ਲਾਂਵਾਂ ਦੀ ਬਾਣੀ ਦਾ ਸਮੁੱਚਾ ਭਾਵ
ਸਿੱਖਾਂ ਨੇ ਪ੍ਰਵਿਰਤੀ ਮਾਰਗ ਧਾਰਨ ਕਰਨਾ ਹੈ ਅਤੇ ਗੁਰੂ ਬਾਣੀ ਨੂੰ ਹੀ ਅਕਾਲ ਪੁਰਖ ਦਾ ਗਿਆਨ ਸਮਝ ਕੇ ਧਰਮ ਅਥਵਾ ਨਾਮ ਨੂੰ ਦ੍ਰਿੜ ਕਰਨਾ ਅਤੇ ਪਾਪਾਂ ਦਾ ਤਿਆਗ ਕਰਨਾ ਹੈ । ਪੂਰੇ ਗੁਰੂ ਦੇ ਲੜ ਲਗ ਕੇ ਗੁਣਾਂ ਨੂੰ ਗ੍ਰਹਿਣ ਕਰਨ ਸਦਕਾ ਹਰੀ ਪ੍ਰਭੂ ਮਿਠਾ ਲੱਗਦਾ ਹੈ । ਜਿਵੇਂ ਨਿਰਭਉ ਪ੍ਰਭੂ ਦਾ ਨਿਰਮਲ ਭਉ ਅੰਦਰ ਵਸਣ ਨਾਲ ਜਗਿਆਸੂ ਦੀ ਹਉਮੈ ਵਾਲੀ ਮੈਲ ਧੁੱਪਣੀ ਹੈ ਏਵੇਂ ਹੀ ਇਸਤ੍ਰੀ ਨੇ ਪਤੀ ਦਾ ਸਤਿਕਾਰ ਅਤੇ ਅਦਬ ਕਰਨਾ ਤੇ ਹਉਮੈ ਦੂਰ ਕਰ ਕੇ ਉਸ ਨਾਲ ਆਤਮਕ ਸਾਂਝ ਪੈਦਾ ਕਰਨੀ ਹੈ । ਅਦਬ ਨੂੰ ਪਿਆਰ ਦੀ ਪਹਿਲੀ ਸਜਾਵਟ ਤੇ ਸਮੀਪਤਾ ਮੰਨਿਆ ਗਿਆ ਹੈ।
ਜਗਿਆਸੂ ਨੇ ਆਪਣੇ ਹਿਰਦੇ ਵਿੱਚ ਵੈਰਾਗ-ਭਰਪੂਰ ਚਾਉ ਵਸਾਉਣਾ ਹੈ ਜਿਵੇਂ ਵਿਆਹ ਸਮੇਂ ਸੁਹਾਗਣ ਥੀਵਣ ਵਾਲੀ ਕੰਨਿਆ ਦੇ ਅੰਦਰ ਵੈਰਾਗ ਤੇ ਭਾਉ ਦੇ ਦੋਵੇਂ ਭਾਵ ਇੱਕਠੇ ਵਸ ਤੇ ਵਰਤ ਰਹੇ ਹੁੰਦੇ ਹਨ, ਇਵੇਂ ਹੀ ਗੁਰਸਿੱਖ ਨੇ ਮਾਇਆ ਵਿਚ ਵਿਚਰਨਾ ਹੈ, ਪਰੰਤੂ ਗੁਰੂ ਬਾਣੀ ਦੀ ਓਟ-ਆਸਰੇ ਇਸ ਤੋਂ ਕਮਲ ਵਾਂਗ ਅਲੋਪ ਰਹਿਣ ਤੇ ਵੈਰਾਗ-ਮਈ ਬਿਰਤੀ ਧਾਰਨ ਕਰਨੀ ਹੈ ।
ਜਗਿਆਸੂ-ਰੂਪ ਸੋਹਾਗਣ ਉਪਰੋਕਤ ਤਿੰਨਾਂ ਲਾਵਾਂ ਵਿੱਚ ਦਰਸਾਏ ਗੁਣ ਅਪਣਾਅ ਕੇ ਹੀ ਪ੍ਰਭੂ-ਕੰਤ ਨੂੰ ਰੀਝਾ ਸਕੇਗੀ ਅਤੇ ਸਹਿਜ-ਪਦ ਨੂੰ ਪ੍ਰਾਪਤ ਕਰੇਗੀ। ਇਹ ਉਸਦਾ ਮਨ-ਇੱਛਤ ਫਲ, ਜੀਵਨ ਮਨੋਰਥ ਅਤੇ ਮੰਜ਼ਲ ਹੈ। ਇਹੀ ਸਿੱਖਿਆ ਸੁਹਾਗਣ ਨੇ ਕੰਤ ਨੂੰ ਰੀਝਾਉਣ ਲਈ ਧਾਰਨੀ ਹੈ।
ਸੂਹੀ ਮਹਲਾ ੪ (ਪੰਨਾ ੭੭੩)
ਹਰਿ ਪਹਿਲੜੀ ਲਾਵ, ਪਰਵਿਰਤੀ ਕਰਮ ਦ੍ਰਿੜਾਇਆ,
ਬਲਿ ਰਾਮ ਜੀਉ।।
ਬਾਣੀ, ਬ੍ਰਹਮਾ ਵੇਦ, ਧਰਮੁ ਦ੍ਰਿੜਹੁ,
ਪਾਪ ਤਜਾਇਆ ਬਲਿ ਰਾਮ ਜੀਉ ॥
ਧਰਮੁ ਦ੍ਰਿੜਹੁ ਹਰਿਨਾਮੁ ਧਿਆਵਹੁ, ਸਿਮ੍ਰਿਤਿ ਨਾਮੁ ਦ੍ਰਿੜਾਇਆ।।
ਸਤਿਗੁਰੁ ਗੁਰੁ ਪੂਰਾ ਆਰਾਧਹੁ, ਸਭਿ ਕਿਲਵਿਖ ਪਾਪ ਗਵਾਇਆ।।
ਸਹਜ ਅਨੰਦੁ ਹੋਆ ਵਡਭਾਗੀ, ਮਨਿ ਹਰਿ ਹਰਿ ਮੀਠਾ ਲਾਇਆ ।।
ਜਨੁ ਕਹੈ ਨਾਨਕੁ ਲਾਵ ਪਹਿਲੀ, ਆਰੰਭੁ ਕਾਜੁ ਰਚਾਇਆ ।। ੧।।
ਪਦ ਅਰਥ : ਹਰਿ ਪਹਿਲੜੀ ਲਾਵ - ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਲਾਂਵ ਹੈ। ਪਰਵਿਰਤੀ ਕਰਮ-ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿੱਚ ਰੁੱਝਣ ਦਾ ਕੰਮ । ਦ੍ਰਿੜਾਇਆ- (ਗੁਰੂ ਨੇ) ਨਿਸਚੇ ਕਰਾਇਆ ਹੈ । ਬਾਣੀ-ਗੁਰੂ ਦੀ ਬਾਣੀ । ਦ੍ਰਿੜਹੁ-ਹਿਰਦੇ ਵਿੱਚ ਪੱਕਾ ਕਰੋ । ਤਜਾਇਆ- ਤਜੇ ਜਾਂਦੇ ਹਨ। ਸਿਮ੍ਰਿਤ ਨਾਮੁ ਦ੍ਰਿੜਾਇਆ-ਗੁਰੂ