ਮੋਹਰ ਲੱਗੀ ਵੇਖੀ ਨਹੀਂ, ਜਿਹਾ ਸਿੰਘ ਤਿਹੀ ਸਿੰਘਣੀ । ਜੇ ਸਿੰਘ ਦਸਾਂ ਦਾ ਭਾਰੂ ਹੈ ਤੇ ਸਿੰਘਣੀ ਉਸ ਤੋਂ ਘੱਟ ਨਹੀਂ। ਮੈਂ ਤੇ ਅਖੀਂ ਦੇਖੀ ਏ, ਪਤ ਲੱਬਦੀ, ਵਜ਼ੀਰ ਖਾਂ ਦੇ ਚੌਧਰੀਆਂ ਦੀ । ਲੁਕਦਿਆਂ ਨੂੰ ਥਾਂ ਨਹੀਂ ਲਭਦੀ, ਤਲਖੀ ਅਤੇ ਗਰਮਾਇਸ਼ ਸੀ ਉਸ ਦੀ ਅਵਾਜ਼ ਵਿਚ।" ਬੋਲ ਸਨ ਅਲੀ ਅਕਬਰ ਦੇ ।
"ਕਿਥੋਂ ਦੀ ਗੱਲ ਕਰ ਰਹੇ ਹੋ ਖਾਨ ਸਾਹਿਬ" ਦਿਆ ਸਿੰਘ ਕੁਝ ਬਨਾਉਣੀ ਜਿਹੀ ਅਵਾਜ਼ ਵਿਚ ਆਖਣ ਲਗਾ
"ਆਪਣੇ ਇਲਾਕੇ ਦੀ; ਨਾਂ ਸੁਣਿਆ ਏ ਤੁਸੀਂ ਕਦੇ ਨੂਰ ਦੀਨ ਕਾਜ਼ੀ ਦਾ ।"
"ਕੌਣ ਏ ਜਿਹੜਾ ਨੂਰ ਦੀਨ ਨੂੰ ਨਹੀਂ ਜਾਣਦਾ । ਸਰਹਿੰਦ ਵਾਲੇ ਤਾਂ ਉਹਦੇ ਪ੍ਰਛਿਆ ਬਗੈਰ ਨਿੱਛ ਵੀ ਨਹੀਂ ਮਾਰਦੇ ।" ਭਾਈ ਦਿਆ ਸਿੰਘ ਨੇ ਗੱਲ ਤੋਰਨ ਲਈ ਨੂਰ ਦੀਨ ਦੀ ਗੁਡ਼ੀ ਚਾੜ੍ਹ ਦਿਤੀ ।
"ਉਸੇ ਦੇ ਘਰ ਦੀ ਵਾਰਦਾਤ ਹੈ ।" ਅਲੀ ਅਕਬਰ ਆਖਣ ਲੱਗਾ ।
"ਇਹ ਕਿੱਦਾਂ ਹੋ ਸਕਦਾ ਏ," ਮਾਨ ਸਿੰਘ ਵਿਚੋ ਬੋਲ ਪਿਆ ।
"ਇਹ ਵੀ ਹੋ ਸਕਦਾ ਏ, ਕਦੀ ਕਦੀ ਏਦਾਂ ਵੀ ਹੋ ਜਾਂਦਾ ਏ । ਚਾਰ ਸਿਖਣੀਆਂ ਫੜ ਲਿਆਏ ਗਸ਼ਤੀ ਦਸਤੇ ਵਾਲੇ, ਕਾਜ਼ੀ ਤੋਂ ਸਫ਼ਾਰਸ਼ੀ ਚਿੱਠੀ ਲਈ ਤੇ ਸਰਹਿੰਦ ਦੀ ਡੰਡੀ ਚੜ੍ਹ ਗਏ। ਕਾਜ਼ੀ ਨੇ ਪੁਛਣ ਦੀ ਖੇਚਲ ਨਾ ਕੀਤੀ ਕਿਥੋਂ ਫੜੀਆਂ ਨੇ ਤੁਸੀਂ ਸਿਖਣੀਆਂ, ਉਸ ਪ੍ਰਛਿਆ ਨਾ ਅਤੇ ਉਨ੍ਹਾਂ ਦੱਸਣਾ ਜਾਇਜ਼ ਨਾ ਸਮਝਿਆ । ਦਾਅ ਵਜ ਗਿਆ । ਖਾਲੀ ਹੱਥ ਸਰਹੰਦ ਜਾਣਾ ਬਹੁਤ ਔਖਾ ਸੀ । ਛਿੱਤਰ ਪੈਂਦਿਆਂ ਨੂੰ ਵਾਰ ਨਹੀਂ ਸੀ ਆਉਂਦਾ । ਚਾਰ ਹਰਨੀਆਂ ਹੱਥ ਲੱਗ ਗਈਆਂ, ਮਦਦ ਕੀਤੀ ਕੁਦਰਤ ਨੇ, ਹੱਥ ਲਾਇਆਂ ਮੈਲੀਆਂ ਹੁੰਦੀਆਂ ਸਨ, ਗੋਰਾ ਗੋਰਾ ਰੰਗ ਉਭਰੇ-ਉਭਰੇ ਸੀਨੇ, ਨਬੀਲੀ ਜਵਾਨੀ, ਮੱਦ ਭਰੀਆਂ ਅੱਖਾਂ, ਨਾਗਣਾਂ ਦੇ ਵਾਲਾਂ ਵਰਗੀਆਂ ਜ਼ੁਲਫਾਂ, ਚੁਗਲੀਆਂ ਕਰਦਾ ਉਭਾਰ ਸੀਨੇ ਦਾ, ਦਿਸ਼ਾਰੇ ਕਰਨ' ਨਾ ਮੁੜਦਾ । ਵਿਰਲਾ ਹੀ ਕੋਈ ਦਿਲ ਥੰਮ੍ਹ ਕੇ ਬਹਿੰਦਾ। ਸ਼ਰਮ, ਨਜ਼ਾਕਤ ਘੁੰਡ ਦੇ ਉਹਲੇ ਲੁਕੀ ਹੋਈ ਸੀ । ਕਾਜ਼ੀ ਦਾ ਪਰਵਾਨਾ ਮਿਲਦਿਆਂ ਹੀ ਉਨ੍ਹਾਂ ਨੇ ਉਹ ਚਾਰੇ ਅੱਗੇ ਲਾ ਲਈਆਂ। ਇਕ ਪਿੰਡ ਵੱਲ ਮੁੜ ਮੁੜ ਕੇ ਵੇਖ ਰਹੀ ਸੀ। ਹੁਝ ਮਾਰੀ ਵਖੀ ਵਿਚ ਅਤੇ ਦੂਹਰੀ ਕਰਕੇ ਰੱਖ ਦਿੱਤੀ, ਉਹ ਫਿਰ ਵੀ ਮੂੰਹੋਂ ਨਾ ਬੋਲੀ, ਲਭ ਰਹੀ ਸੀ ਕਿਸੇ ਜਾਣੂ ਨੂੰ । ਗਸ਼ਤੀ ਫੌਜ ਨੇ ਘੋੜਿਆਂ ਤੇ ਬਿਠਾ ਲਈਆਂ ਚਾਰੇ ਕਬੂਤਰੀਆਂ । ਉਨ੍ਹਾਂ ਵਿਚ ਇਕ ਮਛਰੀ ਹੋਈ ਸੀ ਅਤੇ ਉਹ ਸਾਰਿਆਂ ਵਿਚੋਂ ਸੋਹਣੀ ਸੀ । ਅਲੜ੍ਹ ਮੁਟਿਆਰ ਜਵਾਨ ਜਹਾਨ-ਮੁਟਿਆਰ ਗੋਹਲ ਵਰਗੀ ਗਲਾਸੀ ਸ਼ੀਸ਼ੇ ਦੀ ।" ਅਲੀ ਅਕਬਰ ਨੇ ਆਖ ਕੇ ਆਪਣੇ ਬੁਲ੍ਹਾਂ ਦਾ ਸੁਆਦ ਬਦਲ ਲਿਆ ।
ਚਾਬਕ ਵਜਦ ਵਿਚ ਆਏ ਅਤੇ ਉਨ੍ਹਾਂ ਚੰਮ ਉਧੋੜ ਸੁਟਿਆ । ਪਰ ਉਹ ਨਾ ਮੁੜੀ ਅਤੇ ਨਾ ਉਸਨੇ ਚਾਬਕਾਂ ਦੀ ਪਰਵਾਹ ਕੀਤੀ । ਬਾਕੀ ਤਿੰਨ ਜਣੀਆਂ ਨੇ ਕਬੂਤਰ ਵਾਂਗ ਅੱਖਾਂ ਮੀਟ ਲਈਆਂ । ਉਭਾਸਰੀਆਂ ਨਾ, ਅਤੇ ਨਾ ਹੀ ਉੱਚੀ ਸਾਹ 'ਲਿਆ । ਬਦਨਾਮੀ ਤੋਂ ਡਰਦੀਆਂ, ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਵਕਤ ਨੂੰ ਧੱਕਾ ਦੇ ਰਹੀਆਂ ਸਨ। ਸ਼ਾਇਦ ਕਦੀ ਆਪਣਾ ਆ ਜਾਵੇ । ਜਾਂ ਰਾਹ ਚਲਦਿਆ ਹੀ ਮਿਲ ਪਵੇ ਅਤੇ ਇਸ ਬਲਾ ਤੋਂ ਖਹਿੜਾ ਛੁਟੇ । ਇਨ੍ਹਾਂ ਕਸਾਈਆਂ ਤੋਂ ਛੁਟਣਾ ਕੋਈ ਮਖੌਲ ਥੱਹੜਾ ਏ ?