ਨਹੀਂ । ਇਥੇ ਤਾਂ ਅਰਧੰਗਨੀ (better-half) ਦੇ ਅਸੂਲ ਨੂੰ ਵੀ ਪਰਵਾਨ ਨਹੀਂ ਕੀਤਾ ਗਿਆ । ਇਥੇ ਤਾਂ ਭੰਡਿ ਜੰਮੀਏ, ਭੰਡਿ ਨਿੰਮੀਏ ' ਦੇ ਸਲੋਕ ਰਾਹੀਂ ਅਤੇ ਹੋਰ ਅਨੇਕ ਥਾਵਾਂ ਤੇ ਇਸਤਰੀ ਅਤੇ ਪੁਰਖ ਦਾ ਇਕ ਦੂਜੇ ਦਾ ਪੂਰਕ ਹੋਣਾ

19 / 31
Previous
Next