ਲੇਖਕ : ਪ੍ਰਿ. ਹਰਿਭਜਨ ਸਿੰਘ ਲੁਧਿਆਣਾ
ਦੂਜੇ ਧਰਮਾਂ ਅਤੇ ਵਿਸ਼ਵਾਸ਼ਾਂ ਵਿਚ ਜਿਸ ਨੂੰ ਵਿਆਹ, ਨਕਾਹ, ਮੈਰਿਜ, ਪਰਨੈ, ਸ਼ਾਦੀ, ਪਾਨੀ ਗ੍ਰਹਿਣ ਆਦਿ ਦੇ ਅੱਲਗ ਨਾਮ ਦਿਤੇ ਗਏ ਹਨ, ਸਿੱਖ ਧਰਮ ਵਿਚ ਜ਼ਿੰਦਗੀ ਦੇ ਇਸ ਮੋੜ ਨੂੰ ਅਥਵਾ ਗ੍ਰਹਿਸਥ ਮਾਰਗ ਵਿਚ ਪ੍ਰਵੇਸ਼ ਕਰਨ ਦਾ ਨਾਮ- ਅਨੰਦ ਕਾਰਜ ਹੈ । ਅਨੰਦ ਦਾ ਲਫ਼ਜ਼ੀ ਅਰਥ ਹੈ ਖੇੜਾ ਖੁਸ਼ੀ । ਇਸ ਤਰ੍ਹਾਂ ਅਨੰਦ-ਕਾਰਜ ਦੇ ਅਰਥ ਹਨ ਖੁਸ਼ੀ ਦਾ ਕਾਰਜ । ਹੋਵੇ ਵੀ ਕਿਉਂ ਨਾ ਗੁਰੂ ਘਰ ਵਿਚ ਜਿੰਦਗੀ ਦੇ ਇਸ ਜ਼ਰੂਰੀ ਮੋੜ ਵਾਸਤੇ ' ਸਕਲ ਧਰਮ ਮਹਿ ਗ੍ਰਹਿਸਤ ਪ੍ਰਧਾਨ' ਦਾ ਪਦ ਵਰਤਿਆ ਗਿਆ ਹੈ ਜਿਸ ਦਾ ਭਾਵ ਹੈ ਮਨੁੱਖੀ ਫਰਜ਼ਾਂ ਵਿਚ ਸਭ ਤੋਂ ਉੱਤਮ ਮੱਨੁਖੀ ਫਰਜ਼ । ਇਸ ਦੇ ਉਲਟ ਗ੍ਰਹਿਸਥ ਮਾਰਗ ਵਿਚ ਪ੍ਰਵੇਸ਼ ਨ ਕਰਨ 'ਅਥਵਾ ਬ੍ਰਹਮਚਾਰੀ ਰਹਿਣ ਨੂੰ ਕੋਰਾ ਪਖੰਡ ਅਤੇ ਅਜਿਹਾ ਕਰਮ ਦੱਸਿਆ ਗਿਆ ਹੈ ਜਿਸ ਦਾ ਧਰਮ ਨਾਲ, ਅਕਾਲ ਪੁਰਖ ਅਥਵਾ ਮਨੁਖਤਾਂ ਦੀ ਸੰਭਾਲ ਨਾਲ ਉੱਕਾ ਹੀ ਕੋਈ ਸਬੰਧ ਨਹੀਂ ਬਲਕਿ ਕਰਤੇ ਦੇ ਨਿਯਮਾਂ ਅਥਵਾ ਹੁਕਮਾਂ ਦੀ ਅਵਗਿਆ ਦੱਸਿਆ ਗਿਆ ਹੈ।
ਅਨੰਦ ਕਾਰਜ ਵਾਲੇ ਮਹਾਨ ਗੁਰਮਤਿ ਵਿਰਸੇ ਨੂੰ ਜਦੋਂ ਕਿ ਪੰਥ ਪੂਰੀ ਤਰ੍ਹਾਂ ਭੁੱਲ ਚੁੱਕਾ ਸੀ ਅਤੇ ਸਭ ਪਾਸੇ ਬ੍ਰਾਹਮਣੀ ਰੀਤੀ ਅਨੁਸਾਰ ਵੇਦੀ ਦੇ ਫੇਰਿਆਂ ਨਾਲ ਸਾਰੇ ਸਿੱਖਾਂ ਦੇ ਅਨੰਦ ਕਾਰਜ ਹੋ ਰਹੇ ਸਨ, ਸਿੱਖ ਆਗੂਆਂ ਦੀ ਮਹਾਨ ਘਾਲਣਾ ਅਤੇ ਕੁਰਬਾਨੀਆਂ ਦੇ ਸਿੱਟੇ ਵਜੋਂ ਅਨੰਦ ਮੈਰਿਜ ਐਕਟ ੧੯੦੯ ਸਿੱਖ ਕਾਨੂੰਨ ਦੀ ਸ਼ਕਲ ਵਿੱਚ ਹੋਂਦ ਵਿਚ ਆਇਆ। ਟਿੱਕਾ ਰਿਪੁਦਮਨ ਸਿੰਘ ਆਫ ਨਾਭਾ ਨੇ ਜਦ ਸਿੱਖ ਰੀਤੀ ਨੂੰ ਸੁਰੱਖਿਅਤ ਕਰਨ ਵਾਸਤੇ ਆਵਾਜ਼ ਉਠਾਈ ਤਾਂ ਸਭ ਤੋਂ ਪਹਿਲਾਂ ਸਮਾਜਿਕ ਪੱਧਰ ਤੇ ਇਸ ਦਾ ਕਰੜਾ ਵਿਰੋਧ ਆਪਣੇ ਹੀ ਪਿਤਾ-ਮਹਾਰਾਜਾ ਤੋਂ ਪ੍ਰਾਪਤ ਹੋਇਆ । ਸ. ਸੁੰਦਰ ਸਿੰਘ ਜੀ ਮਜੀਠੀਆ ਨੇ ਇਸ ਝੰਡੇ ਨੂੰ ਕਾਨੂੰਨ ਬਣਨ ਤੀਕ, ਪੱਕੇ ਹੱਥੀਂ ਪਕੜਿਆ ਅਤੇ ਸਾਰੀਆਂ ਔਕੜਾਂ ਨੂੰ ਖਿੜੇ ਮੱਥੇ ਸਹਾਰਿਆ।
ਸਿੱਖਾਂ ਦੇ ਇਸ ਵਿਰਸੇ ਨੂੰ ਮੁੜ ਸੁਰਜੀਤ ਕਰਨ ਵਿਚ ਉਸ ਸਮੇਂ ਦੀਆਂ ਸਿੱਖ ਸੁਧਾਰਕ ਲਹਿਰਾਂ ਨਿਰੰਕਾਰੀ ਲਹਿਰ ਅਤੇ ਨਾਮਧਾਰੀ ਲਹਿਰ ਦਾ ਬੜਾ ਯੋਗਦਾਨ ਹੈ ਭਾਵੇਂ ਇਹ ਦੋਵੇਂ ਲਹਿਰਾਂ ਬਾਦ ਵਿਚ, ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੇ ਮੂਲ ਆਦਰਸ਼ਾਂ ਤੋਂ ਟੁੱਟ ਕੇ ਸ਼ਖਸੀ ਪੂਜਾ ਅਤੇ ਗੁਰੂ ਡੰਮ੍ਹ ਦੇ ਚਿੱਕੜ ਵਿਚ ਫਸ ਗਈਆਂ।
ਮੂਲ ਰੂਪ ਵਿਚ ਵੇਦੀ ਦੇ ਵਿਆਹ ਦੀ ਬ੍ਰਾਹਮਣੀ ਰੀਤ ਦਾ ਤਿਆਗ ਪਹਿਲੇ ਜਾਮੇ ਤੋਂ ਹੀ ਕਰ ਦਿਤਾ ਗਿਆ ਸੀ ਪਰ ਸਮੇਂ ਦੇ ਪ੍ਰਭਾਵ ਕਾਰਣ ਜਿਥੇ ਹੋਰ ਅਨੇਕਾਂ ਬ੍ਰਾਹਮਣੀ ਰੀਤਾਂ ਨੇ ਸਿੱਖ ਧਰਮ ਨੂੰ ਆਪਣੀ ਜੱਕੜ ਵਿਚ ਲੈ ਲਿਆ ਉਥੇ ਵੇਦੀ ਰਾਹੀਂ ਵਿਆਹ ਦਾ ਢੰਗ ਵੀ ਫਿਰ ਇਕ ਵਾਰੀ ਸਿੱਖ ਧਰਮ ਵਿਚ ਇਸ ਤਰ੍ਹਾਂ ਜਗ੍ਹਾ ਬਣਾ ਬੈਠਾ ਜਿਵੇਂ ਸਿੱਖ ਅਨੰਦ ਕਾਰਜ ਦਾ ਇਸ ਤੋਂ ਕਦੇ ਕੋਈ ਹੋਰ ਢੰਗ ਰਿਹਾ ਹੀ ਨਾ ਹੋਵੇ । ਸਾਡੇ ਹਥਲੇ ਲੇਖ ਦਾ ਵਿਸ਼ਾ ਅਨੰਦ ਕਾਰਜ ਦਾ ਇਤਿਹਾਸ ਲਿਖਣਾ ਨਹੀਂ ਸਗੋਂ ਅਨੰਦ ਕਾਰਜ ਦੇ ਅਸਲੀ ਰੂਪ ਨੂੰ ਸਿੱਖਾਂ ਵਿਚ ਪ੍ਰਗਟ ਕਰਨਾ ਹੈ, ਨਾਲ ਹੀ ਇਹ ਵੀ ਸਪਸ਼ਟ ਕਰਨਾ ਹੈ ਕਿ ਕਿਹੜੀਆਂ ਕੁਰੀਤੀਆਂ ਅਤੇ ਗੁਰਮਤਿ ਵਿਰੋਧੀ
ਕੋਈ ਮਸਜਿਦ ਵਿਚ ਨਿਕਾਹ ਪੜ੍ਹਵਾਦਾਂ ਹੈ, ਕੁਝ ਕੋਰਟ ਵਿੱਚ ਸਿਵਿਲ ਮੈਰਿਜ ਕਰਵਾਂਦੇ ਹਨ, ਕੋਈ ਵੇਦੀ ਅਥਵਾ ਕੋਈ ਅਗਨੀ ਦੇ ਫੇਰੇ ਲੈਂਦੇ ਹਨ ਪਰ ਗੁਰਸਿੱਖਾਂ ਦੇ ਵਿਆਹ ਵਾਸਤੇ ਕੇਵਲ ਇਕੋ ਇਕ ਹੀ ਪ੍ਰਵਾਨਤ ਢੰਗ ਹੈ ਅਤੇ ਉਹ ਹੈ ਅਨੰਦ ਕਾਰਜ। ਸਿੱਖਾਂ ਵਾਸਤੇ ਕੋਈ ਵੀ ਹੋਰ ਢੰਗ ਪ੍ਰਵਾਨ ਨਹੀਂ । ਇਸ ਤੋਂ ਇਲਾਵਾ ਵਿਗੜੇ ਹੋਏ ਪ੍ਰਚਾਰ ਪ੍ਰਬੰਧ ਅਤੇ ਯੋਗ ਪ੍ਰਚਾਰਕਾਂ ਦੀ ਘਾਟ ਕਾਰਨ ਅੱਜ ਜੋ ਅਨੰਦ ਕਾਰਜ ਸਿੱਖਾਂ ਵਿਚ ਹੋ ਰਹੇ ਹਨ ਇਹਨਾਂ ਵਿਚ ਬਹੁਤੇ ਤਾਂ ਕੇਵਲ ਨਾਮ ਦੇ ਹੀ ਅਨੰਦ ਕਾਰਜ ਹਨ । ਅਸਲ ਵਿਚ ਉਹ ਹਿੰਦੂ ਅਥਵਾ ਬ੍ਰਾਹਮਣੀ ਵਿਆਹ ਹੀ ਕਹੇ ਜਾ ਸਕਦੇ ਸਨ । ਫਰਕ ਕੇਵਲ ਇਤਨਾ ਹੀ ਰਹਿ ਜਾਂਦਾ ਹੈ ਉਧਰ ਵੇਦੀ ਦੀਆਂ ਲਾਵਾਂ ਹੁੰਦੀਆਂ ਹਨ ਜਦ ਕਿ ਏਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਇਸ ਤੋਂ ਵੱਡੀ ਦੁੱਖ ਦੀ ਗੱਲ ਜਾਂ ਟਰੈਜਿਡੀ ਤਾਂ ਇਹ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠ ਕਰ ਕੇ ਅਸੀਂ ਬਹੁਤ ਕੰਮ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ, ਸਤਿਕਾਰ ਅਤੇ ਸਿੱਖੀ ਦੇ ਵਿਰੁੱਧ ਕਰ ਰਹੇ ਹੁੰਦੇ ਹਾਂ ਅਤੇ ਫਿਰ ਦਾਅਵੇ ਕਰਦੇ ਹਾਂ, ਅਰਦਾਸਾਂ ਵਿਚ ਕਹਿੰਦੇ ਹਾਂ ਅਤੇ ਅਖਬਾਰਾਂ ਵਿਚ ਖਬਰਾਂ ਛਪਦੀਆਂ ਹਨ ਕਿ ਅਨੰਦ ਕਾਰਜ ਪੂਰਨ ਗੁਰ-ਮਰਿਯਾਦਾ ਅਨੁਸਾਰ ਹੋਇਆ। ਇਸ ਤੋਂ ਵੱਡਾ ਕੁਫਰ ਹੋਰ ਕੀ ਹੋ ਸਕਦਾ ਹੈ ਇਸੇ ਕਰਕੇ ਹੱਥਲੇ ਲੇਖ ਦੀ ਲੋੜ ਹੋਰ ਵੀ ਵਧ ਜਾਂਦੀ ਹੈ।
ਜੈ ਮਾਲਾ, ਸ਼ਰਾਬ, ਭੰਗੜਾ, ਸੇਹਰਾ ਬੰਨਣਾ, ਲਿਖਣਾ ਜਾਂ ਪੜ੍ਹਣਾ, ਮਹਿੰਦੀ ਦੀ ਰਾਤ, ਮੁੰਡੇ ਦੇ ਘਰ ਨੂੰ ਉੱਚਾ ਅਤੇ ਲੜਕੀ ਦੇ ਘਰ ਨੂੰ ਨੀਵਾਂ ਸਮਝਣਾ, ਰੁਸਨਾ ਆਦਿ - ਕੁਝ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਤੋਂ ਸਾਨੂੰ ਇਕ ਦਮ ਬਚਣਾ ਪਵੇਗਾ । ਬੈਂਡ ਮਿਲਨੀ ਆਦਿ ਤੋਂ ਵੀ ਜਿਥੋਂ ਤੀਕ ਹੋ ਸਕੇ ਪਰਹੇਜ਼ ਕਰਨ ਦੀ ਲੋੜ ਹੈ । ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਅਸੀਂ ਅੱਗੇ ਚਲ ਕੇ ਕਰਾਂਗੇ ।
