ਭਾਇਆ-ਪ੍ਰਭੂ ਨੂੰ ਪਿਆਰਾ ਲਗਾ । ਅਨਦਿਨੁ ਹਰ ਰੋਜ਼, ਹਰ ਵੇਲੇ। ਲਿਵਲਾਈ-ਸੁਰਤਿ ਜੋੜੀ ਰੱਖੀ । ਮਨ ਚਿੰਦਿਆ-ਮਨ-ਇੱਛਤ ।
ਨਾਮਿ-ਨਾਮ ਦੀ ਰਾਹੀਂ । ਵਜੀ ਵਾਧਾਈ-ਚੜ੍ਹਦੀ ਕਲਾ ਬਣ ਗਈ । ਪ੍ਰਭਿ-ਪ੍ਰਭੂ ਨੇ। ਠਾਕੁਰਿ-ਠਾਕੁਰ ਨੇ । ਕਾਜੁ-ਜੀਵ ਇਸਤ੍ਰੀ ਦੇ ਵਿਆਹ ਦਾ ਉੱਦਮ। ਰਚਾਇਆ-ਆਰੰਭ ਦਿੱਤਾ । ਧਨ-ਜੀਵ-ਇਸਤ੍ਰੀ। ਹਿਰਦੈ-ਹਿਰਦੇ ਵਿਚ। ਨਾਮਿ-ਨਾਮ ਦੀ ਬਰਕਤਿ ਨਾਲ। ਵਿਗਾਸੀ-ਖਿੜ ਪਈ, ਅਨੰਦ-ਭਰਪੂਰ ਹੋ ਗਈ। ਚਉਥੀ ਲਾਵੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇਂ। ਅਵਿਨਾਸੀ-ਕਦੇ ਨਾਸ ਨਾ ਹੋਣ ਵਾਲਾ । ੪।
ਅਰਥ : ਹੇ ਸੋਹਣੇ ਪ੍ਰਭੂ ! ਮੈਂ ਤੈਥੋਂ ਸਦਕੇ ਹਾਂ । ਤੇਰੀ ਮਿਹਰ ਨਾਲ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ । ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਂਵ ਹੈ ।
ਹੇ ਭਾਈ ! ਗੁਰੂ ਦੀ ਸ਼ਰਨ ਪੈ ਕੇ ਪ੍ਰਭੂ-ਪ੍ਰੇਮ ਵਿਚ ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸਦੇ ਮਨ ਵਿਚ, ਉਸ ਦੇ ਤਨ ਵਿਚ, ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ।
ਹੇ ਭਾਈ ! ਜਿਸ ਜੀਵ ਨੂੰ ਪਰਮਾਤਮਾਂ ਪਿਆਰਾ ਲੱਗਣ ਲੱਗ ਪੈਂਦਾ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਮਨੁੱਖ ਸਦਾ ਪ੍ਰਭੂ ਦੀ ਯਾਦ ਵਿਚ ਆਪਣੀ ਸੁਰਤਿ ਜੋੜੀ ਰੱਖਦਾ ਹੈ, ਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਬਰਕਤਿ ਨਾਲ ਉਸ ਦੇ ਅੰਦਰ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ ।
ਹੇ ਭਾਈ ! ਪ੍ਰਭੂ ਨੇ, ਮਾਲਕ ਹਰੀ ਨੇ ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ ਆਪਣੇ ਹਿਰਦੇ ਵਿੱਚ ਸਦਾ ਅਨੰਦ-ਭਰਪੂਰ ਰਹਿੰਦੀ ਹੈ । ਦਾਸ ਨਾਨਕ ਆਖਦਾ ਹੈ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇਂ ਜੀਵ-ਇਸਤ੍ਰੀ ਕਦੇ ਨਾਸ ਨਾਂਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥ ੪॥੨॥
* ਹਲੂਣਾ *
* ਸਿਖੋ, ਜੇ ਮਰਜ਼ੀ ਏ ਪਏ ਕਰੋ ਤੁਸੀਂ, ਪਰ ਤੁਹਾਡਾ ਗੁਰੂ ਤੁਹਾਡੇ ਤੇ ਕਦੀ ਪ੍ਰਸੰਨ ਨਹੀਂ ਹੋਵੇਗਾ। ਹੋਣਾ ਇਹੀਓ ਹੈ । ਮੈਂ ਪੜ੍ਹੀ ਏ ਤੁਹਾਡੀ ਸਿੱਖ ਹਿਸਟਰੀ । ਮੈਂ ਪੜ੍ਹੀ ਏ ਤੁਹਾਡੀ ਗੁਰਬਾਣੀ, ਜਿੰਨਾ ਕੁ ਵੀ ਤਰਜਮਾਂ ਮੈਨੂੰ ਮਿਲਿਆ ਏ, ਮੈਂ ਬਹੁਤ ਪੜ੍ਹਿਆ ਏ ਇਸ ਧਰਮ ਬਾਰੇ । ਏਨਾ ਤਾਂ ਤੁਸਾਂ ਸਿੱਖਾਂ ਨੇ ਵੀ ਨਹੀਂ ਪੜ੍ਹਿਆ ਹੋਣਾ । ਮੈਂ ਸੱਚ ਆਖਦਾ ਹਾਂ, ਅਸਾਂ ਇਕ ਕ੍ਰਾਈਸਟ ਦੇ ਸੂਲੀ ਚੜ੍ਹਨ ਦੀ ਗੱਲ ਨੂੰ ਲੈ ਕੇ ਆਪਣਾ ਧਰਮ ਸਾਰੀ ਦੁਨੀਆਂ ਵਿਚ ਫੈਲਾ ਲਿਆ । ਤੁਹਾਡਾ ਤਾਂ ਇਤਿਹਾਸ