ਪੱਛਮੀ ਦੇਸ਼ਾਂ ਵਿਚ ਵਿਆਹ ਕੇਵਲ ਇਕ ਸਮਾਜਿਕ ਸੌਦੇ-ਬਾਜ਼ੀ (Social contract) ਅਤੇ ਦਿਲ-ਪਰਚਾਵੇ ਤੋਂ ਵੱਧ ਹੈਸੀਅਤ ਨਹੀਂ ਰਖਦਾ। ਉਸ ਵਿਚ ਪਵਿੱਤਰਤਾ ਨਿਰਬਾਹ ਅਤੇ ਵਫਾ ਦਾ ਕੋਈ ਅੰਸ਼ ਨਹੀਂ । ਜੇ ਇਕ ਛਿਨ ਵਿਆਹ ਹੁੰਦਾ ਹੈ ਤਾਂ ਦੂਜੀ ਛਿਨ ਟੁੱਟ ਸਕਦਾ ਹੈ ।
ਯੂਰਪ ਅਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਤਲਾਕਾਂ ਲਈ ਸਮੇਂ ਸਮੇਂ ਉਚੇਚੀਆਂ ਨਿਯਤ ਹੁੰਦੀਆਂ ਅਦਾਲਤਾਂ ਤੋਂ ਅਵਸ਼ ਇਹ ਸਿੱਟਾ ਨਿਕਲਦਾ ਹੈ ਕਿ ਇਹਨਾਂ ਦੇਸ਼ਾਂ ਅਥਵਾ ਮੱਤਾਂ ਵਿਚ ਵਿਆਹ ਦਾ ਉਹ ਆਦਰਸ਼ ਕਾਇਮ ਨਹੀਂ ਹੋ ਸਕਿਆ, ਜਿਸ ਵਿਚ ਧਰਮ ਪਵਿੱਤਰਤਾ, ਨਿਰਬਾਹ ਅਤੇ ਵਫਾ ਦੀ ਭਰਪੂਰ ਸੁਗੰਧੀ ਹੋਵੇ ਅਤੇ ਜੋ ਜੀਵਨ ਨੂੰ ਸਹੀ ਸੁਖ-ਸਬਰ, ਸੰਤੋਖ ਤੇ ਟਿਕਾਅ ਦੀ ਦਾਤ-ਬਖਸ਼ ਸਕੇ । ਓਥੇ ਆਪਣੇ ਸੁਭਾਵਾਂ ਨੂੰ ਇਕ ਦੂਜੇ ਦੀਆਂ ਰੁਚੀਆਂ ਅਨੁਸਾਰ ਢਾਲਣ (Adjust ਕਰਨ) ਦੀ ਥਾਂ ਭੌਰੇ ਵਾਲੀ ਭਟਕਣਾ ਅਤੇ ਅਸ਼ਾਂਤੀ ਹੈ। ਹਰੇਕ ਵਿਅਕਤੀ
ਇਸਲਾਮ ਵਿਚ ਪਤੀ ਪਤਨੀ ਦੀ ਪਦਵੀ ਤੇ ਹੱਕਾਂ ਵਿੱਚ ਵੱਡੀ-ਅਸਮਾਨਤਾ ਹੈ। ਏਥੇ ਔਰਤ ਨੂੰ ਮਰਦ ਦੀ ਖੇਤੀ ਕਰ ਕੇ ਮੰਨਿਆ ਗਿਆ ਹੈ। ਉਹ ਸੰਗਤ ਅਤੇ ਪੰਗਤ ਵਿੱਚ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ। ਮਰਦਾਂ ਨਾਲ ਮਿਲ ਕੇ ਮਸਜਿਦ ਵਿਖੇ ਪੜ੍ਹੀ ਜਾਣ ਵਾਲੀ ਨਮਾਜ਼ ਵਿੱਚ ਹਿੱਸਾ ਨਹੀਂ ਲੈ ਸਕਦੀ, ਕੇਵਲ ਭੋਗ ਬਿਲਾਸ ਲਈ ਹਰਮ ਦੀ ਜ਼ੀਨਤ ਹੈ। ਇਕ ਮਰਦ ਇਕ ਸਮੇਂ ਚਾਰ ਔਰਤਾਂ ਰੱਖ ਸਕਦਾ ਹੈ ਪਰੰਤੂ ਔਰਤ ਨੂੰ ਇਹ ਹੱਕ ਹਾਸਲ ਨਹੀਂ। ਪ੍ਰਵਾਣਿਤ ਚੌਂਹ ਸ਼ਾਦੀਆਂ ਤੋਂ ਬਿਨਾਂ ਮਰਦ ਵਿੱਤ ਅਨੁਸਾਰ ਲੰਡੀਆਂ ਤੇ ਲੰਡੇ ਵੀ ਖਰੀਦ ਸਕਦਾ ਹੈ। ਮਰਦ ਦੀ ਵਾਸ਼ਨਾ-ਪੂਰਤੀ ਨੂੰ ਏਥੇ ਤੱਕ ਜੀਵਨ-ਟੀਚਾ ਮਿਥਿਆ ਗਿਆ ਹੈ ਕਿ ਜੇ ਔਰਤ ਮਰਦ ਦੀ ਵਾਸ਼ਨਾ ਪੂਰੀ ਕਰਨ ਤੋਂ ਨਾਂਹ ਕਰੇ ਤਾਂ ਜਿੰਨੇ ਸਾਹ ਮਨੁੱਖ ਇਸ ਕਾਰਨ ਗੁੱਸੇ ਵਿੱਚ ਲਵੇਗਾ, ਉਤਨੇ ਕਦਮ ਐਸੀ ਔਰਤ ਨੂੰ ਦੋਜ਼ਕ ਦੀ ਅੱਗ ਉੱਤੇ ਤੁਰਨਾ ਪਵੇਗਾ। ਏਥੋਂ ਤੱਕ ਕਿ ਬਹਿਸ਼ਤ ਵਿੱਚ ਵੀ ਹੂਰਾਂ ਤੇ ਲੌਂਡਿਆਂ ਦੀ ਸ਼ਕਲ ਵਿੱਚ ਭੋਗ-ਬਿਲਾਸ ਦਾ ਲਾਰਾ ਦਿੱਤਾ ਗਿਆ ਹੈ, ਪਰੰਤੂ ਇਨ੍ਹਾਂ ਲਾਰਿਆਂ ਦਾ ਪਰਦਾ ਡਾਕਟਰ ਮੁਹੰਮਦ ਇਕਬਾਲ ਜਿਹਾ ਮਹਾਨ ਫਲਸਫੀ ਮੁਸਲਮਾਨ ਆਪ ਹੀ, ਇਉਂ ਚਾਕ ਕਰਦਾ ਹੈ-
ਬਹਿਬਤੋ, ਹੂਰੋ, ਗਿਲਿਮਾਂ, ਇ ਜਿ ਤਾਇਤ ਮੈਂ ਨ ਮਾਨੂੰਗਾ,
ਇਨਹੀ ਬਾਤੋਂ ਸੇ, ਐ ਜ਼ਾਹਿਦ ! ਜਈਵ ਈਮਾਨ ਹੋਤਾ ਹੈ ।
ਭਾਵ- ' ਮੈਂ ਇਹ ਲਾਰਾ ਕਿ ਇਸਲਾਮੀ ਸ਼ਰਾ ਦੀ ਤਾਬੇਦਾਰੀ ਦੇ ਬਦਲੇ ਅੱਗੇ ਬਹਿਸ਼ਤ ਵਿੱਚ ਹੂਰਾਂ ਤੇ ਲੌਂਡੇ ਮਿਲਣਗੇ, ਕਦਾਚਿਤ ਨਹੀਂ ਮੰਨਦਾ, ਕਿਉਂਕਿ ਅਜਿਹੀਆਂ ਗੱਲਾਂ ਤੇ ਲਾਰਿਆਂ ਨਾਲ ਈਮਾਨ ਕਮਜ਼ੋਰ ਹੁੰਦਾ ਹੈ।"
ਇਸਲਾਮ ਵਿੱਚ ਨਿਕਾਹ ਤੋੜਨਾ ਤੇ ਤਲਾਕ ਲੈਣਾ ਤਾਂ ਹੋਰ ਵੀ ਸੌਖਾ ਹੈ । ਕੁਰਾਨ ਸ਼ਰੀਫ ਦੀ ਸੰਬੰਧਤ ਆਇਤ ਪੜ੍ਹੀ, 'ਹੱਕ-ਮਹਿਰ' ਤਾਰਿਆਂ ਤੇ ਨਕਾਹ ਟੁੱਟ ਗਿਆ।
ਵੈਦਕ ਮੱਤਾਂ ਵਿੱਚ ਵਿਆਹ ਦਾ ਆਦਰਸ਼ ਇਸ ਤੋਂ ਵੱਧ ਅਨਯਾਇ-ਭਰਪੂਰ ਅਤੇ ਇਸਤਰੀ ਜਾਤੀ ਦੀ ਪਦਵੀ ਹੋਰ ਵੀ ਨੀਵੀਂ ਤੇ ਘਿਰਣਤ ਮੰਨੀ ਗਈ ਹੈ। ਸ਼ਾਸਤਰ ਵਿੱਚ ਮਰਦ ਨੂੰ ਪ੍ਰਭੂ ਦਾ ਅਤੇ ਇਸਤ੍ਰੀ ਨੂੰ ਮਾਇਆ (ਪ੍ਰਕਿਰਤੀ) ਦਾ ਪ੍ਰਤੀਨਿਧ ਮੰਨਿਆ ਗਿਆ ਹੈ। ਜਿਵੇਂ ਈਸ਼ਵਰ ਨੂੰ ਜਗਤ-ਰਚਨਾ ਲਈ ਪ੍ਰਕਿਰਤੀ ਦੀ ਆਦਿ ਕਾਲ ਤੋਂ ਲੋੜ ਪੈਂਦੀ ਆ ਰਹੀ ਹੈ, ਕੁਝ ਇਵੇਂ ਹੀ ਸੰਸਾਰ ਦੀ ਰਚਨਾ ਜਾਰੀ ਰੱਖਣ ਲਈ, ਜਨਨੀ ਹੋਣ ਦੇ ਨਾਤੇ ਇਸਤ੍ਰੀ ਦੀ ਵੀ ਲੋੜ ਹੈ । ਮਨੂੰ ਨੇ ਮਨੁੱਖ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ (ਆਸ਼ਰਮਾਂ) ਵਿੱਚ ਵੰਡਿਆ ਹੈ ।੨੫ ਸਾਲ ਬ੍ਰਹਮਚਾਰੀਆ, ੨੫ ਸਾਲ ਗ੍ਰਹਿਸਥ ਆਸ਼ਰਮ, ੨੫ ਸਾਲ ਬਾਨ-ਪ੍ਰਸਤੀ ਅਤੇ ਆਖਰੀ ੨੫ ਸਾਲ ਸੰਨਿਆਸ ਧਾਰਨ ਕਰਨ ਦੀ ਹਦਾਇਤ ਹੈ । ਮੋਖਸ਼ (ਮੁਕਤੀ) ਕੇਵਲ ਨਿਵਿਰਤੀ ਮਾਰਗ ਅਥਵਾ ਸੰਨਿਆਸ ਧਾਰਨ ਕਰਨ ਨਾਲ ਹੀ ਪ੍ਰਾਪਤ ਹੋਣੀ ਹੈ । ਮਜਬੂਰਨ ਕੁਝ ਸਮੇਂ ਲਈ ਪ੍ਰਵਿਰਤੀ ਅਥਵਾ ਗ੍ਰਿਹਸਥ ਆਸ਼ਰਮ ਧਾਰਨ ਕਰਨ ਨਾਲ ਇਸਤ੍ਰੀ ਦੇ ਰੂਪ ਵਿੱਚ
ਹਿੰਦੂ ਸ਼ਾਸਤ੍ਰ ਅਨੁਸਾਰ ਨਰੀਨਾ ਔਲਾਦ (ਲੜਕੇ) ਨੂੰ ਹੀ ਔਲਾਦ ਮੰਨਿਆ ਗਿਆ ਹੈ, ਲੜਕੀ ਨੂੰ ਨਹੀਂ । ਕਾਰਨ ? ਮਾਤਾ ਪਿਤਾ ਦੇ ਪਰਲੋਕ ਸਿਧਾਰਨ ਉਪਰੰਤ, ਪਿਤਰ ਕਿਰਿਆ ਆਦਿ ਪੁੱਤਰ ਹੀ ਭਰਵਾ ਤੇ ਕਰਵਾ ਸਕਦਾ ਹੈ, ਕੰਨਿਆ ਨਹੀਂ। ਸੋ ਏਸ ਤਰ੍ਹਾਂ ਪੁੱਤਰ ਸੁਰਗਵਾਸ ਹੋਏ ਮਾਤਾ ਪਿਤਾ ਨੂੰ ਰਾਹ ਵਿੱਚ ਪੈਂਦੀ ਬਿਖਮ ਬੈਤਰਨੀ ਨਦੀ ਪਾਰ ਕਰਨ ਤੇ ਮੋਖਸ਼ ਪ੍ਰਾਪਤ ਕਰਨ ਵਿਚ ਸਹਾਈ ਹੋ ਸਕਦਾ ਹੈ । ਏਥੋਂ ਤੱਕ ਕਿ ਇਸਤ੍ਰੀ ਨੂੰ ਨਰੀਨਾ ਔਲਾਦ ਨਿਯੋਗ ਰਾਹੀਂ, ਪਰਾਏ ਮਰਦਾਂ ਤੋਂ ਵੀ ਪ੍ਰਾਪਤ ਕਰਨ ਦੀ ਖੁਲ੍ਹ ਹੈ।
ਬ੍ਰਾਹਮਣ ਵੱਲੋਂ ਪ੍ਰਚਾਰੀ ਨਿਵਿਰਤੀ ਅਥਵਾ ਤਿਆਗ-ਬਿਰਤੀ ਦਾ ਸਿੱਟਾ ਇਹ ਨਿਕਲਿਆ ਕਿ ੨੫ ਸਾਲ ਗ੍ਰਹਿਸਥ-ਆਸ਼ਰਮ ਵਿਚ ਵਿਚਰਨ ਉਪਰੰਤ ਬਾਨ-ਪ੍ਰਸਤੀ ਤੇ ਸੰਨਿਆਸੀ ਹੋਣ ਨਾਲੋਂ ਮੋਕਸ ਦੇ ਅਭਿਲਾਸ਼ੀ ਲੋਕਾਂ ਨੇ ਬ੍ਰਹਮਚਰੀਆ ਉਪਰੰਤ ਸਿੱਧਾ ਹੀ ਸੰਨਿਆਸੀ ਬਣਨਾ ਉਚਿਤ ਜਾਤਾ । ਭਗਤਾਂ ਦੀ ਕਿਰਤ-ਕਮਾਈ ਤੋਂ ਮਾਲ ਪੂੜਾ ਛਕਣ ਵਾਲੇ ਇਹਨਾਂ ਵਿਹਲੜਾਂ ਦੇ ਟਿਕਾਣਿਆਂ ਨੂੰ ਛਾਉਣੀਆਂ ਦੀ ਸੰਗਿਆ ਦਿੱਤੀ ਗਈ । ਜੇ ਕਿਤੇ ਕੋਈ ਜਰਵਾਣਾ ਕਿਸੇ ਅਬਲਾ ਨੂੰ ਜਬਰੀ ਚੁੱਕ ਕੇ ਲੈ ਜਾਂਦਾ ਅਤੇ ਸੇਵਕ ਇਨ੍ਹਾਂ ਪਾਸ ਆ ਕੇ ਦੁਖ ਰੋਂਦਾ, ਤਾਂ ਪੂਜਾ ਦਾ ਧਾਨ ਖਾ ਖਾ ਕੇ ਅਣਖ ਤੇ ਸਾਹਸਹੀਨ ਹੋ ਚੁੱਕੇ ਇਹ ਲੋਕ ਉਸ ਨੂੰ ਇਹ ਉਪਦੇਸ਼ ਦੇ ਕੇ ਪਰਚਾਅ ਛੱਡਦੇ ' ਭਗਤੋ ਜਗਤ ਇੱਕ ਭ੍ਰਾਂਤੀ ਹੈ, ਮੋਹ ਮਿਥਿਆ ਹੈ, ਸੁਪਨਾ ਹੈ, ਏਹ ਸਭ ਪੂਰਬਲੇ ਕਰਮੋਂ ਕਾ ਫਲ ਹੈ; ਈਹਾਂ ਕੌਣ ਕਿਸੀ ਕਾ ਹੈ ? ਧੀਰਜ ਕਰੋ ਰਾਮ ਰਾਮ ਬੋਲੋ, ਰਾਮ ਭਲੀ ਕਰੇਗਾ ।
ਪੂਜਾ ਦੇ ਧਾਨ ਨਾਲ ਬੇਜਾਨ, ਬੇਹਿੱਸ ਤੇ ਬੇਗੈਰਤ ਹੋ ਚੁੱਕੇ ਧੂੰਏ ਤਾਉਣ ਵਾਲੇ ਇਹ ਤੱਪੀ, ਇਹ ਕੀ ਜਾਨਣ ਕਿ ਕਿਸੇ ਦੀ ਧੀ-ਭੈਣ ਦੀ ਬੇ-ਪਤੀ ਤੇ ਨਿਰਾਦਰੀ ਦੀ ਪੀੜ ਕਿਸ ਬਲਾ ਦਾ ਨਾਮ ਹੈ ਅਤੇ ਇਹ ਅਣਖੀ ਮਰਦਾਂ ਲਈ ਕਿਤਨੀ ਅਸਹਿ ਹੁੰਦੀ ਹੈ ।
ਇਸਤ੍ਰੀ ਨੂੰ ਪ੍ਰਭੂ ਮਾਰਗ ਵਿਚ ਇਤਨਾ, ਬਾਧਕ ਅਪਵਿੱਤਰ ਤੇ ਘਿਰਣਤ ਸਮਝਿਆ ਜਾਣ ਲੱਗਾ ਕਿ ਕਾਗਜਾਂ ਦੀ ਬਣੀ ਅਬਲਾ ਤੱਕ ਨੂੰ ਵੀ ਤੱਕਣ ਦੀ ਮਨਾਹੀ ਕਰ ਦੇਣੀ ਉਚਿਤ ਸਮਝੀ ਗਈ-
ਕਾਗਦ ਸੰਦੀ ਪੂਤਲੀ ਤਊ ਨਾ ਤ੍ਰਿਆ ਨਿਹਾਰ । (ਗੁਸਾਈਂ ਤੁਲਸੀ ਦਾਸ)
ਮਰਦ ਦਾ ਔਰਤ ਉੱਤੇ ਇਹ ਅਧਿਕਾਰ ਤੇ ਅਯੋਗ ਗਲਬਾ ਏਥੋਂ ਤੱਕ ਵਧ ਚੁੱਕਾ ਸੀ ਕਿ ਉਹ ਇਸਤ੍ਰੀ ਨੂੰ ਹੋਰ ਮਾਇਕੀ ਪਦਾਰਥਾਂ ਵਾਂਗ ਇਕ ਨਿੱਜੀ ਜਾਇਦਾਦ ਸਮਝਦਾ ਸੀ ਅਤੇ ਇਸ ਨੂੰ ਬਾਕੀ ਪਦਾਰਥਾਂ ਵਾਂਗ ਬ੍ਰਾਹਮਣਾਂ ਨੂੰ ਦਾਨ ਵੀ ਕਰ ਦਿੰਦਾ ਸੀ । ਏਥੋਂ ਤੱਕ ਕਿ ਮਰਦ, ਰਾਜੇ ਨੱਲ ਤੇ ਪਾਂਡਵਾਂ ਵਾਂਗ ਆਪਣੀ ਇਸਤ੍ਰੀ ਨੂੰ ਜੂਏ ਦੇ ਦਾਅ ਉਤੇ ਲਾਉਣ ਤੇ ਹਾਰਣ ਦਾ ਹੱਕ ਵੀ ਰੱਖਦਾ ਸੀ । ਬ੍ਰਾਹਮਣ ਨੇ ਇਕ ਮਰਦ ਨੂੰ ਕਈ ਤੀਵੀਆਂ ਰੱਖਣ ਅਤੇ ਇੱਕ ਤੀਵੀ ਨੂੰ ਕਈ ਮਰਦਾਂ ਨਾਲ ਵਿਆਹ ਕਰਨ ਦਾ ਹੱਕ ਵੀ ਦੇ ਰੱਖਿਆ ਸੀ । ਇਸਤ੍ਰੀ ਨੂੰ ਸੂਦਰ ਹੋਣ ਦੇ ਨਾਤੇ ਯੱਗਯੋ-ਪਵੀਤ (ਜੇਨਊ) ਪਾਉਣ ਦਾ ਅਧਿਕਾਰ ਵੀ ਨਹੀਂ ਸੀ ।
ਇਸ ਅਨਰਥ ਦੇ ਵਿਰੁੱਧ ਤੀਜੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਨੇ ਆਵਾਜ਼ ਬੁਲੰਦ ਕੀਤੀ ਤੇ ਫੁਰਮਾਇਆ-
ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨ੍ਹਿ ।।
ਨਾਨਕ ਸਤੀਆ ਜਾਣੀਅਨ੍ਹਿ, ਜਿ ਬਿਰਹੇ ਚੋਣ ਮਰਨ੍ਹਿ ॥੧॥
ਮ: ੩ ।। ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨ੍ਹਿ ।
ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾਲੀਨ੍ਹਿ ॥੨॥
(ਮ. ੩. ਵਾਰ ਸੂਹੀ, ਪੰਨਾ ੭੮੭)
ਗੁਰਮਤਿ ਅਨੁਸਾਰ ਇਸਤ੍ਰੀ, ਪੁਰਸ਼ ਦਾ ਖਿਡੌਣਾ ਜਾਂ ਕੇਵਲ ਦਿਲ-ਪ੍ਰਚਾਵੇ ਦਾ ਇੱਕ ਵਸੀਲਾ ਨਹੀਂ, ਨਾ ਹੀ ਇਹ ਕਿਸੇ ਤਰ੍ਹਾਂ ਨੀਵੀਂ ਹੈ ਤੇ ਨਾ ਹੀ ਘਿਰਣਤ: ਉਹ ਪੁਰਸ਼ ਦਾ ਇਕ ਬਰਾਬਰ ਦਾ ਸਾਥੀ ਹੈ । ਕਿਸੇ ਦੇ ਨੀਵੇਂ ਉੱਚੇ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਸਤ੍ਰੀ ਨੂੰ ਅਬਲਾ ਕਹਿਣਾ ਜਾਂ ਗ੍ਰਹਿਸਥ ਨੂੰ ਇਕ ਮਜ਼ਬੂਰੀ ਜਾਂ ਨੀਵਾਂ ਮੰਨਣਾ, ਸਿੱਖ ਸਤਿਗੁਰਾਂ ਦੇ ਪਾਸ ਮੱਨੁਖਤਾ ਦੀ ਤੌਹੀਨ ਕਰਨ ਤੁਲ ਹੈ। ਇਸਤ੍ਰੀ ਜਾਤੀ ਦੀ ਮਹਾਨ ਪਦਵੀ ਤੇ ਪ੍ਰਧਾਨਤਾ ਦੇ ਵਿਪਰੀਤ ਚਲੀਆਂ ਆ ਰਹੀਆਂ ਅਨੁਚਿਤ ਮਨੌਤਾਂ ਦਾ ਖੰਡਨ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ-
ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ।।
ਭੰਡਹੁ ਹੀ ਭੰਡੁ ਊਪਜੇ, ਭੰਡੈ ਬਾਝੁ ਨ ਕੋਇ ।।
ਨਾਨਕ, ਭੰਡੇ ਬਾਹਰਾ, ਏਕੋ ਸਚਾ ਸੋਇ ॥੨॥ (੧੯)
(ਆਸਾ ਦੀ ਵਾਰ, ਮ.੧) (ਪੰਨਾ ੪੭੩)
ਇਸਤ੍ਰੀ ਦੀ ਸਮਾਜ ਵਿੱਚ ਅਤਿ ਅਹਿਮ ਤੇ ਉੱਚ ਪਦਵੀ ਨਿਰੂਪਣ ਕਰਨ ਉਪਰੰਤ ਆਓ ਹੁਣ ਅਨੰਦ-ਵਿਆਹ ਦਾ ਪ੍ਰਯੋਜਨ, ਆਦਰਸ਼ ਤੇ ਮਹੱਤਤਾ ਬਾਰੇ ਕੁਝ ਵੀਚਾਰ ਕਰੀਏ, ਗੁਰਮਤਿ ਅਨੁਸਾਰ ਤੀਂਵੀ ਤੇ ਮਰਦ ਦੇ ਕੇਵਲ ਸਰੀਰਕ ਇੱਕਠ ਦਾ ਨਾਮ ਵਿਵਾਹ ਨਹੀਂ, ਸਗੋਂ ਮਨਾਂ ਦੇ ਮਿਲਾਪ ਅਤੇ ਇਸ ਤੋਂ ਵੀ ਅੱਗੇ, ਦੋ ਜੋਤਾਂ ਦਾ ਇੱਕ ਜੋਤਿ ਹੋਣਾ ਹੈ । ਸਰੀਰਕ